Skip to content
Independent perspectives. Global stories.
BREAKING

ਜਦ ਇੱਕ ਇਕੱਲਾ ਨਿਹੰਗ ਸਿੰਘ ਪੁਲਿਸ ’ਤੇ ਪਿਆ ਭਾਰੀ!

Share this story

ਜਲੰਧਰ- ਪੰਜਾਬ ਬੰਦ ਦੇ ਸੱਦੇ ਦੌਰਾਨ ਇੱਥੋਂ ਦੇ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਜਥੇ. ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦੁਰ ਨਗਰ ਦੀ ਅਗਵਾਈ ਹੇਠ ਸ਼ਾਂਤਮਈ ਵਿਖਾਵਾ ਕਰ ਰਹੇ ਜਥੇ ਨੂੰ ਪੁਲਿਸ ਦੀ ਧਾੜ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਦ ਜੱਥਾ ਕਾਫੀ ਚਿਰ ਰੁਕਿਆ ਰਿਹਾ ਤਾਂ ਇੱਕ ਜੋਸ਼ੀਲੇ ਨਿਹੰਗ ਸਿੰਘ ਨੇ ਉਥੇ ਮੌਜੂਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਹੋਰ ਪੁਲਿਸ ਫੋਰਸ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਧੱਕਾ ਮਾਰ ਕੇ ਵਿਖਾਵਾ ਕਰ ਰਹੇ ਜਥੇ ਲਈ ਰਾਹ ਪੱਧਰਾ ਕਰ ਦਿੱਤਾ। ਇਸ ਦੌਰਾਨ ਜਥੇ ਦੇ ਮੈਂਬਰ ‘ਬੋਲੇ ਸੋ ਨਿਹਾਲ’ ਦੇ ਅਕਾਸ਼ ਗੁੰਜਾਊ ਨਾਅਰੇ ਲਾਉਂਦੇ ਹੋਏ ਅੱਗੇ ਨਿਕਲ ਗਏ।

WRITTEN BY