Skip to content
Independent perspectives. Global stories.
BREAKING

ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਉਤੇ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ

Share this story

ਸੰਗਰੂਰ, 31 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਨੇੜਲੇ ਪਿੰਡ ਸੁਲਤਾਨਪੁਰ ਵਿੱਚ ਹਵਾ ਨੂੰ ਪ੍ਰਦੂਸ਼ਣ ਮੁਕਤ ਰੱਖਣ ਦੇ ਉਪਰਾਲਿਆਂ ਖੇਤੀਬਾੜੀ ਵਿਭਾਗ ਨੇ ਪਿੰਡ ਦੇ ਕਿਸਾਨ ਜਤਿੰਦਰਪਾਲ ਸਿੰਘ ਦੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਦੀ ਨਵੀਂ ਤਕਨੀਕ ਨਾਲ ਕਣਕ ਬਿਜਾਈ ਕਰਵਾਈ ਅਤੇ ਹੋਰਾਂ ਕਿਸਾਨਾਂ ਦੀ ਇਸੇ ਤਕਨੀਕ ਨਾਲ ਬਿਜਾਈ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਰਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਝੋਨੇ ਵਾਲੇ ਖੇਤ ਵਿੱਚ ਪਰਾਲੀ ਨੂੰ ਅੱਗ ਲਾ ਕੇ ਕਿਸਾਨ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੇ ਹਨ ਅਤੇ ਇਸ ਅੱਗ ਦੇ ਧੁੂੰਏਂ ਤੋਂ ਲੋਕ ਵੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਪ੍ਰਦੂਸ਼ਣ ਤੋਂ ਮੁਕਤੀ ਲਈ ਨਵੀਂ ਤਕਨੀਕ ਹੈਪੀ ਸੀਡਰ ਨਾਲ ਕਣਕ ਦੀ ਬਿ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਖੇਤੀਬਾੜੀ ਅਫਸਰ ਡਾ  ਜ਼ਸਵਿੰਦਰਪਾਲ ਸਿੰਘ ਗਰੇਵਾਲ ,ਏਡੀੳ ਡਾ  ਜ਼ਸਕਮਲ ਸਿੰਘ, ਜਾਗਰ

ਸਿੰਘ, ਦੁਰਗਾ ਦਾਸ (ਦੋਵੇਂ ਏਐਸਆਈ) ਹਾਜ਼ਰ ਸਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇ ਖੇੜੀ ਵੱਲੋਂ ਡਾ  ਮਨਦੀਪ ਸਿੰਘ ,ਡਿਪਟੀ ਡਾਇਰੈਕਟਰ (ਟਰੇਨਿੰਗ ) ਦੀ ਅਗਵਾਈ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਬਿਨਾਂ ਪਰਾਲੀ ਸਾੜੇ ਅਤੇ ਬਿਨਾਂ ਵਹਾਈ ਕਣਕ ਦੀ ਸਿੱਧੀ ਬਿਜਾਈ ਲਈ ਮੁਹਿੰਮ ਦੀ ਸ਼ੁਰੁੂਆਤ ਕੀਤੀ ਗਈ। ਇਸ ਤਹਿਤ ਕੇ ਵੱਲੋਂ ਦੇਸੂਪੁਰਾ ਵਿਖੇ ਬਲਵਿੰਦਰ ਸਿੰਘ, ਕਨੋਈ ਵਿਖੇ ਜਗਤਾਰ ਸਿੰਘ ਅਤੇ ਲੌਗੋਵਾਲ ਵਿਖੇ ਸਿਮਰਜੀਤ ਸਿੰਘ ਦੇ ਖੇਤਾਂ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੀਆਂ ਨੁਮਾਇਸ਼ਾਂ ਲਗਵਾਈਆਂ ਗਈਆਂ ਹਨ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ   ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀ ਗਈ ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਕੱਢੇ ਬਿਨਾਂ ਕਣਕ ਦੀ ਸਿੱਧੀ ਬਿਜਾਈ ਹੋ ਜਾਂਦੀ ਹੈ ਅਤੇ ਜ਼ਮੀਨ ਵਿੱਚ ਪਈ ਪਰਾਲੀ ਨਦੀਨਾਂ ਤੋਂ ਬਚਾੳ ਅਤੇ ਵੱਤਰ ਸੰਭਾਲਣ ਲਈ ਮਦਦਗਾਰ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਕੇ ਜ਼ਮੀਨ ਵਿੱਚ ਖੁਰਾਕੀ ਅਤੇ ਜੈਵਿਕ ਸੁਧਾਰ ਹੁੰਦਾ ਹੈ ਅਤੇ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਣ ਵਾਲੇ ਧੂੰਏ ਤੋਂ ਮੁਕਤੀ ਨਾਲ ਸੁਖ ਦਾ ਸਾਹ ਆਉ ਹੈ ਅਤੇ ਵਾਤਾਵਰਨ ਸੁਥਰਾ ਰਹਿੰਦਾ ਹੈ ।ਇੰਜ ਅਪੂਰਵ ਪ੍ਰਕਾਸ਼ ,ਸਹਾਇਕ ਪੋਫੈਸਰ ਕ੍ਰਿਸ਼ੀ ਵਿਗਿਆਨ ਕੇ ਖੇੜੀ ਨੇ ਹੈਪੀ ਸੀਡਰ ਮਸ਼ੀਨ ਬਾਰੇ ਤਕਨੀਕ ਜਾਣਕਾਰੀ ਦਿੱਤੀ । ਡਾ  ਗੁਰਬੀਰ ਕੌਰ ਪੌਦਾ ਰੋਗ ਮਾਹਿਰ ਨੇ ਦੱਸਿਆ ਕਿ ਬੀਜ ਨੂੰ ਸਿਉਂਕ ਦੇ ਹਮਲੇ ਬਚਾਉੋਣ ਲਈ ਬੀਜਣ ਤੋਂ ਪਹਿਲਾਂ 4 ਮਿਲੀਲਿਟਰ ਕਲੋਰਪਾਈਰੀਫਾਸ 25 ਈਸੀ ਜਾਂ ਰੀਜੈਂਟ 6 ਮਿਲੀਲੀਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ।ਨੇੜਲੇ ਪਿੰਡ ਕਾਕੜਾ ਵਿਖੇ ਖੇਤੀਬਾੜੀ ਵਿਭਾਗ ਸੰਗਰੂਰ ਦੀ ਨਿਗਰਾਨੀ ਹੇਠ ਕਿਸਾਨ ਗੁਰਧਿਆਨ ਸਿੰਘ ਖਟੱੜਾ ਦੇ 20 ਏਕੜ ਖੇਤ ਵਿਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ। ਇਸ ਮੌਕੇ ਡਾ  ਅਪਰ ਅਪਾਰ ਵਿਰਕ ਜ਼ਿਲ੍ਹਾ ਅਫਸਰ ਖੇਤੀਬਾੜੀ  ਵਿਭਾਗ ਅਤੇ ਇੰਜਨੀਅਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਨਾਲ ਬਹੁਤ ਘੱਟ ਖਰਚਾ ਆਉਂਦਾ ਹੈ। ਅਤੇ ਪ੍ਰਦੂਸ਼ਣ ਤੋਂ  ਵੀ ਬਚਾਅ ਹੁੰਦਾ ਹੈ।

WRITTEN BY