ਫਰੀਦਕੋਟ, 30 ਅਕਤੂਬਰ (ਗੁਰਜੀਤ ਰੋਮਾਣਾ)- ਸਿੱਖ ਸਟੂਡੈਂਟ ਸ ਫੈਡਰੇਸ਼ਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਦਲੇਰ ਸਿੰਘ ਡੋਡ ਮਾਲਵਾ ਜ਼ੋਨ ਦੇ ਇੰਚਾਰਜ ਕੁਲਦੀਪ ਸਿੰਘ, ਸ਼ਹਿਰੀ ਪ੍ਰਧਾਨ ਪ੍ਰਭਜੋਤ ਸਿੰਘ, ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਪ੍ਰਧਾਨ ਜ਼ਾਂਬਾਜਦੀਪ ਸਿੰਘ ਖਾਲਸਾ ਅਤੇ ਫੈਡਰੇਸ਼ਨ ਦੇ ਬੁਲਾਰੇ ਚਰਨਜੀਤ ਸਿੰਘ ਅਰਾਈਆਂਵਾਲਾ ਨੇ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਸਿੱਖ ਵਿਰੋਧੀ ਕਤਲੇਆਮ ਦੀ ਯਾਦ ਵਿੱਚ ਇਨਸਾਫ ਮਾਰਚ ਦੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਆਮ ਲੋਕ ਹੀ ਨਹੀਂ ਜਾਣਕਾਰ ਲੋਕ ਵੀ 1984 ਦੇ ਦਿੱਲੀ ਸਿੱਖ ਕਤਲੇਆਮ ਦੀ ਗੱਲ ਕਰਦੇ ਹਨ ਤਾਂ ਇਸ ਲਈ ਦੰਗਾ ਸ਼ਬਦ ਵਰਤਦੇ ਹਨ, ਜੋ ਸਰਾਸਰ ਗਲਤ ਹੈ ਕਿਉਂਕਿ ਦੰਗੇ ਵਿੱਚ ਦੋ ਧਿਰਾਂ
ਸ਼ਾਮਲ ਹੁੰਦੀਆਂ ਹਨ ਤੇ ਦੋਨੋਂ ਹੀ ਕਤਲੇਆਮ, ਮਾਰ-ਧਾਰ ਵਿੱਚ ਸ਼ਾਮਲ ਹੁੰਦੀਆਂ ਹਨ, ਪਰ ਨਵੰਬਰ 1984 ਵਿੱਚ ਦੰਗੇ ਨਹੀਂ ਕਤਲੇਆਮ ਹੋਇਆ ਸੀ, ਇੱਕ ਯੋਜਨਾਬੱਧ ਤਰੀਕੇ ਨਾਲ ਦਿੱਲੀ, ਕਾਨਪੁਰ ਸਮੇਤ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਵੋਟਰ ਲਿਸਟਾਂ ਲੈ ਕੇ ਜੰਨੂੰਨੀ ਤੇ ਖੂੰਖਾਰ ਕਿਸਮ ਦੇ ਲੋਕਾਂ ਨੂੰ ਮਿੱਟੀ ਦਾ ਤੇਲ, ਜਲਣਸ਼ੀਲ ਪਦਾਰਥ ਤੇ ਨਸ਼ਾ ਆਦਿ ਸਪਲਾਈ ਕਰਕੇ ਸਿੱਖਾਂ ਵਿਰੁੱਧ ਗਿਣੀ ਮਿਥੀ ਸਾਜਿਸ਼ ਤਹਿਤ ਨਸਲਕੁਸ਼ੀ ਦੇ ਤੁਗਲਕੀ ਫੁਰਮਾਨ ਜਾਰੀ ਕੀਤੇ ਗਏ ਅਤੇ ਇਸ ਲੋਕਤੰਤਰੀ ਮੁਲਕ ਦੀਆਂ ਸੜਕਾਂ ਤੇ ਵਹਿਸ਼ਤ ਦਾ ਨੰਗਾ ਨਾਚ ਖੇਡਿਆ ਗਿਆ, ਉਨਾਂ ਕਿਹਾ ਕੇ ਜੇ ਇਹ ਮੁਲਕ ਦਾ ਅਚਨਚੇਤ ਵਰਤਾਰਾ ਸੀ ਤਾਂ ਮੋਹਨਦਾਸ ਕਰਮਚੰਦ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੋਡਸੇ ਦੀ ਕੌਮ ਨਾਲ ਇਹ ਸਭ ਕੁਝ ਕਿਉਂ ਨਹੀਂ ਹੋਇਆ, ਉਨਾਂ ਦੇਸ਼ ਦੇ ਦੋਹਰੇ ਮਾਪਦੰਡ ਦੀ ਨਿਖੇਧੀ ਕਰਦਿਆਂ ਕਿਹਾ ਕੇ ਇੰਦਰਾ ਗਾਂਧੀ, ਜਨਰਲ ਵੈਦਿਆ ਤੇ ਹੋਰਨਾਂ ਸਿੱਖ ਧਰੋਹੀਆਂ ਨੂੰ ਸੋਧਾ ਲਾਉਣ ਵਾਲੇ ਸਿੱਖਾਂ ਨੂੰ ਕਨੂੰਨ ਦੀ ਦੁਹਾਈ ਦਿੰਦਿਆਂ ਜਲਦੀ-ਜਲਦੀ ਸਜਾਵਾਂ ਵੀ ਸੁਣਾ ਦਿੱਤੀਆਂ ਸਨ ਪਰ ਬੇ-ਗੁਨਾਹ ਸਿੱਖਾਂ ਦੇ ਕਾਤਲਾਂ ਨੂੰ ਸਬੂਤ ਹੁੰਦਿਆਂ ਹੋਇਆਂ ਵੀ ਹਿੰਦੁਸਤਾਨੀ ਅਦਾਲਤਾਂ ਨੇ ਸਜ਼ਾ ਨਹੀਂ ਸੁਣਾਈਆਂ ਤੇ ਵੀਹ ਤੋਂ ਉੱਪਰ ਕਮਿਸ਼ਨਾਂ ਤੇ ਕਮੇਟੀਆਂ ਗਠਿਤ ਕਰਕੇ ਇਨਸਾਫ ਤੋਂ ਵਿਰਵਾ ਕੀਤਾ ਜਾ ਰਿਹਾ ਹੈ ਤੇ ਸਿੱਖ ਕੌਮ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਸ ਸਮੇਂ ਉਪਰੋਕਤ ਆਗੂਆਂ ਨੇ ਕਿਹਾ ਕੇ ਸਿੱਖ ਕੌਮ ਮੰਗ ਕਰਦੀ ਹੈ ਕੇ ਸਿੱਖਾਂ ਦੇ ਇਨ੍ਹਾਂ ਕਾਤਲਾਂ ਨੂੰ ਗਿਫ੍ਰਤਾਰ ਕਰਕੇ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗੋਧਰਾ, ਮੁਜ਼ੱਫਾਨਗਰ ਵਰਗੇ ਕਤਲੇਆਮ ਨਾ ਵਾਪਰਨ। ਇਸ ਸਮੇਂ ਗੁਰਪ੍ਰੀਤ ਸਿੰਘ ਚੰਦਬਾਜਾ ਚੇਅਰਮੈਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਮਾਰਚ ਨੂੰ ਰਵਾਨਾਂ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਸਨ, ਅੱਜ ਦੇ ਇਨਸਾਫ ਮਾਰਚ ਵਿੱਚ ਸਰਕਲ ਪ੍ਰਧਾਨ ਰਾਜਵਿੰਦਰ ਸਿੰਘ ਜੈਤੋ, ਜਸਦੀਪ ਸਿੰਘ ਟਹਿਣਾ, ਹਰਜਿੰਦਰ ਸਿੰਘ ਪੰਜਗਰਾਈਂ ਕਲ੍ਹਾਂ, ਰੁਪਿੰਦਰ ਸਿੰਘ ਬਾਘਾਪੁਰਾਣਾ, ਚਮਕੌਰ ਸਿੰਘ ਗੋਲੇਵਾਲਾ, ਪਰਮਜੀਤ ਸਿੰਘ ਸਾਦਿਕ, ਗੁਰਪ੍ਰੀਤ ਸਿੰਘ ਸ਼ਹਿਰੀ ਪ੍ਰਧਾਨ ਕੋਟਕਪੂਰਾ, ਰੁਪਿੰਦਰ ਸਿੰਘ ਖਾਲਸਾ ਏਕਨੂਰ ਖਾਲਸਾ ਫੌਜ਼, ਸੁਖਜੀਤ ਸਿੰਘ ਜ਼ਿਲ੍ਹਾ ਜਥੇਦਾਰ, ਰਣਜੀਤ ਸਿੰਘ ਸਰਕਲ ਪ੍ਰਧਾਨ, ਗਗਨਦੀਪ ਸਿੰਘ ਝੋਟੀਵਾਲਾ ਮੀਤ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਜਸਵਿੰਦਰ ਸਿੰਘ ਭਾਗਥਲਾ ਜ਼ਿਲ੍ਹਾ ਪ੍ਰਧਾਨ ਏਕਨੂਰ ਖਾਲਸਾ ਫੌਜ ਆਦਿ ਨੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੌਜਵਾਨਾਂ ਸਮੇਤ ਹਿੱਸਾ ਲਿਆ, ਇਸ ਸਮੇਂ ਮਾਰਚ ਗੁਰਦੁਆਰਾ ਸਹਿਬ ਖਾਲਸਾ ਦੀਵਾਨ ਤੋਂ ਸ਼ੁਰੂ ਹੋ ਕੇ ਫਰੀਦਕੋਟ ਦੇ ਉੱਪਰ ਦੀ ਹੁੰਦਾ ਹੋਇਆ ਕੋਟਕਪੂਰਾ -ਜੈਤੋ ਲਈ ਰਵਾਨਾਂ ਹੋ ਗਿਆ।



