Skip to content
Independent perspectives. Global stories.
BREAKING

ਭਾਜਪਾ ਨੂੰ ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਇਕੱਲਿਆਂ ਲੜਨੀਆਂ ਚਾਹੀਦੀਆਂ : ਨਵਜੋਤ ਕੌਰ ਸਿੱਧੂ

Share this story

Page-1_13 ਅੰਮ੍ਰਿਤਸਰ, 30 ਅਕਤੂਬਰ (ਪੀ. ਟੀ.)- ਹਰਿਆਣਾ ਚੋਣਾਂ ’ਚ ਭਾਜਪਾ ਦੀ ਜਿੱਤ ਤੋਂ ਉਤਸ਼ਾਹਿਤ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ’ਚ 2017 ’ਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਭਾਜਪਾ ਨੂੰ ਇਕੱਲੇ ਹੀ ਲੜਨੀਆਂ ਚਾਹੀਦੀਆਂ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਗਠਜੋੜ ਦੀ ਕੋਈ ਲੋੜ ਹੈ ਕਿਉਂਕਿ ਹਰ ਪਾਰਟੀ ਦਾ ਅੱਗੇ ਵਧਣ ਲਈ ਆਪਣਾ ਇਕ ਵੱਖਰਾ ਏਜੰਡਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਅਸੀਂ ਇਕੱਲੇ ਹੀ ਚੋਣਾਂ ਲੜੀਏ ਅਤੇ ਜੇਕਰ ਨਹੀਂ ਤਾਂ ਘੱਟੋ-ਘੱਟ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਬਰਾਬਰ ਦੀਆਂ ਸੀਟਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗਠਜੋੜ ਕਰਨਾ ਸਮੇਂ

ਦੀ ਬਰਬਾਦੀ ਹੋਵੇਗੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਨੇ ਭਾਜਪਾ ਦੇ ਖਿਲਾਫ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਜੇਕਰ ਇਕ ਸਾਥੀ ਹੀ ਦੂਜੇ ਸਾਥੀ ਦੇ ਖਿਲਾਫ ਚਲਾ ਜਾਵੇ ਤਾਂ ਅਜਿਹੇ ‘ਚ ਗਠਜੋੜ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਸੰਬੰਧੀ ਪੁੱਛਣ ‘ਤੇ ਨਵਜੋਤ ਕੌਰ ਨੇ ਕਿਹਾ ਕਿ ਅਜਿਹਾ ਕੋਈ ਵੀ ਵਿਅਕਤੀ ਜੋ ਈਮਾਨਦਾਰ ਅਤੇ ਵਧੀਆ ਹੋਵੇ, ਉਹ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾ ਸਕਦਾ ਹੈ।

WRITTEN BY