Skip to content
Independent perspectives. Global stories.
BREAKING

ਲਾਸ ਏਂਜਲਸ ਫੈਡਰਲ ਕੋਰਟ ਦਾ ਫੈਸਲਾ ਨਿਆਂਪੂਰਨ : ਦਲਮੇਘ ਸਿੰਘ

Share this story

ਅੰਮ੍ਰਿਤਸਰ, 28 ਅਕਤੂਬਰ (ਪੀ. ਟੀ.)- ਸ. ਦਲਮੇਘ ਸਿੰਘ ਸਕੱਤਰ ੍ਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਲਾਸ ਏਂਜਲਸ ਫੈਡਰਲ ਕੋਰਟ ਦੇ ਉਸ ਫੈਸਲੇ ਨੂੰ ਨਿਆਂਪੂਰਨ ਦੱਸਿਆ ਹੈ ਜਿਸ ਵਿੱਚ ਕੋਰਟ ਨੇ ਬਾਲੀਵੁੱਡ ਸਟਾਰ ਅਮਿਤਾਭ ਬਚਨ ਨੂੰ ਸੰਮਣ ਭੇਜੇ ਹਨ। ਏਥੋਂ ਜਾਰੀ ਪ੍ਰੈਸ ਬਿਆਨ ’ਚ ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਬੇਸ਼ਕ ਸਿੱਖ ਨਸਲਕੁਸ਼ੀ ਵਾਲੀ ਤਰਾਸਦੀ ਨੂੰ ਵਾਪਰਿਆਂ 30 ਵਰ੍ਹੇ ਬੀਤ ਗਏ ਹਨ ਪਰ ਇਸ ਘਟਨਾ ਨਾਲ ਸਿੱਖਾਂ ਨੂੰ ਦਿੱਤੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ ਕਿਉਂਕਿ ਇਸ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਕਾਤਿਲ ਨੂੰ ਉਸ ਵੱਲੋਂ ਕੀਤੇ ਗੁਨਾਹ ਮੁਤਾਬਿਕ ਸਜ਼ਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲਾਸ ਏਂਜਲਸ ਫੈਡਰਲ ਕੋਰਟ ਵੱਲੋਂ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਗੁਨਾਹਗਾਰ ਭਾਵਂੇ ਕਿਸੇ ਵੀ ਅਹੁਦੇ ’ਤੇ ਹੋਵੇ ਉਸ ਨੂੰ ਕੀਤੇ ਗੁਨਾਹ ਅਨੁਸਾਰ ਸਜ਼ਾ ਮਿਲਣੀ ਜ਼ਰੂਰੀ ਹੈ।

WRITTEN BY