ਮੋਹਾਲੀ, 28 ਅਕਤੂਬਰ (ਮੀਨਾਕਸ਼ੀ ਬਰ੍ਹਮੀ)- ਕੇਂਦਰ ਸਰਕਾਰ ਵੱਲੋਂ ਪੰਜਾਬ ਅਕਾਲੀ ਭਾਜਪਾ ਸਰਕਾਰ ਦੀ ਚਹੇਤੀ ਕੇਬਲ ਕੰਪਨੀ ਫਾਸਟਵੇਅ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਰੇਟਰਾਂ ਨੂੰ ਸਰਵਿਸ ਟੈਕਸ ਦੇ ਨੋਟਿਸ ਜਾਰੀ ਕੀਤੇ ਗਏ ਹਨ। ਲੱਖਾਂ ਰੁਪਏ ਦੇ ਸਰਵਿਸ ਟੈਕਸ ਦੀ ਵਸੂਲੀ ਨਾਲ ਸਬੰਧਿਤ ਇਨ੍ਹਾਂ ਨੋਟਿਸਾਂ ਕਰਕੇ ਕੇਬਲ ਆਪਰੇਟਰਾਂ ਵਿੱਚ ਹਾਹਾਕਾਰ ਮਚ ਗਈ ਹੈ। ਮੋਦੀ ਸਰਕਾਰ ਵੱਲੋਂ ਇਹ ਨੋਟਿਸ 29 ਸਤੰਬਰ ਤੋਂ ਬਾਅਦ ਮਿਲਣੇ ਸ਼ੁਰੂ ਹੋ ਗਏ ਸਨ। ਆਪਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਬਲ ਲਿੰਕ ਪ੍ਰੋਵਾਈਡ ਕਰਵਾਉਣ ਵਾਲੀ ਕੰਪਨੀ ਫਾਸਟ-ਵੇਅ ਨੂੰ ਪਹਿਲਾਂ ਹੀ ਸਾਰੇ ਟੈਕਸ ਦੇ ਦਿੱਤੇ ਹਨ। ਆਪਰੇਟਰਾਂ ਵੱਲੋਂ ਟੈਕਸ ਦੀ ਅਦਾਇਗੀ ਬਾਰੇ ਕਹਿਣ ਤੋਂ ਬਾਅਦ ਫਾਸਟ-ਵੇਅ ਦੇ ਦਸਤਾਵੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਨੋਟਿਸ ਆਪਰੇਟਰਸ ਨੂੰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਹਨ। ਇਸ ਨੋਟਿਸ ’ਚ ਜਿੱਥੇ ਡਿਪਾਰਟਮੈਂਟ ਨੇ ਰਿਕਵਰੀ ਪਾਈ ਹੈ, ਉੱਥੇ ਉਨ੍ਹਾਂ ਨੇ ਆਪਰੇਟਰਾਂ ਤੋਂ
ਪਿਛਲੇ 5 ਸਾਲਾਂ ਦਾ ਰਿਕਾਰਡ ਵੀ ਮੰਗਿਆ ਹੈ।ਇਸ ਦੌਰਾਨ ਅੰਮ੍ਰਿਤਸਰ ਸ਼ਹਿਰ ’ਚ 200 ਕੇਬਲ ਆਪਰੇਟਰਸ ਤੋਂ 25 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਆਪਰੇਟਰਸ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇੰਨਾ ਜ਼ਿਆਦਾ ਟੈਕਸ ਜਮ੍ਹਾ ਕਰਵਾਉਣਾ ਪਿਆ ਤਾਂ ਉਨ੍ਹਾਂ ਨੂੰ ਕੇਬਲ ਦੇ ਰੇਟ ਵਧਾਉਣੇ ਪੈ ਸਕਦੇ ਹਨ।



