ਸਹਰਸਾ, 28 ਅਕਤੂਬਰ (ਪੀ. ਟੀ.)- ਸਹਰਸਾ ਵਿਖੇ ਛਠ ਪੂਜਾ ਲਈ ਘਾਟ ਦੀ ਸਫਾਈ ਦੌਰਾਨ ਤਲਾਬ ਵਿੱਚ ਡੁੱਬਣ ਨਾਲ 6 ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 15 ਸਾਲ ਦੇ ਨਿਤੀਸ਼ ਕੁਮਾਰ, 15 ਸਾਲ ਦੇ ਅੰਕਿਤ, ਸ਼ੁਭਮ ਅਤੇ 11 ਸਾਲ ਦੇ ਸੁਜੀਤ ਸ਼ਾਮਿਲ ਹਨ। 2 ਬੱਚੇ ਹਾਲੇ ਵੀ ਲਾਪਤਾ ਹਨ। ਇਹ ਸਾਰੇ ਬੱਚੇ ਬਟਰਹਾ ਮੁਹੱਲੇ ਦੇ ਨਿਵਾਸੀ ਹਨ। ਵਾਰਦਾਤ ਦਾ ਪਤਾ ਲਗਦਿਆਂ ਹੀ ਹਸਪਤਾਲ ਵਿੱਚ ਪਰਿਵਾਰਿਕ ਮੈਂਬਰ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਸਰਕਾਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਲਈ 2.5 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।



