Skip to content
Independent perspectives. Global stories.
BREAKING

ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੇਂਦਰ ਅੱਜ ਪੇਸ਼ ਕਰੇਗਾ ਵਿਦੇਸ਼ੀ ਬੈਂਕਾਂ ਦੇ ਖਾਤੇਦਾਰਾਂ ਦੀ ਸੂਚੀ

Share this story

ਸਰਵਉ¤ਚ ਅਦਾਲਤ ਵੱਲੋਂ ਕੇਂਦਰ ਸਰਕਾਰ ਦੀ ਤਿੱਖੀ ਝਾੜਝੰਭ
Page-1_06 ਨਵੀਂ ਦਿੱਲੀ, 28 ਅਕਤੂਬਰ (ਪੀ. ਟੀ. ਲਾਇਵ)- ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਸਭਾ ਚੋਣਾਂ ਵਿੱਚ ਕਾਲੇ ਧਨ ਦਾ ਮਾਮਲਾ ਬੜੇ ਜ਼ੋਰ ਸ਼ੋਰ ਨਾਲ ੁਉਠਾਇਆ ਸੀ, ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਵਿਦੇਸ਼ ਵਿੱਚੋਂ ਭਾਰਤੀਆਂ ਦਾ ਜਮ੍ਹਾਂ ਕਾਲਾ ਧਨ ਵਾਪਿਸ ਆਪਣੇ ਦੇਸ਼ ਲਿਆਉਣਗੇ। ਸੋਮਵਾਰ ਨੂੰ ਸਾਰੀਆਂ ਸਿਆਸੀ ਕਿਆਸਅਰਾਈਆਂ ਦੇ ਦਰਮਿਆਨ ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ਵਿੱਚ ਖਾਤਾਧਾਰਕ ਕੇਵਲ ਤਿੰਨ ਵਿਅਕਤੀਆਂ ਦੇ ਨਾਵਾਂ ਸਬੰਧੀ ਹਲਫਨਾਮਾ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਸੀ ਅਤੇ ਅੱਜ ਇੱਕ ਦਿਨ ਬਾਅਦ ਹੀ ਸਰਵਉ¤ਚ ਅਦਾਲਤ ਨੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਕਰੜੀ ਫਟਕਾਰ ਲਾਈ ਹੈ। ਅਦਾਲਤ ਨੇ

ਸਰਕਾਰ ਨੂੰ ਕਿਹਾ ਹੈ ਕਿ ਉਹ ਬੁੱਧਵਾਰ ਤੱਕ ਵਿਦੇਸ਼ੀ ਬੈਂਕਾਂ ਵਿੱਚ ਧਨ ਜਮ੍ਹਾਂ ਕਰਵਾਉਣ ਵਾਲੇ ਭਾਰਤੀ ਖਾਤਾਧਾਰਕਾਂ ਦੇ ਨਾਂਅ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦੇਵੇ। ਮੰਗਲਵਾਰ ਦਾ ਦਿਨ ਯਕੀਨੀ ਤੌਰ ’ਤੇ ਕੇਂਦਰ ਸਰਕਾਰ ਦੇ ਲਈ ਮੰਗਲ ਨਹੀਂ ਰਿਹਾ ਕਿਉਂਕਿ ਦਿਨ ਵਿੱਚ ਦੋ ਵਾਰੀ ਸਰਕਾਰ ਨੂੰ ਸੁਪਰੀਮ ਕੋਰਟ ਦੀ ਫਟਕਾਰ ਸੁਣਨੀ ਪਈ। ਸਵੇਰੇ ਦਿੱਲੀ ਵਿੱਚ ਸਰਕਾਰ ਬਣਾਉਣ ਦੇ ਮਾਮਲੇ ’ਤੇ ਕੇਂਦਰ ਨੂੰ ਫਟਕਾਰ ਸਹਿਣੀ ਪਈ ਤੇ ਦਿਨ ਢਲਦਿਆਂ ਹੀ ਅਦਾਲਤ ਨੇ ਕਾਲੇ ਧਨ ਦੇ ਮਾਮਲੇ ’ਤੇ ਸਰਕਾਰ ਨੂੰ ਲਪੇਟ ਲਿਆ। ਅਦਾਲਤ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਨਵੀਂ ਸਰਕਾਰ ਅਦਾਲਤ ਨੂੰ ਨਵੇਂ ਕਾਨੂੰਨ ਨਾ ਦੱਸੇ, ਉਹ ਸਿਰਫ ਨਾਵਾਂ ਦੀ ਸੂਚੀ ਸੌਂਪੇ। ਅਦਾਲਤ ਖੁਦ ਜਾਂਚ ਕਰਵਾ ਲਵੇਗੀ। ਏਨਾ ਹੀ ਨਹੀਂ ਅਦਾਲਤ ਨੇ ਇਥੋਂ ਤੱਕ ਕਿਹਾ ਕਿ ਜਾਂਚ ਕਿਵੇਂ ਕਰਵਾਉਣੀ ਹੈ ਅਦਾਲਤ ਨੂੰ ਚੰਗੀ ਤਰ੍ਹਾਂ ਪਤਾ ਹੈ।

ਸੂਬੇ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ 2.93 ਲੱਖ ਨਸ਼ੇੜੀਆਂ ਦਾ ਓ.ਪੀ.ਡੀ. ਅਤੇ 9427 ਦਾ ਕੇਂਦਰਾਂ ਵਿੱਚ ਦਾਖਲ ਕਰਕੇ ਇਲਾਜ
ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਲਈ ਮੁੱਖ ਮੰਤਰੀ ਵੱਲੋਂ ਜ਼ਮੀਨ ਦਾ ਤਬਾਦਲਾ ਤੇਜ਼ੀ ਨਾਲ ਕਰਨ ਦੇ ਆਦੇਸ਼
ਜਲੰਧਰ/ਚੰਡੀਗੜ੍ਹ 28 ਅਕਤੂਬਰ- ਸੂਬੇ ਭਰ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ ਹੁਣ ਤਕ 2.93 ਲੱਖ ਨਸ਼ੇੜੀਆਂ ਦਾ ਓ.ਪੀ.ਡੀ ਅਤੇ 9427 ਦਾ ਕੇਂਦਰਾਂ ਵਿੱਚ ਭਰਤੀ ਕਰਕੇ ਇਲਾਜ ਕੀਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦਫਤਰ ਵਿਖੇ ਪੰਜਾਬ ਰਾਜ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਬੋਰਡ ਦੀ ਦੂਜੀ ਮੀਟਿੰਗ ਦੇ ਮੌਕੇ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੈਂਟਰਲ ਜੇਲਾਂ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਦੇ ਹੇਠ 22669 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ ਤਾਂ ਜੋ ਇਹ ਵਿਅਕਤੀ ਆਤਮ ਸਨਮਾਨ ਵਾਲੀ ਆਮ ਜਿੰਦਗੀ ਬਤੀਤ ਕਰ ਸਕਣ।  ਬੁਲਾਰੇ ਨੇ ਅੱਗੇ ਦੱਸਿਆ ਹੈ ਕਿ ਇਸ ਸਮੇਂ 461 ਵਿਅਕਤੀ ਇਲਾਜ ਦੇ ਅਧੀਨ ਵਾਰਡਾਂ ਵਿੱਚ ਹਨ।  ਇਸ ਤੋਂ ਇਲਾਵਾ 718 ਵਿਅਕਤੀ ਮੁੜ ਵਸੇਬਾ ਵਾਰਡਾਂ ਵਿੱਚ ਹਨ। ਸੂਬੇ ਭਰ ਵਿੱਚ ਚੱਲ ਰਹੇ ਨਸ਼ਾ ਛੁਡਾਊ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਵਲੋਂ ਜੇਲ ਵਿਭਾਗ ਨਾਲ ਮਿਲਕੇ ਕੀਤੀਆਂ ਦ੍ਰਿੜ ਕੋਸ਼ਿਸਾਂ ਤੋਂ ਬਾਅਦ ਪ੍ਰਾਪਤ ਹੋਏ ਹਾਂ ਪੱਖੀ ਨਤੀਜਿਆਂ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।  ਸ. ਬਾਦਲ ਨੇ ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਵਾਸਤੇ ਵੱਖ ਵੱਖ ਏਜੰਸੀਆਂ/ਵਿਭਾਗਾਂ ਤੋਂ ਜਮੀਨ ਸਿਹਤ ਵਿਭਾਗ ਦੇ ਨਾਂ ਜਲਦੀ ਤੋਂ ਜਲਦੀ ਤਬਦੀਲ ਕਰਨ ਨੂੰ ਯਕੀਨੀ ਬਨਾਉਣ ਵਾਸਤੇ ਮੁੱਖ ਸਕੱਤਰ ਨੂੰ  ਆਖਿਆ ਤਾਂ ਜੋ ਅਜਿਹੇ 17 ਕੇਂਦਰਾਂ ਦੀ ਉਸਾਰੀ ਦਾ ਕੰਮ ਫਰਵਰੀ 2015 ਤਕ ਮੁਕੰਮਲ ਹੋ ਸਕੇ।   ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਹ ਯਕੀਨੀ ਬਨਾਉਣ ਲਈ ਵੀ ਆਖਿਆ ਕਿ ਸਾਰੀਆਂ ਨਸ਼ਾ ਛੁਡਾਊ ਸੋਸਾਇਟੀਆਂ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪ੍ਰਵਾਨਗੀ ਪ੍ਰਾਪਤ ਕਰਨ ਵਾਸਤੇ ਇਕ ਹਫਤੇ ਦੇ ਅੰਦਰ ਆਪਣੀ ਅਰਜੀ ਆਨਲਾਈਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਨੂੰ ਭੇਜਣ।  ਮੁੱਖ ਮੰਤਰੀ ਨੇ ਮਰੀਜਾਂ ਨਾਲ ਸਬੰਧਤ ਕੰਪਿਊਟਰ ਦੇ ਆਧਾਰਤ ਜਾਣਕਾਰੀ ਰੱਖਣ ਵਾਸਤੇ ਇਕ ਸਾਫਟਵੇਅਰ ਵਿਕਸਤ ਕਰਨ ਲਈ ਪ੍ਰਮੁੱਖ ਸਕੱਤਰ ਸਿਹਤ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਵੱਖ ਵੱਖ ਨਸ਼ਾ ਛੁਡਾਊ ਕੇਂਦਰਾਂ ਉਤੇ ਵਾਰ ਵਾਰ ਜਾਣ ਸਬੰਧੀ ਮਰੀਜਾਂ ਦੀ ਸਮੱਸਿਆ ਹੱਲ ਕੀਤੀ ਜਾ ਸਕੇ। 
ਉਨ੍ਹਾਂ ਦੱਸਿਆ ਕਿ ਡਾ: ਅਜੀਤ ਅਵਸਥੀ ਦੀਆਂ ਸੇਧਾਂ ਦੇ ਅਨੁਸਾਰ ਬੁਪਰੇਨਓਰਫਿਨ ਸੱਣੇ ਸਾਰੀਆਂ ਦਵਾਈਆਂ ਦੀਆਂ ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ 17 ਮੁੜ ਵਸੇਬਾ ਕੇਂਦਰਾਂ ਲਈ ਪ੍ਰਸ਼ਾਸਕੀ ਪ੍ਰਵਾਨਗੀ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੂੰ ਦਿੱਤੀ ਹੈ ਜੋ 7 ਮੁੜ ਵਸੇਬਾ ਕੇਂਦਰਾਂ ਦਾ ਨਿਰਮਾਨ ਕੰਮ ਸ਼ੁਰੂ ਕਰੇਗਾ।  ਇਸ ਤੋਂ ਇਲਾਵਾ ਮੰਡੀ ਬੋਰਡ ਅਤੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵੱਲੋਂ 5-5 ਕੇਂਦਰਾਂ ਦਾ ਨਿਰਮਾਨ ਕੀਤਾ ਜਾਵੇਗਾ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ.ਕੰਗ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀਮਤੀ ਵਿੰਨੀ ਮਹਾਜਨ ਆਦਿ ਹਾਜ਼ਰ ਸਨ।

ਸਿ¤ਖ ਜਥੇਬੰਦੀਆਂ ਅਤੇ ਦਿਵਯ ਜਯੋਤੀ ਦੇ ਪੈਰੋਕਾਰਾਂ ਵਿਚਾਲੇ ਜ਼ਬਰਦਸਤ ਝੜਪ : ਦਰਜਨ ਤੋਂ ਵਧ ਜ਼ਖਮੀ
ਤਰਨਤਾਰਨ, 28 ਅਕਤੂਬਰ (ਵਿਜੇ, ਸਾਹਿਲ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਜੋਧਪੁਰ ਵਿਖੇ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਚ¤ਲ ਰਹੇ ਸਤਿਸੰਗ ਦੌਰਾਨ ਸਿ¤ਖ ਜਥੇਬੰਦੀਆਂ ਦੇ ਵਰਕਰਾਂ ਅਤੇ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਪੈਰੋਕਾਰਾਂ ਦੌਰਾਨ ਜ਼ਬਰਦਸਤ ਝੜਪ ਦੌਰਾਨ ਸੁਰ¤ਖਿਆਂ ਲਈ ਤਾਇਨਾਤ ਪੁਲਿਸ ਮੁਲਾਜ਼ਮ ਵੱਲੋਂ ਗੋਲੀ ਚਲਾਉਣ ’ਤੇ ਅਤੇ ਇ¤ਟਾਂ ਪ¤ਥਰ ਵ¤ਜਣ ਨਾਲ ਦਰਜਨ ਤੋਂ ਵਧ ਵਿਅਕਤੀ ਦੇ ਜ਼ਖਮੀ ਹੋ ਗਏ। ਵਾਰਦਾਤ ਬਾਰੇ ਪਤਾ ਲਗਦਿਆਂ ਹੀ ਜ਼ਿਲ੍ਹੇ ਦੇ ਡੀ. ਸੀ. ਬਲਵਿੰਦਰ ਸਿੰਘ ਧਾਲੀਵਾਲ, ਐ¤ਸ.ਐ¤ਸ.ਪੀ ਮਨਮੋਹਨ ਕੁਮਾਰ ਸ਼ਰਮਾ, ਏ.ਡੀ.ਸੀ ਪ੍ਰਤਾਪ ਸਿੰਘ, ਐ¤ਸ.ਡੀ.ਐ¤ਮ ਅਨੂਪ੍ਰੀਤ ਕੌਰ, ਐ¤ਸ.ਪੀ ਰਛਪਾਲ ਸਿੰਘ ਘੁੰਮਣ, ਐ¤ਸ.ਪੀ ਬਲਜੀਤ ਸਿੰਘ ਟ੍ਰੈਫਿਕ ਸਮੇਤ ਪੂਰਾ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜੋਧਪੁਰ ਵਿਖੇ ਬਾਅਦ ਦੁਪਹਿਰ 4 ਵਜੇ ਤੋਂ ਸ਼ਾਮ 6 ਵਜੇ ਤ¤ਕ ਦਿਵਯ ਜਯੋਤੀ ਜਾਗਰਣ ਸੰਸਥਾਨ ਵਲੋਂ ਪਿੰਡ ਦੇ ਇੱਕ ਵਿਅਕਤੀ ਦੇ ਘਰ ਸਤਿਸੰਗ ਦਾ ਪ੍ਰੋਗਰਾਮ ਸੀ ਅਤੇ ਪਹਿਲਾਂ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਇਕ¤ਠੇ ਹੋਏ ਸਿ¤ਖ ਜਥੇਬੰਦੀਆਂ ਦੇ ਸੈਂਕੜੇ ਵਰਕਰ ਜਿਹੜੇ ਕਿ ਇਸ ਸਤਿਸੰਗ ਦਾ ਵਿਰੋਧ ਕਰ ਰਹੇ ਸਨ। ਸਿ¤ਖ ਜਥੇਬੰਦੀਆਂ ਦੀ ਅਗਵਾਈ ਭਾਈ ਵਜ਼ੀਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਬਲਵੰਤ ਸਿੰਘ ਕਰ ਰਹੇ ਸਨ। ਸਿ¤ਖ ਜਥੇਬੰਦੀਆਂ ਦਾ ਦੋਸ਼ ਹੈ ਕਿ ਝੜਪ ਹੋਣ ਤੋਂ ਪਹਿਲਾਂ ਅਸੀਂ ਸ਼ਾਂਤਮਈ ਢੰਗ ਨਾਲ ਵਾਪਿਸ ਆਪਣੇ ਘਰਾਂ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਇਨ੍ਹਾਂ ਦਾ ਸਤਿਸੰਗ ਚਲ ਰਿਹਾ ਸੀ, ਜਿਨ੍ਹਾਂ ਨੇ ਸਾਡੇ ਉ¤ਤੇ ਹਮਲਾ ਕਰ ਦਿ¤ਤਾ, ਜਦੋਂ ਕਿ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਵਰਕਰਾਂ ਦਾ ਕਹਿਣਾ ਹੈ ਕਿ ਸਾਡਾ ਸਤਿਸੰਗ ਚਲ ਰਿਹਾ ਸੀ ਅਤੇ ਸਤਿਸੰਗ ਨੂੰ ਥੋੜਾ ਸਮਾਂ ਹੋਇਆ ਸੀ ਕਿ ਸਿ¤ਖ ਜਥੇਬੰਦੀਆਂ ਨੇ ਸਤਿਸੰਗ ਵਾਲੀ ਥਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿ¤ਤਾ ਅਤੇ ਬੜੀ ਮੁਸ਼ਕਲ ਨਾਲ ਅਸੀਂ ਇਕ¤ਠੇ ਹੋ ਕੇ ਇਸ ਹਮਲੇ ਦਾ ਜਵਾਬ ਦੇ ਕੇ ਆਪਣੀ ਜਾਨ ਬਚਾਈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਦਰਮਿਆਨ ਸ਼ਾਂਤੀ ਕਰਵਾਏ ਜਾਣ ਦੇ ਬਾਵਜੂਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਲਈ ਇਲਾਕੇ ਵਿੱਚ ਹੋਰ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ।

ਦੇਵੇਂਦਰ ਫਡਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁ¤ਖ ਮੰਤਰੀ
ਮੁੰਬਈ, 28 ਅਕਤੂਬਰ (ਪੀ. ਟੀ.)- ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦੇਵੇਂਦਰ ਫਡਨਵੀਸ ਰਾਜ ਦੇ ਨਵੇਂ ਮੁ¤ਖ ਮੰਤਰੀ ਹੋਣਗੇ। ਉਨ੍ਹਾਂ ਨੂੰ ਅ¤ਜ ਪਾਰਟੀ ਵਿਧਾਇਕ ਦਲ ਦੀ ਬੈਠਕ ’ਚ ਰਸਮੀ ਤੌਰ ’ਤੇ ਨੇਤਾ ਚੁਣ ਲਿਆ ਗਿਆ। ਵਿਧਾਨ ਭਵਨ ਵਿੱਚ ਹੋਈ ਵਿਧਾਇਕ ਦਲ ਦੀ ਬੈਠਕ ’ਚ ਫਡਨਵੀਸ ਦੇ ਨਾਮ ਦਾ ਪ੍ਰਸਤਾਵ ਭਾਜਪਾ ਨੇਤਾ ਏਕਨਾਥ ਖਡਸੇ ਨੇ ਦਿ¤ਤਾ, ਜਿਸਦੀ ਸੁਧੀਰ ਮੁੰਗਤੀਵਾਰ ਨੇ ਪ੍ਰਵਾਨਗੀ ਦਿ¤ਤੀ। ਪ੍ਰਸਤਾਵ ਨੂੰ ਆਮ ਸਹਿਮਤੀ ਨਾਲ ਪਾਸ ਕਰ ਦਿ¤ਤਾ ਗਿਆ। ਬੈਠਕ ’ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਜਨਰਲ ਸਕ¤ਤਰ ਜੇ.ਪੀ. ਨ¤ਢਾ ਵੀ ਹਾਜ਼ਰ ਸਨ। 44 ਸਾਲਾ ਫਡਨਵੀਸ ਮੁ¤ਖ ਮੰਤਰੀ ਅਹੁਦੇ ਦੀ ਦੌੜ ’ਚ ਸ਼ੁਰੂ ਤੋਂ ਹੀ ਅਗੇ ਸਨ।  ਦ¤ਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਫਡਨਵੀਸ ਮਹਾਰਾਸ਼ਟਰ ਦੇ ਨਵੇਂ ਮੁ¤ਖ ਮੰਤਰੀ ਵਜੋਂ ਹਲਫ ਲੈਣਗੇ।

1984 ਸਿ¤ਖ ਕਤਲੇਆਮ ਦੇ ਸਬੰਧ ’ਚ ਅਮਿਤਾਭ ਬ¤ਚਨ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ
ਲਾਸ ਏਂਜਲਸ, 28 ਅਕਤੂਬਰ (ਪੀ. ਟੀ.)- 1984 ਸਿ¤ਖ ਦੰਗਾ ਮਾਮਲੇ ’ਚ ਬਾਲੀਵੁ¤ਡ ਅਭਿਨੇਤਾ ਅਮਿਤਾਭ ਬ¤ਚਨ ਨੂੰ ਕਥਿਤ ਤੌਰ ’ਤੇ ਹਿੰਸਾ ਭੜਕਾਉਣ ਦੇ ਦੋਸ਼ ’ਚ ਇੱਥੋਂ ਦੀ ਫੈਡਰਲ ਕੋਰਟ ਵ¤ਲੋਂ ਸੰਮਨ ਭੇਜਿਆ ਗਿਆ ਹੈ।ਸਿ¤ਖ ਸੰਗਠਨ ਸਿ¤ਖਸ ਫਾਰ ਜਸਟਿਸ (ਐ¤ਸ. ਐ¤ਫ. ਜੇ.) ਦੇ ਲੀਗਲ ਅਡਵਾਈਜ਼ਰ ਗੁਰਪਤਵੰਤ ਸਿੰਘ ਪਨੂੰ ਅਨੁਸਾਰ ਅਮਿਤਾਭ ਬ¤ਚਨ ’ਤੇ ਇਹ ਕੇਸ 31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਤਿਮ ਸਸਕਾਰ ਦੇ ਬਾਅਦ ਦਿ¤ਤੇ ਗਏ ਉਨ੍ਹਾਂ ਦੇ ਭੜਕਾਊ ਬਿਆਨ ਨੂੰ ਲੈ ਕੇ ਦਰਜ ਕਰਵਾਇਆ ਗਿਆ ਹੈ।ਪਨੂੰ ਅਨੁਸਾਰ ਅਮਿਤਾਭ ਨੇ ਉਦੋਂ ‘ਖੂਨ ਦੇ ਬਦਲੇ ਖੂਨ’ ਅਤੇ ‘ਖੂਨ ਦੇ ਛਿ¤ਟੇ ਸਿ¤ਖਾਂ ਦੇ ਘਰ ਤ¤ਕ ਪੁ¤ਜਣੇ ਚਾਹੀਦੇ ਹਨ’ ਵਰਗੀਆਂ ਭੜਕਾਊ ਗ¤ਲਾਂ ਕਹੀਆਂ ਸਨ।ਅਦਾਲਤ ਨੇ ਬਿਗ ਬੀ ਨੂੰ ਸੰਮਣ ਮਿਲਣ ਦੇ 21 ਦਿਨ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਸਿ¤ਖਸ ਫਾਰ ਜਸਟਿਸ (ਐ¤ਸ. ਐ¤ਫ. ਜੇ.) ਅਤੇ 2 ਦੰਗਾ ਪੀੜਤਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਹ ਦੋ ਪੀੜਤ ਕੈਲੀਫੋਰਨੀਆਂ ਦੇ ਰਹਿਣ ਵਾਲੇ ਮਹਿੰਦਰ ਸਿੰਘ ਅਤੇ ਦਿੱਲੀ ਦੇ ਬਾਬੂ ਸਿੰਘ ਦੁਖੀਆ ਹਨ। ਅਮਿਤਾਭ ਉਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਹੈ। ਹਾਲੇ ਤੱਕ ਇਸ ਮਾਮਲੇ ਵਿੱਚ ਅਮਿਤਾਭ ਬਚਨ ਵੱਲੋਂ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ ਹੈ। ਇਸੇ ਦੌਰਾਨ ਅੰਮ੍ਰਿਤਸਰ ਤੋਂ ਪ੍ਰਾਪਤ ਇੱਕ ਰਿਪੋਰਟ ਅਨੁਸਾਰ ਦਿੱਲੀ ਦੰਗਿਆਂ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਫਿਲਮ ਅਦਾਕਾਰ ਅਮਿਤਾਭ ਬਚਨ ਨੂੰ ਫੌਰੀ ਤੌਰ ’ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। 

WRITTEN BY