Skip to content
Independent perspectives. Global stories.
BREAKING

ਬੈਂਕ ਖਾਤਿਆਂ ਨੂੰ ਜਨਤਕ ਕਰਨ ਬਾਰੇ ਸਵਿਟਜ਼ਰਲੈਂਡ ਦੇ ਭਾਰਤ ਨਾਲ ਮੱਤਭੇਦ

Share this story

ਵਸ਼ਿੰਗਟਨ 28 ਅਕਤੂਬਰ (ਪੀ. ਟੀ.)- ਇਹ ਕਹਿੰਦਿਆਂ ਕਿ ਟੈਕਸ ਚੋਰੀ ਸਵਿਟਜ਼ਰਲੈਂਡ ਵਿਚ ਫੌਜਦਾਰੀ ਅਪਰਾਧ ਨਹੀਂ ਹੈ, ਇਕ ਸੀਨੀਅਰ ਸਵਿਸ ਅਧਿਕਾਰੀ ਨੇ ਮੰਨਿਆ ਹੈ ਕਿ ਭਾਰਤੀਆਂ ਦੇ ਉੱਥੇ ਬੈਂਕਾਂ ਵਿਚਲੇ ਖਾਤਿਆਂ ਬਾਰੇ ਜਨਤਿਕ ਕੀ ਕੀਤਾ ਜਾਵੇ, ਸਬੰਧੀ ਭਾਰਤ ਨਾਲ ਮੱਤਭੇਦ ਪਾਏ ਜਾਂਦੇ ਹਨ। ਹਾਲਾਂ ਕਿ ਸਵਿਸ ਵਿਦੇਸ਼ ਮੰਤਰਾਲੇ ਦੇ ਇਸ ਅਧਿਕਾਰੀ ਨੇ ਆਸ ਪ੍ਰਗਟਾਈ ਹੈ ਕਿ ਭਾਰਤ ਦੀ ਨਵੀਂ ਸਰਕਾਰ ਨਾਲ ਇਹ ਮੱਤਭੇਦ ਛੇਤੀ ਹੱਲ ਕਰ ਲਏ ਜਾਣਗੇ ਜਿਸ ਸਰਕਾਰ ਦੀ ਕਾਲੇ ਧਨ ਵਿਰੁੱਧ ਕਾਰਵਾਈ ਇਕ ਤਰਜੀਹ ਹੈ। ਇਸ ਦੇ ਨਾਲ ਹੀ ਵਿਦੇਸ਼ ਮਾਮਲਿਆਂ ਬਾਰੇ ਸਵਿਸ ਵਿਭਾਗ ਦੇ ਡਾਇਰੈਕਟਰ ਤੇ ਕਾਨੂੰਨੀ ਸਲਾਹਕਾਰ ਵੈਲਨਟਿਨ ਜ਼ੈਲਵੈਗਰ ਨੇ ਜੋਰ ਦੇ ਕੇ ਕਿਹਾ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਮਾਮਲੇ ਵਿਚ ਸਵਿਟਜ਼ਰਲੈਂਡ ਵਿਚ ਕੋਈ ਬੈਂਕਿੰਗ ਗੋਪਨੀਅਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਮਾਮਲੇ ਵਿਚ ਕੁਝ ਵੀ ਗੁਪਤ ਨਹੀਂ ਹੈ। ਭਾਰਤ ਵੱਲੋਂ

ਵਿਦੇਸ਼ਾਂ ਵਿਚ ਜਮ੍ਹਾਂ ਕਾਲੇ ਧਨ ਵਾਲਿਆਂ ਦੀ ਪਹਿਲੀ ਸੂਚੀ ਜਾਰੀ ਕਰਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਜ਼ੈਲਵੈਗਰ ਨੇ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਨਾਲ ਗੱਲਬਾਤ ਟੈਕਸ ਚੋਰੀ ਬਾਰੇ ਹੋਈ ਹੈ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਵਿਸ ਕਾਨੂੰਨ ਤਹਿਤ ਟੈਕਸ ਚੋਰੀ ਅਪਰਾਧਿਕ ਮਾਮਲਾ ਨਹੀਂ ਹੈ।

WRITTEN BY