Skip to content
Independent perspectives. Global stories.
BREAKING

ਸੂਬੇ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ 2.93 ਲੱਖ ਨਸ਼ੇੜੀਆਂ ਦਾ ਓ.ਪੀ.ਡੀ. ਅਤੇ 9427 ਦਾ ਕੇਂਦਰਾਂ ਵਿੱਚ ਦਾਖਲ ਕਰਕੇ ਇਲਾਜ

Share this story

ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਲਈ ਮੁੱਖ ਮੰਤਰੀ ਵੱਲੋਂ ਜ਼ਮੀਨ ਦਾ ਤਬਾਦਲਾ ਤੇਜ਼ੀ ਨਾਲ ਕਰਨ ਦੇ ਆਦੇਸ਼
Page-1_03 ਜਲੰਧਰ/ਚੰਡੀਗੜ੍ਹ 28 ਅਕਤੂਬਰ- ਸੂਬੇ ਭਰ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ ਹੁਣ ਤਕ 2.93 ਲੱਖ ਨਸ਼ੇੜੀਆਂ ਦਾ ਓ.ਪੀ.ਡੀ ਅਤੇ 9427 ਦਾ ਕੇਂਦਰਾਂ ਵਿੱਚ ਭਰਤੀ ਕਰਕੇ ਇਲਾਜ ਕੀਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦਫਤਰ ਵਿਖੇ ਪੰਜਾਬ ਰਾਜ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਬੋਰਡ ਦੀ ਦੂਜੀ ਮੀਟਿੰਗ ਦੇ ਮੌਕੇ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੈਂਟਰਲ ਜੇਲਾਂ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਦੇ ਹੇਠ 22669 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ ਤਾਂ ਜੋ ਇਹ ਵਿਅਕਤੀ ਆਤਮ ਸਨਮਾਨ ਵਾਲੀ ਆਮ ਜਿੰਦਗੀ ਬਤੀਤ ਕਰ ਸਕਣ।  ਬੁਲਾਰੇ ਨੇ ਅੱਗੇ ਦੱਸਿਆ ਹੈ ਕਿ ਇਸ ਸਮੇਂ 461 ਵਿਅਕਤੀ ਇਲਾਜ ਦੇ ਅਧੀਨ ਵਾਰਡਾਂ ਵਿੱਚ ਹਨ।  ਇਸ ਤੋਂ ਇਲਾਵਾ 718 ਵਿਅਕਤੀ ਮੁੜ ਵਸੇਬਾ ਵਾਰਡਾਂ ਵਿੱਚ ਹਨ। ਸੂਬੇ ਭਰ ਵਿੱਚ ਚੱਲ ਰਹੇ ਨਸ਼ਾ ਛੁਡਾਊ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਵਲੋਂ ਜੇਲ ਵਿਭਾਗ ਨਾਲ ਮਿਲਕੇ ਕੀਤੀਆਂ

ਦ੍ਰਿੜ ਕੋਸ਼ਿਸਾਂ ਤੋਂ ਬਾਅਦ ਪ੍ਰਾਪਤ ਹੋਏ ਹਾਂ ਪੱਖੀ ਨਤੀਜਿਆਂ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।  ਸ. ਬਾਦਲ ਨੇ ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਵਾਸਤੇ ਵੱਖ ਵੱਖ ਏਜੰਸੀਆਂ/ਵਿਭਾਗਾਂ ਤੋਂ ਜਮੀਨ ਸਿਹਤ ਵਿਭਾਗ ਦੇ ਨਾਂ ਜਲਦੀ ਤੋਂ ਜਲਦੀ ਤਬਦੀਲ ਕਰਨ ਨੂੰ ਯਕੀਨੀ ਬਨਾਉਣ ਵਾਸਤੇ ਮੁੱਖ ਸਕੱਤਰ ਨੂੰ  ਆਖਿਆ ਤਾਂ ਜੋ ਅਜਿਹੇ 17 ਕੇਂਦਰਾਂ ਦੀ ਉਸਾਰੀ ਦਾ ਕੰਮ ਫਰਵਰੀ 2015 ਤਕ ਮੁਕੰਮਲ ਹੋ ਸਕੇ।   ਉਨ੍ਹਾਂ ਨੇ ਮੁੱਖ ਸਕੱਤਰ ਨੂੰ ਇਹ ਯਕੀਨੀ ਬਨਾਉਣ ਲਈ ਵੀ ਆਖਿਆ ਕਿ ਸਾਰੀਆਂ ਨਸ਼ਾ ਛੁਡਾਊ ਸੋਸਾਇਟੀਆਂ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪ੍ਰਵਾਨਗੀ ਪ੍ਰਾਪਤ ਕਰਨ ਵਾਸਤੇ ਇਕ ਹਫਤੇ ਦੇ ਅੰਦਰ ਆਪਣੀ ਅਰਜੀ ਆਨਲਾਈਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਨੂੰ ਭੇਜਣ।  ਮੁੱਖ ਮੰਤਰੀ ਨੇ ਮਰੀਜਾਂ ਨਾਲ ਸਬੰਧਤ ਕੰਪਿਊਟਰ ਦੇ ਆਧਾਰਤ ਜਾਣਕਾਰੀ ਰੱਖਣ ਵਾਸਤੇ ਇਕ ਸਾਫਟਵੇਅਰ ਵਿਕਸਤ ਕਰਨ ਲਈ ਪ੍ਰਮੁੱਖ ਸਕੱਤਰ ਸਿਹਤ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਵੱਖ ਵੱਖ ਨਸ਼ਾ ਛੁਡਾਊ ਕੇਂਦਰਾਂ ਉਤੇ ਵਾਰ ਵਾਰ ਜਾਣ ਸਬੰਧੀ ਮਰੀਜਾਂ ਦੀ ਸਮੱਸਿਆ ਹੱਲ ਕੀਤੀ ਜਾ ਸਕੇ। 
ਉਨ੍ਹਾਂ ਦੱਸਿਆ ਕਿ ਡਾ: ਅਜੀਤ ਅਵਸਥੀ ਦੀਆਂ ਸੇਧਾਂ ਦੇ ਅਨੁਸਾਰ ਬੁਪਰੇਨਓਰਫਿਨ ਸੱਣੇ ਸਾਰੀਆਂ ਦਵਾਈਆਂ ਦੀਆਂ ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ 17 ਮੁੜ ਵਸੇਬਾ ਕੇਂਦਰਾਂ ਲਈ ਪ੍ਰਸ਼ਾਸਕੀ ਪ੍ਰਵਾਨਗੀ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੂੰ ਦਿੱਤੀ ਹੈ ਜੋ 7 ਮੁੜ ਵਸੇਬਾ ਕੇਂਦਰਾਂ ਦਾ ਨਿਰਮਾਨ ਕੰਮ ਸ਼ੁਰੂ ਕਰੇਗਾ।  ਇਸ ਤੋਂ ਇਲਾਵਾ ਮੰਡੀ ਬੋਰਡ ਅਤੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵੱਲੋਂ 5-5 ਕੇਂਦਰਾਂ ਦਾ ਨਿਰਮਾਨ ਕੀਤਾ ਜਾਵੇਗਾ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ.ਕੰਗ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀਮਤੀ ਵਿੰਨੀ ਮਹਾਜਨ ਆਦਿ ਹਾਜ਼ਰ ਸਨ।

WRITTEN BY