ਸ੍ਰੀ ਹਰਗੋਬਿੰਦਪੁਰ 26 ਅਕਤੂਬਰ (ਚਰਨਜੀਤ ਚੀਮਾ) -ਮੇਲਿਆਂ ਦੇ ਬਾਦਸਾਂਹ ਅਤੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਪ੍ਰਧਾਨ ਨੇ ਪੱਤਰਕਾਰਾ ਨੂੰ ਜਾਣਕਾਰੀ ਦਿਤੀ ਕਿ ਬਾਬਾ ਪ੍ਰਦੀਪ ਸਾਹ ਰਿੰਕੂ ਕਾਦਰੀ ਸਭਿਆਚਾਰ ਮੇਲਾ ਇਸ ਸਾਲ ਬਹੁਤ ਹੀ ਸਰਧਾ ਤੇ ਧੁਮ ਧਾਮ ਨਾਲ ਮਿਤੀ 4 ਦਸੰਬਰ 2014 ਨੂੰ ਮਨਾਇਆ ਜਾਵੇਗਾ ਅਤੇ ਇਸ ਮੇਲੇ ਵਿਚ ਉਚ ਕੋਟੀ ਦੇ ਕਲਾਕਾਰ ਸਿਰਕਤ ਕਰਨਗੇ ਅਤੇ ਮਾਸਟਰ ਸਲੀਮ ਇਸ ਮੇਲੇ ਦੀ ਸ਼ਾਨ ਬਣੇਗਾ ।ਉਹਨਾ ਇਹ ਵ ਿਪ੍ਰਗਟਾਵਾ ਕੀਤਾ ਕਿ ਇਸ ਵਾਰ ਇਹ ਮੇਲਾ ਬੜੇ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ ਅਤੇ ਇਸ ਮੇਲੇ ਵਿਚ ਸਾਰਾ ਦਿਨ ਗੁਰੁ ਕਾ ਲੰਗਰ ਅਤੇ ਹੋਰ ਕਈ ਪਦਾਰਥ ਸਾਰਾ ਦਿਨ ਵਰਤਦੇ ਰਹਿਣਗੇ।ਇਸ ਮੇਲੇ ਦੀ ਰੋਣਕ ਮਾਸਟਰ ਸਲੀਮ ਜੀ ਦੇ ਗੁਣਗਾਣ ਕਰਨ ਤੇ ਵਧੇਗੀ ।ਮੇਲੇ ਤੋ ਇਕ ਦਿਨ ਪਹਿਲਾਂ ਕਵਾਲੀਆਂ ਚਲਣਗੀਆਂ ਜਿਸ ਵਿਚ ਵ ਿਬਹੁਤ ਮਸ਼ਹੂਰ ਤੇ ਨਾਮਵਰ ਕੰਵਾਲ ਪਹੁੰਚ ਕੇ ਆਪਣੀ ਫੰਨ ਦਾ ਮੁਜਾਹਰਾ ਕਰਨਗੇ।
ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਸ੍ਰੀ ਹਰਗੋਬਿੰਦਪੁਰ ਮੇਲਾ 4 ਦਸੰਬਰ 2014 ਨੂੰ



