Skip to content
Independent perspectives. Global stories.
BREAKING

ਸਿੱਧੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਪ੍ਰਚਾਰਨ ਤੋਂ ਅਕਾਲੀ ਆਗੂ ਦੁਖੀ

Share this story

Page-1_27 ਮੋਹਾਲੀ, 26 ਅਕਤੂਬਰ (ਬਲਜਿੰਦਰ ਢਿੱਲੋਂ)- ਭਾਜਪਾ ਦੇ ਸਟਾਰ ਪ੍ਰਚਾਰਕ ਸ. ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਨ੍ਹੀਂ ਦਿਨੀਂ ਸੂਬੇ ਦੇ ਅਗਲੇ ਸੰਭਾਵੀ ਮੁੱਖ ਮੰਤਰੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਜਿਸ ਕਾਰਨ ਜਿੱਥੇ ਅਕਾਲੀ-ਭਾਜਪਾ ‘ਚ ਖਟਾਸ ਹੋਰ ਵੱਧ ਰਹੀ ਹੈ, ਉੱਥੇ ਇਸ ਕਾਰਨ ਅਕਾਲੀ ਲੀਡਰ ਵੀ ਔਖੇ ਹਨ, ਹਾਲਾਂਕਿ ਚਾਰ ਚੁਫੇਰੇ ਭਾਜਪਾ ਦੀ ਸਰਕਾਰ ਬਣਨ ਮਗਰੋਂ ਅਕਾਲੀ ਸੋਚ ਸਮਝ ਕੇ ਬਿਆਨਬਾਜ਼ੀ ਕਰ ਰਹੇ ਹਨ, ਪਰ ਭਾਜਪਾ ਲੀਡਰਾਂ ਦੇ ਤੇਵਰ ਹੋਰ ਵੀ ਤਿੱਖੇ ਹੁੰਦੇ ਜਾ ਰਹੇ ਹਨ। ਸ. ਸਿੱਧੂ ਨੂੰ ਪੰਜਾਬ ਦੀ ਕਮਾਨ ਸੌਂਪੇ ਜਾਣ ਦੀਆਂ ਕਿਆਸ ਅਰਾਈਆਂ ਕਾਰਨ ਅਕਾਲੀ ਤੇ ਭਾਜਪਾ ਦੋਵੇਂ ਹੀ ਖੇਮਿਆਂ ‘ਚ ਇਹ ਮਾਮਲਾ ਚਰਚਾ ਤੇ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਲੀਡਰਾਂ ਵਿਚਾਲੇ

ਵੱਧ ਰਹੀ ਖਟਾਸ ਦਾ ਨਮੂਨਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੀ ਤਾਜਪੋਸ਼ੀ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਤੇ ਹੋਰਨਾਂ ਭਾਜਪਾ ਲੀਡਰਾਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਬਹੁਤੀ ਤਵੱਜੋ ਨਾ ਦਿੱਤੀ ਗਈ ਤੇ ਇਹ ਘਟਨਾ ਅੱਜ ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਫੇਸਬੁੱਕ, ਟਵਿਟਰ ਤੇ ਵਟਸਐਪ ਵਰਗੇ ਸੋਸ਼ਲ ਮੀਡੀਆ ‘ਤੇ ਅਗਲੇ ਮੁੱਖ ਮੰਤਰੀ ਵਜੋਂ ਪ੍ਰਚਾਰਨਾ ਅਕਾਲੀਆਂ ਦੀ ਨੀਂਦ ਉਡਾਉਣ ਦਾ ਕਾਰਨ ਬਣ ਚੁੱਕਾ ਹੈ। ਸਿੱਧੂ ਦੇ ਸਮਰਥਕਾਂ ਵੱਲੋਂ ਕਈ ਪੇਜ ਵੀ ਸਿੱਧੂ ਦੇ ਹੱਕ ‘ਚ ਬਣਾਏ ਗਏ ਹਨ ਜਿਸ ਨੂੰ ਨੌਜਵਾਨ ਵਰਗ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

WRITTEN BY