Skip to content
Independent perspectives. Global stories.
BREAKING

ਪੰਜਾਬ ’ਚ ਸਰਕਾਰ ਦੀ ਸਥਿਤੀ ਅਪਾਹਜਾਂ ਵਾਲੀ : ਜਾਖੜ

Share this story

Page-1_13 ਜਲੰਧਰ, 26 ਅਕਤੂਬਰ (ਮਨਦੀਪ)- ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਅੱਜ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ‘ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਸੂਬੇ ‘ਚ ਡੈੱਡਲਾਕ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਸਰਕਾਰ ਇਕ ਤਰ੍ਹਾਂ ਨਾਲ ਨਕਾਰਾ ਹੋ ਕੇ ਰਹਿ ਗਈ ਹੈ। ਜਾਖੜ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ’ਚ ਆਪਸੀ ਤਾਲਮੇਲ ਨਾ ਹੋਣ ਕਾਰਨ ਸਰਕਾਰ ਵਲੋਂ ਕੋਈ ਵੀ ਅਹਿਮ ਫੈਸਲਾ ਨਹੀਂ ਲਿਆ ਜਾ ਰਿਹਾ ਹੈ। ਦੋਵਾਂ ਪਾਰਟੀਆਂ ਦੇ ਨੇਤਾ ਆਪਸੀ ਲੜਾਈ ‘ਚ ਉਲਝੇ ਹੋਏ ਹਨ ਅਤੇ ਜਨਤਾ ਦੇ ਹਿੱਤਾਂ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਈ ਅਹਿਮ ਫੈਸਲੇ ਵਿਚਾਲੇ ਹੀ ਰੁਕੇ ਪਏ ਹਨ। ਅਕਾਲੀ ਭਾਜਪਾ ਨੂੰ ਹੇਠਾਂ ਡੇਗਣ ‘ਚ ਲੱਗੇ ਹਨ ਅਤੇ

ਭਾਜਪਾ ਅਕਾਲੀ ਦਲ ਨੂੰ। ਅਕਾਲੀ ਦਲ ਵਲੋਂ ਸਰਕਾਰੀ ਪੱਧਰ ‘ਤੇ ਲਏ ਜਾਣ ਵਾਲੇ ਫੈਸਲਿਆਂ ‘ਚ ਭਾਜਪਾ ਰੋੜੇ ਅਟਕਾ ਰਹੀ ਹੈ ਤਾਂ ਭਾਜਪਾ ਦੇ ਫੈਸਲਿਆਂ ‘ਚ ਅਕਾਲੀ।  ਜਾਖੜ ਨੇ ਕਿਹਾ ਕਿ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਸਰਕਾਰ ਨੂੰ ਇੰਨੀ ਵੀ ਚਿੰਤਾ ਨਹੀਂ ਹੈ ਕਿ ਸੂਬਾ ਵਿੱਤੀ ਤੌਰ ‘ਤੇ ਕੰਗਾਲੀ ਵੱਲ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਨੂੰ ਹੁਣ ਪੰਜਾਬ ਦੇ ਮਾਮਲਿਆਂ ‘ਚ ਦਖ਼ਲ ਦੇਣਾ ਚਾਹੀਦਾ ਹੈ, ਨਹੀਂ ਤਾਂ ਲੋਕ ਕੇਂਦਰ ਅਤੇ ਪੰਜਾਬ ਦੀ ਭਾਜਪਾ ਨੂੰ ਵੀ ਬਖਸ਼ਣਗੇ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਜ਼ਿੰਮੇਵਾਰੀ ਤੋਂ ਦੌੜ ਨਹੀਂ ਸਕਦੀ। ਪਿਛਲੇ  8 ਸਾਲਾਂ ‘ਚ ਅਕਾਲੀ ਸਰਕਾਰ ਵਲੋਂ ਜੋ ਵੀ ਫੈਸਲੇ ਲਏ ਗਏ ਹਨ, ਉਨ੍ਹਾਂ ‘ਚ ਭਾਜਪਾ ਬਰਾਬਰ ਦੀ ਹਿੱਸੇਦਾਰ ਰਹੀ ਹੈ।ਜਾਖੜ ਨੇ ਕਿਹਾ ਕਿ ਪੰਜਾਬ ਨੂੰ ਅਕਾਲੀ ਦਲ ਅਤੇ ਭਾਜਪਾ ਦੋਹਾਂ ਦੇ ਨੇਤਾਵਾਂ ਨੇ ਖ਼ੂਬ ਲੁੱਟਿਆ ਹੈ ਅਤੇ ਆਪਣੀਆਂ ਜੇਬਾਂ ਭਰੀਆਂ ਹਨ। ਜਨਤਾ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ।  ਭਾਜਪਾ ਮੰਤਰੀਆਂ ਦੇ ਵਿਭਾਗਾਂ ‘ਚ ਭ੍ਰਿਸ਼ਟਾਚਾਰ ਚੋਟੀ ‘ਤੇ ਹੈ ਅਤੇ ਭਾਜਪਾ ਦੇ ਮੰਤਰੀ ਵੀ ਆਪਣੀ ਜ਼ਿੰਮੇਵਾਰੀ ਤੋਂ ਦੌੜ ਨਹੀਂ ਸਕਦੇ ਹਨ। ਕਾਂਗਰਸ ਦੇ ਨੇਤਾ ਨੇ ਕਿਹਾ ਕਿ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੋਹਾਂ ਵਲੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ  ਪੈ ਰਿਹਾ ਹੈ। ਇਸ ਦਾ ਜਵਾਬ ਉਹ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਦੇਣਗੇ।
30 ਲੱਖ ਗਰੀਬ ਪਰਿਵਾਰਾਂ ‘ਤੇ ਪਾ ਦਿੱਤਾ ਬੋਝ
ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਸੂਬੇ ਦੇ ਗਰੀਬ ਪਰਿਵਾਰਾਂ ਨੂੰ ਦੀਵਾਲੀ ਦਾ ਤੋਹਫਾ ਤਾਂ ਦੇ ਹੀ ਦਿੱਤਾ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ 30 ਲੱਖ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਕੀਮਤ ‘ਚ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਗਿਆ। ਇਸ ਤਰ੍ਹਾਂ 15 ਲੱਖ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀ ਦਾਲ ਦੀ ਕੀਮਤ ‘ਚ ਵੀ 10 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਗਿਆ। ਇਸ ਫੈਸਲੇ  ਤੋਂ ਪਤਾ ਲੱਗ ਜਾਂਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਛਣਕਣਾ ਫੜਾ ਦਿੱਤਾ ਹੈ। ਕੇਂਦਰ ਪੰਜਾਬ ਨੂੰ ਕੋਈ ਵੀ ਵਿੱਤੀ ਪੈਕੇਜ ਦੇਣ ਲਈ ਤਿਆਰ ਨਹੀਂ ਹੈ। ਹੁਣ ਅਕਾਲੀ ਸਰਕਾਰ ਨੂੰ ਆਪਣੇ 2 ਸਾਲਾਂ ਦਾ ਸਫਰ ਆਪਣੇ ਦਮ ‘ਤੇ ਹੀ ਪੂਰਾ ਕਰਨਾ ਪਵੇਗਾ।

WRITTEN BY