Skip to content
Independent perspectives. Global stories.
BREAKING

ਬਠਿੰਡਾ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਕੰਪਨੀ ਦੇ ਪੈਰ ਜਮਾਉਣ ਲਈ ਦਰਜ ਕਰਵਾਏ ਜਾ ਰਹੇ ਨੇ ਝੂਠੇ ਕੇਸ

Share this story

ਬਠਿੰਡਾ 27 ਜੁਲਾਈ (ਗੁਰਦੀਪ ਮਾਨ)-ਬਠਿੰਡਾ ਪ੍ਰਸ਼ਾਸਨ ਨੇ ਜਿੱਥੇ  ਕਚਰੇ ਦਾ ਪ੍ਰਬੰਧ ਚਲਾ ਰਹੀ ਇੱਕ ਪ੍ਰਾਈਵੇਟ ਕੰਪਨੀ ਦੇ ਪੈਰ ਜਮਾਉਣ ਲਈ ਲੋਕਾਂ ਉਪਰ ਕੇਸ ਦਰਜ ਕਰਕੇ ਅਤੇ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਇਸ ਕਚਰਾ ਪਲਾਂਟ ਦੇ ਨੇੜੇ ਦੀਆਂ ਬਸਤੀਆਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਦਾਅ ‘ਤੇ ਲਗਾ ਦਿੱਤਾ ਹੈ।
batinda
ਆਬਾਦੀ ਵਿਚਕਾਰ ਲਗਾਏ ਜਾ ਰਹੇ ਸਾਲਿਡ ਵੇਸਟ ਟਰੀਟਮੈਂਟ ਪਲਾਂਟ ਦੇ ਨਜ਼ਦੀਕ ਕਾਫ਼ੀ ਵਸੋਂ ਵਾਲੀ ਆਬਾਦੀ ਹੈ ਜਿਸ ਦਾ ਮਾਮਲਾ ਕਾਫ਼ੀ ਸਮੇਂ ਤੋਂ ਨਗਰ ਨਿਗਮ ਨਾਲ ਚਲ ਰਿਹਾ ਹੈ ਅਤੇ ਮੁਹੱਲਾ ਵਾਸੀਆਂ ਨੇ ਜਬਰਦਸਤ ਵਿਰੋਧ ਕੀਤਾ ਅਤੇ ਕੂੜੇ ਕਚਰੇ ਵਾਲੀਆਂ ਟਰਾਲੀਆਂ ਨੂੰ ਰੋਕ ਦਿੱਤਾ ਗਿਆ। 2 ਦਸੰਬਰ 2012 ਨੂੰ ਜ਼ਿਲ੍ਹਾ ਪੁਲਿਸ ਨੇ ਕੂੜਾ ਡੰਪ ਦਾ ਵਿਰੋਧ ਕਰਨ ਵਾਲੇ ਕੈਪਟਨ ਮੱਲ੍ਹ ਸਿੰਘ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ ਧਾਰਾ 353, 186, ਤਹਿਤ ਕੇਸ ਦਰਜ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਕੈਪਟਨ ਮੱਲ੍ਹ ਸਿੰਘ ਅਤੇ ਡਾ. ਅਮਰ ਸਿੰਘ ਆਦਿ ਨੇ ਇਹ ਮਾਮਲਾ ਕੌਮੀ ਗਰੀਨ ਟ੍ਰਿਬਿਊਨਲ ਕੋਲ ਤੱਥਾਂ ਦੇ ਸਾਹਿਤ ਉਠਾਇਆ ਸੀ। ਟ੍ਰਿਬਿਊਨਲ ਨੇ ਸਹੀ ਤਸਵੀਰਾਂ ਜਾਣਨ ਲਈ ਲੋਕਲ ਕਮਿਸ਼ਨਰ ਦੀ ਨਿਯੁਕਤੀ ਕਰ ਦਿੱਤੀ ਜਿਸ ਵਲੋਂ ਅੱਜ ਕਚਰਾ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਕੈਪਟਨ ਮੱਲ੍ਹ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪ੍ਰਸ਼ਾਸਨ ਨੇ ਵਿਰੋਧ ਕਰਨ ਵਾਲੇ ਲੋਕਾਂ ਨਾਲ ਮੀਟਿੰਗ ਦੋਰਾਨ ਵਿਸ਼ਵਾਸ ਦਿਵਾਇਆ ਸੀ ਕੂੜਾ ਡੰਪ ਨੂੰ ਆਬਾਦੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਉਨਾਂ ਸਮੇਂ ਜੋ ਕੂੜਾ ਸੁੱਟਿਆ ਜਾਵੇਗਾ ਨਾਲ ਹੀ ਮਿੱਟੀ ਪਾਈ ਜਾਵੇਗੀ ਪਰ ਪ੍ਰਸ਼ਾਸਨ ਨੇ ਇਸ ਦੀ ਬਦੌਲਤ ਕੋਈ ਕਾਰਵਾਈ ਨਹੀ ਕੀਤੀਸ ਜਿਸ ਲਈ ਲੋਕਾਂ ਨੇ ਇਸ ਕਾਰਵਾਈ ਦੀ ਮੰਗ ਕੀਤੀ। ਮਾਨਸਾ ਰੋਡ ਤੇ ਨਗਰ ਨਿਗਮ ਦੇ ਵਲੋਂ ਸਥਾਪਿਤ ਕੀਤੇ ਗਏ ਕਚਰਾ ਪਲਾਟ ਮਾਮਲੇ ਵਿੱਚ ਜਾਂਚ ਦੇ ਲਈ ਲੋਕਲ ਕਮਿਸ਼ਨਰ ਰਿਤਿਕਾ ਦੱਤਾ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਕਚਰਾ ਪਲਾਂਟ ਦਾ ਦੌਰਾ ਕੀਤਾ ਅਤੇ ਆਪਣੀ ਰਿਪੋਰਟ ਤਿਆਰ ਕੀਤੀ। ਉਨ੍ਹਾਂ ਨੇ ਮੋਕੇ ਤੇ ਨਗਰ ਨਿਗਮ ਦੇ ਕਮਿਸ਼ਨਰ ਓਮਾ ਸ਼ੰਕਰ ਨਾਲ ਵੀ ਸਵਾਲ ਜਵਾਬ ਕੀਤੇ। ਜਿਸ ਦਾ ਕਮਿਸ਼ਨਰ ਸੰਤੋਸ਼ ਜਨਕ ਜਵਾਬ ਨਹੀਂ ਦੇ ਸਕੇ। ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਉਕਤ ਕਚਰਾ ਪਲਾਂਟ ਨਿਯਮਾਂ ਦਾ ਉਲੰਘਣ ਕਰਕੇ ਬਨਾਇਆ ਗਿਆ ਹੈ ਅਤੇ ਬੰਦ ਹੋਣਾ ਚਾਂਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪਲਾਂਟ ਦੇ ਕਾਰਣ ਬੀਮਾਰੀਆਂ ਦੀ ਭਰਮਾਰ ਹੈ। ਲੋਕ ਕਦੇ ਵੀ ਕਿਸੇ ਵੱਡੀ ਬੀਮਾਰੀ ਦਾ ਲਪੇਟ ਵਿੱਚ ਆ ਸਕਦੇ ਹਨ।

WRITTEN BY