ਘੁਮਾਣ, 27 ਜੁਲਾਈ (ਪ੍ਰਿੰਸਪਾਲ ਸਿੰਘ ਚੀਮਾਂ)- ਬੀਤੇ ਦਿਨੀ ਪਿੰਡ ਐਨੋਕੋਟ ਕਲਾ ਦੇ ਵਾਸੀਆਂ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸਰਧਾ ‘ਤੇ ਉਤਸਾਹ ਨਾਲ ਮਨਾਇਆ,ਜਿਸ ਵਿੱਚ ਸ੍ਰੀ ਗੁਰੁ ਗੰ੍ਰਥ ਸਾਹਿਬ ਦੀ ਛਤਰ ਛਾਇਆ ਹੇਠ ਦੋ ਰੋਜ ਤੋ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਭੋਗ ਉਪਰੰਤ ਕਥਾਵਾਚਕ ਭਾਈ ਮਹਿਤਾਬ ਸਿੰਘ ਭੰਬੋਈ ਵਾਲਿਆ ਨੇ ਗੁਰ ਇਤਿਹਾਸ ਸੁਣਾਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਸਤਿਕਾਰਯੋਗ ਬਾਬਾ ਸਮਸੇਰ ਸਿੰਘ ਨਿਹੰਗ ਸਿੰਘ ਜੱਥੇਬੰਦੀ ਬਾਲੇਵਾਲ ਵਾਲਿਆ ਨੇ ਸੰਗਤਾ ਨੂੰ ਬਾਣੀ-ਬਾਣੇ ਦੇ ਧਾਰਨੀ ਬਣਨ ਦਾ ਉਪਦੇਸ ਦਿੱਤਾ।ਇਸ ਤੋ ਇਲਾਵਾ ਵੱਖ-ਵੱਖ ਥਾਵਾਂ ਤੋ ਪਹੁੰਚੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਸੰਗਤਾ ‘ਚ ਦਿਖਾਏ ਨਗਰ ਨਿਵਾਸੀ ਤੋ ਇਲਾਵਾ ਦੂਰ-ਦੁਰੇਡੇ ਤੋ ਪਹੰਚੀਆਂ ਸੰਗਤਾਂ ਨੇ ਗੁਰੁ ਘਰ ਦੀ ਹਾਜਰੀ ਭਰੀ।ਇਸ ਮੌਕੇ ਲੋਕਲ ਗੁਰਦੁਵਾਰਾ ਸਾਹਿਬ ਦੀ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਗੁਰੁ ਕਾ ਲੰਗਰ ਅਤੇ ਜਲੇਬੀਆ ਦਾ ਪ੍ਰਸਾਦਿ ਅਤੁੱਟ ਵਰਤਾਇਆ ਗਿਆ, ਮੁੱਖ ਪ੍ਰਬੰਧਕ ਦੀ ਸੇਵਾ ਗੰ੍ਰਥੀ ਦਵਿੰਦਰ ਸਿੰਘ, ਅਤੇ ਸਹਿਯੋਗੀ ਬਚਨ ਸਿੰਘ ਸਰਪੰਚ, ਸੁਖਰਾਜ ਸਿੰਘ ਪੱਡਾ ਮੈਬਰ ਪੰਚਾਇਤ, ਦਰਸਨ ਸਿੰਘ ਸੂਬੇਦਾਰ, ਜਸਵਿੰਦਰ ਸਿੰਘ ਮੈਬਰ,ਪਾਲ ਸਿੰਘ ਮੈਬਰ, ਹਰਦੀਪ ਸਿੰਘ ਮੈਬਰ, ਮਨਜੀਤ ਸਿੰਘ ਮੰਨਾ ਸਰਪੰਚ, ਡਾ.ਹਰਜਿੰਦਰ ਸਿੰਘ, ਬਾਵਾ ਸਿੰਘ ਜਸਬੀਰ ਸਿੰਘ ਮੈਬਰ, ਸੁਰਜੀਤ ਸਿੰਘ ਕੁਲਵਿੰਦਰ ਸਿੰਘ ਫੌਜੀ, ਗੁਰਮੀਤ ਸਿੰਘ ਫੌਜੀ ਆਦਿ ਨੇ ਬੜੇ ਤਨ-ਮਨ ਨਾਲ ਨਿਭਾਈ ਅਤੇ ਸਮੂਹ ਸੰਗਤਾ ਤੇ ਮਹਾਪੁਰਸਾਂ ਦਾ ਧੰਨਵਾਦ ਕੀਤਾ।
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ



