May 28, 2026 6:34 am

ਆਬੂਧਾਬੀ ਦੀ ਜੇਲ੍ਹ ’ਚ ਫਸੇ 11 ਪੰਜਾਬੀਆਂ ਦੇ ਪਰਿਵਾਰ ਸ. ਓਬਰਾਏ ਨੂੰ ਮਿਲੇ

ਪਟਿਆਲਾ 21 ਅਕਤੂਬਰ (ਪੀ. ਟੀ. ਲਾਇਵ)- ਆਬੂਧਾਬੀ ਦੀ ਜੇਲ੍ਹ ਵਿਚ ਇਕ ਪਾਕਿਸਤਾਨੀ ਦੇ ਕਤਲ ਦੇ ਦੋਸ਼ ਵਿੱਚ ਕਥਿਤ ਤੌਰ ਤੇ ਬੰਦ 11 ਪੰਜਾਬੀਆਂ ਦੀ ਰਿਹਾਈ ਦੀ ਆਸ ਅੱਜ ਬਣ ਗਈ ਜਾਪਦੀ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ. ਸਿੰਘ ਓਬਰਾਏ ਨੂੰ ਅੱਜ ਉਨ੍ਹਾਂ ਦੇ ਅਰਬਨ ਅਸਟੇਟ ਦਫਤਰ ਵਿੱਚ ਮਿਲੇ।ਸ੍ਰ. ਓਬਰਾਏ ਨੇ ਇਨ੍ਹਾਂ ਪੰਜਾਬੀਆਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੂੰ ਕਿਹਾ ਕਿ ਪਾਕਿਸਤਾਨੀ ਦੇ ਕਤਲ ਵਿਚ ਜਿਨ੍ਹਾਂ ਪੰਜਾਬੀਆਂ ਦੀ ਰਿਹਾਈ ਤਦ ਹੀ ਸੰਭਵ ਹੈ ਜਦ ਕਿ ਮ੍ਰਿਤਕ ਪਾਕਿਸਤਾਨੀ ਦੇ ਪਰਿਵਾਰ ਨੂੰ ਰਾਜ਼ੀ ਕਰਕੇ ਉਥੋਂ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਦਿੱਤੀ ਜਾਵੇ।ਪਰਿਵਾਰ ਦੇ ਮੈਂਬਰਾਂ ਨੇ ਸ. ਓਬਰਾਏ ਨੂੰ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਜਦੋਂ ਵੀ ਕਦੇ ਕੋਈ ਸਮਝੌਤੇ ਦੀ ਗੱਲ ਆਉਂਦੀ ਹੈ ਤਾਂ ਬਲੱਡ ਮਨੀ ਦੇਣ ਬਾਰੇ ਰਾਜੀ

ਕਰ ਲਿਆ ਜਾਵੇਗਾ।ਸ. ਓਬਰਾਏ ਨੇ ਉਨ੍ਹਾਂ ਪਰਿਵਾਰਾਂ ਦੀ ਬੇਨਤੀ ਮੰਨਦੇ ਹੋਏ ਕਿਹਾ ਕਿ ਉਹ ਬਲੱਡ ਮਨੀ ਦਾ ਪ੍ਰਬੰਧ ਕਰਨ ਅਤੇ ਜੇਕਰ ਰਕਮ ਦੀ ਘਾਟ ਹੋਈ ਤਾਂ ਉਹ ਰਕਮ ਆਪਣੇ ਕੋਲੋਂ ਭਰਨਗੇ। ਉਨ੍ਹਾਂ ਨੇ ਇਨ੍ਹਾਂ ਪੰਜਾਬੀਆਂ ਦੀ ਕਾਨੂੰਨੀ ਲੜਾਈ ਲੜਨ ਦਾ ਜਿੰਮਾਂ ਵੀ ਚੁੱਕਿਆ।ਸ. ਓਬਰਾਏ ਨੇ ਇਸ ਮੌਕੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਆਬੂਧਾਬੀ ਵਿੱਚ ਇਕ ਗਰੁਪ ਲੜਾਈ ਵਿੱਚ ਇਕ ਪਾਕਿਸਤਾਨੀ ਦਾ ਕਤਲ ਹੋ ਗਿਆ ਸੀ। ਜਿਨ੍ਹਾਂ ਦੇ ਦੋਸ਼ ਵਿੱਚ 19 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। ਮੁਢਲੀ ਤਫਤੀਸ਼ ਦੌਰਾਨ 5 ਵਿਅਕਤੀ ਛੱਡ ਦਿੱਤੇ ਗਏ। ਬਾਕੀ 14 ਵਿਅਕਤੀਆਂ ਤੇ ਆਬੂਧਾਬੀ ਦੀ ਅਦਾਲਤ ਵਿਚ ਕੇਸ ਚਲ ਰਿਹਾ ਹੈ।ਸ. ਓਬਰਾਏ ਨੇ ਦੱਸਆ ਕਿ ਇਨ੍ਹਾਂ ਵਿੱਚ 11 ਪੰਜਾਬੀ ਤੇ 3 ਪਾਕਿਸਤਾਨੀ ਹਨ। ਉਨ੍ਹਾਂ ਦੱਸਿਆ ਕਿ ਬਲੱਡ ਮਨੀ ਕੁਲ 45 ਲੱਖ ਰੁਪਏ ਦੇ ਕਰੀਬ ਬਣਦੀ ਹੈ ਜਿਸ ਵਿੱਚ 10 ਲੱਖ ਰੁਪਏ ਦੇ ਕਰੀਬ ਤਿੰਨ ਪਾਕਿਸਤਾਨੀ ਪਰਿਵਾਰਾਂ ਵਲੋਂ ਦਿੱਤੀ ਜਾਵੇਗੀ।ਸ. ਓਬਰਾਏ ਨੇ ਦੱਸਿਆ ਕਿ ਭਾਵੇਂ ਕਿ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤ ਹੀ ਮਾੜੀ ਹੈ ਪਰ ਫਿਰ ਵੀ ਆਪਣੇ ਬੱਚਿਆਂ ਨੂੰ ਛੁਡਾਉਣ ਲਈ ਰਕਮ ਇਕੱਠੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਵਲੋਂ ਜਿੰਨੀ ਵੀ ਰਕਮ ਇਕੱਠੀ ਕੀਤੀ ਜਾਵੇਗੀ ਅਤੇ ਜਿਹੜੀ ਬਣਦੀ ਰਕਮ ਅਤੇ ਵਕੀਲ ਦੀ ਫੀਸ ਦਾ ਜਿੰਮ੍ਹਾਂ ਸਰਬੱਤ ਦਾ ਭਲਾ ਟਰੱਸਟ ਚੁੱਕੇਗਾ।ਜਿਹੜੇ ਪੰਜਾਬੀ ਇਸ ਕੇਸ ਵਿੱਚ ਆਬੂਧਾਬੀ ਜੇਲ ਵਿੱਚ ਬੰਦ ਹਨ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ : (1) ਸੁਨੀਲ ਕੁਮਾਰ ਪੁੱਤਰ ਸ੍ਰੀ ਬਲਵੀਰ ਰਾਮ ਪਿੰਡ ਬਰਾਵਾਈ ਜ਼ਿਲ੍ਹਾ ਹੁਸ਼ਿਆਰਪੁਰ, (2) ਜਸਪਾਲ ਸਿੰਘ ਪੁੱਤਰ ਸ੍ਰੀ ਮਨਜੀਤ ਸਿੰਘ ਪਿੰਡ ਮੋਹਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (3) ਲਖਵਿੰਦਰ ਕੁਮਾਰ ਪੁੱਤਰ ਮਦਨ ਲਾਲ ਪਿੰਡ ਗਰਲੋਵੇਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (4) ਗੁਰਪਾਲ ਸਿੰਘ ਪੁੱਤਰ ਸ੍ਰ. ਕੇਸਰ ਸਿੰਘ ਪਿੰਡ ਰਾਏਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (5) ਚਾਰਨਜੀਤ ਸਿੰਘ ਪੁੱਤਰ ਸ੍ਰ. ਬਲਵਿੰਦਰ ਸਿੰਘ ਨਿਊ ਦਸਮੇਸ਼ ਨਗਰ, ਘਾਹ ਮੰਡੀ, ਜ਼ਿਲ੍ਹਾ ਜਲੰਧਰ (6) ਨਿਰਮਲ ਸਿੰਘ ਪੁੱਤਰ ਸ੍ਰੀ ਨਿਸ਼ਾਨ ਸਿੰਘ, ਪਿੰਡ ਮੱਲਾ, ਜ਼ਿਲ੍ਹਾ ਤਰਨਤਾਰਨ (7) ਰਾਜਪਾਲ ਸਿੰਘ ਪੁੱਤਰ ਸ੍ਰ. ਸਲਵਿੰਦਰ ਸਿੰਘ ਵਾਰਡ ਨੰ. 3, ਪਿੰਡ ਮੁਰਾਦਪੁਰ, ਜ਼ਿਲ੍ਹਾ ਤਰਨਤਾਰਨ (8) ਸੰਦੀਪ ਕੁਮਾਰ ਪੁੱਤਰ ਸ੍ਰ. ਧਰਮਪਾਲ ਪਿੰਡ ਗੁੜਾਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, (9) ਤਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਚੱਕਦਾਨਾ ਜ਼ਿਲ੍ਹਾ ਸ਼ਹੀਦਦ ਭਗਤ ਸਿੰਘ ਨਗਰ, (10) ਰਣਜੀਤ ਸਿੰਘ ਪੁੱਤਰ ਝਲਮਣ ਸਿੰਘ, ਪਿੰਡ ਢਾਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, (11) ਅਜੇ ਕੁਮਾਰ ਪੁੱਤਰ ਹਰਬੰਸ ਲਾਲ ਪਿੰਡ ਗੁੜੇ ਜ਼ਿਲ੍ਹਾ ਜਲੰਧਰ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਡਾ. ਮਦਨ ਲਾਲ ਹਸੀਜਾ, ਜ਼ਿਲ੍ਹਾ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਹਰਵਿੰਦਰ ਸਿੰਘ ਕੁੱਕੂ, ਕੁਲਦੀਪ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਹਨ।

Send this to a friend