ਮਹਾਰਾਸ਼ਟਰ ਅਤੇ ਹਰਿਆਣਾ ਸਰਕਾਰ ‘ਚ ਚੋਣ ਨਤੀਜਿਆਂ ਦੇ ਬਾਅਦ ਸਰਕਾਰ ਬਣਾਉਣ ਦੀ ਕਵਾਇਦ ਹੋਰ ਤੇਜ਼ ਹੋ ਚੁੱਕੀ ਹੈ। ਇਸੇ ਦੌਰਾਨ ਐਨ ਸੀ ਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਖੁਲਾਸਾ ਕੀਤਾ ਹੈ ਕਿ ਕਾਂਗਰਸ ਦੇ ਨੇਤਾਵਾਂ ਨੇ ਸ਼ਿਵ ਸੈਨਾ ਨੂੰ ਸਮਰਥਨ ਦੇਣ ਦਾ ਪ੍ਰਸਤਾਵ ਰੱਖਿਆ ਸੀ ਜੋ ਐਨ ਸੀ ਪੀ ਨੇ ਠੁਕਰਾ ਦਿੱਤਾ। ਮਹਾਰਾਸ਼ਟਰ ਚੋਣਾਂ ਵਿੱਚ ਖਾਸ ਤੌਰ ’ਤੇ ਨਿਯੁਕਤ ਕੀਤੇ ਨਿਰੀਖਕ ਰਾਜਨਾਥ ਸਿੰਘ ਅਤੇ ਜੇ ਪੀ ਨੱਡਾ ਦਾ ਹਾਲ ਹੀਦਾ ਮੁੰਬਈ ਦੌਰਾ ਟਲ ਗਿਆ ਜੋ ਹੁਣ ਮੰਗਲਵਾਰ ਨੂੰ ਮੁੰਬਈ ਜਾਣਗੇ ਅਤੇ ਭਾਜਪਾ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਪਾਰਟੀ ਨਾਲ ਵਿਚਾਰਾਂ ਕਰਨਗੇ। ਜਿਸ ਤੋਂ ਬਾਅਦ ਵਿਧਾਇਕਾਂ ਵੱਲੋਂ ਵਿਚਾਰਾਂ ਕਰਨ ਉਪਰੰਤ ਮਹਾਰਾਸ਼ਟਰ ਵਿੱਚ ਬਣਨ ਵਾਲੀ ਸਰਕਾਰ ਦੇ ਨਾਮਾਂ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਸੂਤਰਾਂ ਮੁਤਾਬਿਕ ਸ਼ਿਵ ਸੇਨਾ ਕਿਸੇ ਵੀ ਤਰੀਕੇ ਨਾਲ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਪਰ ਭਾਜਪਾ ਨੂੰ ਸਮਰਥਣ ਦੇਣ ਤੋਂ ਪਹਿਲਾਂ ਉਹ ਚਾਹੁੰਦੇ ਹਨ ਕਿ ਭਾਜਪਾ ਪਹਿਲ ਕਰੇ।