May 28, 2026 10:32 am

ਹਰਿਆਣਾ, ਮਹਾਰਾਸ਼ਟਰ ਅੰਦਰ ਭਾਜਪਾ ਦੀ ਭਾਰੀ ਜਿੱਤ ਕਾਰਨ ਖੁਸ਼ੀ ਮਨਾਈ

ਪੰਜਗਰਾਂਈ ਕਲਾਂ, 20 ਅਕਤੂਬਰ  (ਬਲਕਾਰ ਸਿੰਘ)-  ਹਰਿਆਣਾ ਤੇ ਮਹਾਰਾਸਟਰ ਵਿਧਾਨ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਦੀ ਹੈਰਾਨੀਜਨਕ ਜਿੱਤ  ਅਤੇ ਮੋਦੀ ਲਹਿਰ ਦੇ ਜਲਵੇ ਦੇ ਜਾਰੀ ਰਹਿਣ  ਤੋ ਪਾਰਟੀ ਨੁੂੰ ਮਿਲੀ ਭਾਰੀ ਜਿੱਤ ਅੱਜ ਪੰਜਾਬ ਭਾਜਪਾ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਗੁਰਚਰਨ ਕੋਰ ਸਾਬਕਾ ਮੈਬਰ ਰਾਜ ਸਭਾ ਦੇ ਗ੍ਰਹਿ ਵਿਖੇ ਭਾਜਪਾ ਪੰਜਾਬ ਵਿਮੁਕਤ ਜਾਤੀ ਸੈਲ ਦੇ ਸੂਬਾ ਚੈਅਰਮੈਨ ਜਸਪਾਲ ਸਿਘ ਪੰਜਗਰਾਈ , ਮੰਡਲ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਰਾਜਵਿੰਦਰ ਸਿੰਘ ਭਲੂਰੀਆ, ਦਲਵਿੰਦਰ ਸਿੰਘ ਘਣੀਏ ਵਾਲਾ, ਸਾਬਕਾ ਚੈਅਰਮੈਨ ਚਮਕੋਰ ਸਿੰਘ ਬਰਾੜ , ਗੁਰਕੀਰਤ ਸਿੰਘ ਬਿੱਟੂ , ਬਰਜਿੰਦਰ ਸਿੰਘ ਮਾਕਾ ਪੰਚ, ਨੇ ਖੁਸੀ ਵਿੱਚ ਵਰਕਰਾ ਨੇ ਲੱਡੁ ਵੰਡੇ ਅਤੇ ਢੋਲ ਵਜਾ ਕੇ ਭੰਗੜੇ ਪਾਉਦਿਆ ਨੇ ਪਟਾਕੇ ਚਲਾਏ।  ਇਸ ਸਮੇ ਬੀਬੀ ਗੁਰਚਰਨ ਕੋਰ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਹੋਰ ਅਧਾਰ ਬਣਾਉਣ ਲਈ ਹਰ ਜਿਲੇ• ਅੰਦਰ ਇੱਕ ਇੱਕ ਹਲਕਾ ਇੰਚਾਰਜ ਹੁਣ ਤੋ ਹੀ ਲਗਾਉਣ ਲਈ ਅਤੇ ਮਿਸਨ 2017 ਲਈ 60 ਸੀਟਾ ਦੀ ਮੰਗ ਵੀ ਕੀਤੀ ਜਾਵੇਗੀ।

Send this to a friend