ਲਖਨਊ, 20 ਅਕਤੂਬਰ (ਪੀ. ਟੀ.)- ਆਰ.ਐਸ.ਐਸ ਨੇ ਕਾਲੇ ਧਨ ਤੇ ਰਾਮ ਮੰਦਿਰ ਮੁੱਦੇ ਦਾ ਹਵਾਲਾ ਦਿੰਦਿਆਂ ਸਪਸ਼ਟ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਆਰ.ਐਸ.ਐਸ ਦੇ ਜਨਰਲ ਸਕੱਤਰ ਸੁਰੇਸ਼ ਭਈਆ ਜੀ ਜੋਸ਼ੀ ਨੇ ਅੱਜ ਕਿਹਾ ਹੈ ਕਿ ਅਸੀਂ ਨਹੀਂ ਜਾਣਦੇ ਕਿ ਕਾਲੇ ਧਨ ਦੇ ਮੁੱਦੇ ‘ਚ ਕੀ ਸਮੱਸਿਆ ਹੈ ਪ੍ਰੰਤੂ ਇਹ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਰੁਕਾਵਟਾਂ ਨੂੰ ਦੂਰ ਕਰਨ।