May 28, 2026 2:49 pm

ਵਿਸ਼ੇਸ਼ ਨਿਰੀਖਣ ਸੈ¤ਲ ਵੱਲੋਂ 832 ਸਕੂਲਾਂ ਦੀ ਚੈਕਿੰਗ

Page-1_21 ਚੰਡੀਗੜ੍ਹ, 16 ਅਗਸਤ (ਪੀ. ਟੀ.)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਣਾਏ ਵਿਸ਼ੇਸ਼ ਨਿਰੀਖਣ ਸੈਲ ਨੇ ਸਕੂਲਾਂ ਦੀ ਨਿਰੰਤਰ ਚੈਕਿੰਗ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਜਾਰੀ ਰੱਖਦਿਆਂ ਅੱਜ ਸਵੇਰ ਸਮੇਂ ਸਕੂਲ ਖੁੱਲ੍ਹਦਿਆਂ ਹੀ 800 ਸਕੂਲਾਂ ਦੀ ਚੈਕਿੰਗ ਕੀਤੀ ਗਈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਜਿਸ ਵਿੱਚ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਉਪ ਜ਼ਿਲਾ ਸਿੱਖਿਆ ਅਧਿਕਾਰੀ ਅਤੇ ਵਿਸ਼ੇਸ਼ ਨਿਰੀਖਣ ਸੈਲ ਦੇ ਮੈਂਬਰ ਸਨ, ਨੇ ਅੱਜ ਸਵੇਰੇ ਕੁੱਲ 800 ਸਕੂਲਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ 41 ਅਧਿਆਪਕ ਗੈਰ ਹਾਜ਼ਰ, 62 ਲੇਟ ਹਾਜ਼ਰ ਅਤੇ 39 ਅਧਿਆਪਕ ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਸਰਕਾਰੀ ਬੁਲਾਰੇ ਨੇ ਮੰਡਲ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਮੰਡਲ ਵਿੱਚ 322 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 26 ਅਧਿਆਪਕ

ਗੈਰ ਹਾਜ਼ਰ, 54 ਲੇਟ ਹਾਜ਼ਰ ਅਤੇ 23 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਇਸੇ ਤਰ੍ਹਾਂ ਨਾਭਾ (ਪਟਿਆਲਾ) ਮੰਡਲ ਵਿੱਚ ਕੀਤੀ ਗਈ 244 ਸਕੂਲਾਂ ਦੀ ਚੈਕਿੰਗ ਦੌਰਾਨ 7 ਅਧਿਆਪਕ ਗੈਰ ਹਾਜ਼ਰ, 2 ਲੇਟ ਹਾਜ਼ਰ ਅਤੇ 8 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਫਰੀਦਕੋਟ ਮੰਡਲ ਵਿੱਚ 234 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 8 ਅਧਿਆਪਕ ਗੈਰ ਹਾਜ਼ਰ, 6 ਲੇਟ ਹਾਜ਼ਰ ਅਤੇ 8 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।        ਡਾ. ਚੀਮਾ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਈ ਰੱਖਣ ਅਤੇ ਅਨੁਸ਼ਾਸ਼ਣ ਕਾਇਮ ਰੱਖਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗੈਰ ਹਾਜ਼ਰ ਅਤੇ ਲੇਟ ਆਉਣ ਵਾਲੇ ਅਧਿਆਪਕਾਂ ਖਿਲਾਫ ਅਗਲੇਰੀ ਕਾਰਵਾਈ ਲਈ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।

Send this to a friend