May 28, 2026 3:45 pm

ਪੰਜਾਬ ਸਰਕਾਰ ਨੇ ਸਰੀਰਕ ਤੌਰ ’ਤੇ ਵਿਕਲਾਂਗ ਗਰੀਬ ਵਿਦਿਆਰਥੀਆਂ ਲਈ ਵਜ਼ੀਫਾ ਯੋਜਨਾ ਉਲੀਕੀ

ਚੰਡੀਗੜ੍ਹ, 16 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ ਸਰੀਰਕ ਤੌਰ ’ਤੇ ਵਿਕਲਾਂਗ ਗਰੀਬ ਵਿਦਿਆਰਥੀਆਂ ਨੂੰ ਵਿੱਤੀ ਮਦਦ ਦੇਣ ਲਈ  ਇੱਕ ਵਜੀਫਾ ਯੋਜਨਾ ਉਲੀਕੀ ਹੈ ਅਤੇ ਇਸ ਤਹਿਤ ਲਾਭਪਾਤਰੀਆਂ ਵਿੱਚ ਵੰਡੇ ਜਾਣ ਲਈ 15 ਲੱਖ ਰੁਪਏ ਦੀ
ਰਕਮ ਰੱਖੀ ਗਈ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿਹਤ ਅਤੇ ਸਮਾਜਿਕ ਸੁਰੱਖਿਆ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਇਸ ਵਜੀਫਾ ਸਕੀਮ ਤਹਿਤ ਸੁਣਨ ਅਤੇ ਬੋਲਣ ਤੋਂ ਅਵਾਜ਼ਾਰ ਵਿਦਿਆਰਥੀਆਂ, ਜੋ ਕਿ ਪਹਿਲੀ ਤੋਂ ਲੈ ਕੇ ਅੱਠਵੀ ਜਮਾਤ ਵਿੱਚ ਪੜਦੇ ਹਨ, ਨੂੰ ਪ੍ਰਤੀ ਮਹੀਨਾ 200 ਰੁਪਏ ਅਤੇ ਨੌਵੀਂ ਜਮਾਤ ਤੋਂ ਲੈ ਕੇ ਗ੍ਰੈਜੁਏਸ਼ਨ ਅਤੇ ਤਕਨੀਕੀ ਡਿਪਲੋਮਾਂ ਜਾਂ ਡਿਗਰੀ ਕੋਰਸ ਕਰਦੇ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ 300 ਰੁਪਏ ਦਿੱਤੇ ਜਾਣਗੇ। ਪਾਤਰਤਾ ਦੇ ਹੋਰ ਵੇਰਵੇ ਦਿੰਦੇ ਹੋਏ ਸ੍ਰੀ ਜਿਆਣੀ ਨੇ ਕਿਹਾ ਕਿ ਸਿਰਫ ਉਹ ਹੀ ਵਿਦਿਆਰਥੀ ਇਸ ਵਜੀਫਾ ਯੋਜਨਾ

ਤਹਿਤ ਮਾਲੀ ਸਹਾਇਤਾ ਲੈਣ ਦੇ ਪਾਤਰ ਹੋਣਗੇ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੂੰ ਵਜੀਫੇ ਦੀ ਰਕਮ ਦੇਣ ਦੀ ਬਜਾਏ ਇਹ ਰਕਮ ਯੋਗ ਲਾਭਪਾਤਰੀਆਂ ਦੇ ਬਚਤ ਬੈਂਕ ਖਾਤਿਆਂ ਵਿੱਚ ਸਿੱਧੀ ਪਾ ਦਿੱਤੀ ਜਾਇਆ ਕਰੇਗੀ। ਸ੍ਰੀ ਜਿਆਣੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਸਮੂਹ ਜਿਲ੍ਹਿਆਂ ਦੇ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਨ੍ਰਿਰਧਾਰਤ ਕੀਤੇ ਗਏ ਪਾਤਰਤਾ ਮਾਪਦੰਡਾਂ ਦੇ ਆਧਾਰ ’ਤੇ ਪਾਤਰ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇ।

Send this to a friend