May 28, 2026 4:11 pm

ਕਿਸਾਨਾਂ ਨੂੰ ਝੋਨੇ ਦੀ ਖਰੀਦ ਦੇ 185 ਕਰੋੜ ਰੁਪੈ ਜਾਰੀ

ਚੰਡੀਗੜ੍ਹ, 16 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਵਲੋਂ  ਝੋਨੇ ਦੀ ਖਰੀਦ ਦੇ ਇਵਜ਼ ਵਿਚ ਕਿਸਾਨਾਂ ਨੂੰ 185 ਕਰੋੜ ਰੁਪੈ ਜਾਰੀ ਕਰ ਦਿੱਤੇ ਗਏ ਹਨ। ਇਹ ਅਦਾਇਗੀ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਅੁਨਸਾਰ ਕੀਤੀ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਬੀਤੀ ਸ਼ਾਮ ਤੱਕ ਕੁੱਲ 18,22,180 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਵਿਚੋਂ ਸਰਕਾਰੀ ਏਜੰਸੀਆਂ ਨੇ ਕੁੱਲ 17,22,291 ਮੀਟਰਿਕ ਟਨ (94.5%) ਅਤੇ ਪ੍ਰਾਈਵੇਟ ਏਜੰਸੀਆਂ ਨੇ 99,889 ਮੀਟਰਿਕ ਟਨ (5.5%) ਝੋਨੇ ਦੀ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਵਿਚੋਂ ਪਨਗਰੇਨ ਨੇ 4,82,748 ਮੀਟਰਿਕ ਟਨ (28.0%), ਮਾਰਕਫੈਡ ਨੇ 4,18,800 ( (24.3%),  ਪਨਸਪ ਨੇ 3,91,239 (22.7%), ਪੀ.ਐਸ.ਡਬਲਿਊ .ਸੀ. 1,65,008 (9.6%) ਅਤੇ ਪੀ.ਏ.ਐਫ.ਸੀ. ਨੇ 1,75,735 (10.2%) ਝੋਨੇ ਦੀ ਖਰੀਦ ਕੀਤੀ ਹੈ। ਕੇਂਦਰੀ ਸਰਕਾਰੀ ਏਜੰਸੀ ਐਫ.ਸੀ.ਆਈ. ਨੇ 88,761 ਮੀਟਰਿਕ ਟਨ (5.2%)

ਖਰੀਦ ਕੀਤੀ ਹੈ।ਬੁਲਾਰੇ ਨੇ ਜਿਲ੍ਹਾਵਾਰ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਪੂਰਥਲਾ ਜਿਲ੍ਹਾ ਖਰੀਦ ਵਿਚ ਪਹਿਲੇ ਸਥਾਨ ’ਤੇ ਹੈ ਜਿਸ ਵਿਚ 1,91,315 ਜਦਕਿ ਦੂਜੇ ਨੰਬਰ ’ਤੇ ਜਲੰਧਰ  ਵਿਚ 1,75,396 ਅਤੇ ਤੀਜੇ ਸਥਾਨ ’ਤੇ  ਫਰੀਦਕੋਟ ਵਿਚ 1,71,021 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ ਹੈ।   

Send this to a friend