May 28, 2026 7:48 pm

ਕਿਸਾਨਾਂ-ਮਜ਼ਦੂਰਾਂ ਨੇ ਮੰਗਾਂ ਸਬੰਧੀ ਲਗਾਈ ਗੁਹਾਰ

ਨਿਹਾਲ ਸਿੰਘ ਵਾਲਾ, 15 ਅਕਤੂਬਰ (ਬਿੰਦਰ ਖੋਟੇ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ੂਦਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਵਫਦ ਮਜ਼ਦੂਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਐੱਸ ਡੀ ਐੱਮ ਨਿਹਾਲ ਸਿੰਘ ਵਾਲਾ ਨੂੰ ਮਿਲਿਆ ਅਤੇ ਮੰਗਾਂ ਰੱਖੀਆਂ ਕਿ ਲੋੜਵੰਦਾਂ ਦੇ ਨੀਲੇ ਕਾਰਡ ਬਣਾਏ ਜਾਣ, ਖੇਤੀ ਬਿਜਲੀ ਰੋਜ਼ਾਨਾ 8 ਘੰਟੇ ਦਿੱਤੀ ਜਾਵੇ, ਪਿੰਡ ਭਾਗੀਕੇ ਵਿੱਚ ਕੱਟੇ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇ ਅਤੇ ਲੋੜਵੰਦਾਂ ਨੂੰ 5 ਮਰਲੇ ਤੱਕ ਦੇ ਪਲਾਟ ਦਿੱਤੇ ਜਾਣ, ਮਨਰੇਗਾ ਸਕੀਮ ਅਧੀਨ ਕੀਤੇ ਕੰਮ ਲਈ ਮਿਹਨਤਾਨਾ ਦਿੱਤਾ ਜਾਵੇ। ਤਹਿਸੀਲ ਦਫਤਰ ਦੇ ਪਾਰਕ ਵਿੱਚ ਕੰਡਿਆਲੀ ਤਾਰ ਲਾ ਕੇ ਪਾਰਕ ਆਮ ਲੋਕਾਂ ਲਈ ਬੰਦ ਕੀਤੀ ਗਈ ਹੈ, ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ। ਉਪਰੋਕਤ ਸਾਰੀਆਂ ਮੰਗਾਂ ਦਾ ਹੱਲ ਕੱਢਣ ਲਈ ਐੱਸ ਡੀ ਐੱਮ ਵੱਲੋਂ ਕਿਸਾਨਾਂ-ਮਜ਼ਦੂਰਾਂ ਨੂੰ ਭਰੋਸਾ ਦਿੱਤਾ ਗਿਆ। ਇਸ ਵਫਦ ਵਿੱਚ ਮੁਖ ਤੌਰ ’ਤੇ ਬੂਟਾ ਸਿੰਘ

ਭਾਗੀਕੇ, ਸੁਦਾਗਰ ਸਿੰਘ ਖਾਈ, ਕਾਕਾ ਸਿੰਘ ਮਾਛੀਕੇ, ਦਰਸ਼ਨ ਸਿੰਘ ਹਿਮੰਤਪੁਰਾ, ਹਰਨੇਕ ਸਿੰਘ ਭਾਗੀਕੇ, ਜੱਸਾ ਸਿੰਘ ਚਿਰੰਜੀ ਮਾਛੀਕੇ, ਗੁਰਮੇਲ ਸਿੰਘ ਮਾਛੀਕੇ, ਜੀਵਨ ਸਿਘ, ਹਰਬੰਸ ਸਿੰਘ ਬਿਲਾਸਪੁਰ ਆਦਿ ਸ਼ਾਮਿਲ ਸਨ।

Send this to a friend