May 28, 2026 8:31 pm

ਅਕਾਲੀ ਦਲ ਤੇ ਭਾਜਪਾ ਵਿਚਕਾਰ ਨੌਂਹ-ਮਾਸ ਦਾ ਰਿਸ਼ਤਾ : ਬਿਕਰਮ ਸਿੰਘ ਮਜੀਠੀਆ

ਪੰਜਾਬ ਸੂਰਜੀ ਊਰਜਾ ਦੈ ਖੇਤਰ ਵਿਚ ਇਨਕਲਾਬ ਲਿਆਵੇਗਾ : ਮਜੀਠੀਆ

Page-1_15 ਬੋਹਾ/ਬੁਢਲਾਡਾ, 15 ਅਕਤੂਬਰ (ਨਵੀਨ, ਸਿਕੰਦਰ, ਮਹਿਤਾ, ਜਿੰਦਲ, ਕੋਹਲੀ)- ਪੰਜਾਬ ਸਰਕਾਰ ਦੀਆ ਵਿਕਾਸ ਯੋਯਨਾਵਾਂ ਪੰਜਾਬ ਦੇ ਲੋਕਾਂ ਦੇ ਚੰਗੇ   ਭਵਿ¤ਖ ਨੂੰ ਧਿਆਨ ਵਿਚ ਰ¤ਖ ਕੇ  ਬਣਾਈਆਂ ਜਾਂਦੀਆ ਹਨ । ਸਰਕਾਰ ਪੰਜਾਬ ਦੇ ਆਰਥਿਕ ਤੇ ਸਨਅਤੀ ਵਿਕਾਸ ਲਈ ਕੋਲੇ  ਤੇ ਪਾਣੀ ਰਾਹੀਂ ਬਿਜਲੀ ਪੈਦਾ ਕਰਨ ਦੇ ਨਾਲ ਨਾਲ ਸੂਰਜੀ ਊਰਜਾ  ਰਾਹੀਂ ਬਿਜਲੀ ਪੈਦਾ ਕਰਨ ਵ¤ਲ ਵੀ ਉਚੇਚਾ  ਧਿਆਨ ਦੇ ਰਹੀ ਹੈ, ਜਿਸ ਸਦਕਾ  ਆਉਣ ਵਾਲੇ ਸਾਲਾਂ ਵਿਚ ਪੰਜਾਬ ਸੂਰਜੀ ਬਿਜਲੀ ਪੈਦਾ ਕਰਨ ਦੇ ਮਾਮਲੇ  ਵਿਚ ਨਵਾਂ ਇਨਕਲਾਬ ਲੈ ਕੇ ਆਵੇਗਾ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮਾਧਵ  ਸੋਲਰ  ਪ੍ਰਾਈਵੇਟ ਲਿਮਟਡ ਗੁਜਰਾਤ  ਵ¤ਲੋਂ  ਬੋਹਾ ਵਿ¤ਖੇ ਲਾਏ ਸੂਰਜੀ ਊਰਜਾ ਪਲਾਂਟ ਦਾ  ਉਦਘਾਟਣ ਕਰਨ ਤੋਂ ਬਾਦ

ਪੰਜਾਬ ਸਰਕਾਰ ਦੇ ਮਾਲ ਤੇ  ਊਰਜਾ ਵਿਕਾਸ ਮੰਤਰੀ ਬਿਕਰਮ  ਸਿੰਘ ਮਜੀਠੀਆਂ ਨੇ ਇਕ ਪਬਲਿਕ ਮੀਟਿੰਗ ਵਿਚ ਬੋਲਦਿਆ ਕੀਤਾ। ਉਹਨਾਂ ਕਿਹਾ ਕਿ ਭਾਵੇਂ ਇਸ ਸਮੇ ਇਹ ਬਿਜਲੀ ਕੋਲੇ ਨਾਲ ਤਿਆਰ ਕੀਤੀ ਬਿਜਲੀ ਤੋਂ ਕੁਝ ਮਹਿੰਗੀ ਪੈਂਦੀ ਹੈ ਪਰ ਜਿਉਂ  ਜਿਉਂ  ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਦੀ  ਤਕਨੀਕੀ ਮੁਹਾਰਤ ਵਿਚ ਵਾਧਾ ਹੁੰਦਾ ਜਾਵੇਗਾ, ਤਿਉਂ  ਤਿਉਂ  ਇਹ ਕਿਲੋ ਦੀ ਬਿਜਲੀ ਤੋਂ ਸ¤ਸਤੀ ਮਿਲਣ ਲ¤ਗੇਗੀ। ਉਹਨਾਂ ਕਿਹਾ ਕੇ ਸੰਨ 2012 ਤੋ ਬਾਦ ਪੰਜਾਬ ਵਿਚ ਸੂਰਜੀ ਊਰਜਾ ਰਾਹੀ ਬਨਣ ਵਿਚਲੀ ਬਿਜਲੀ ਦੇ ਉਤਪਾਦ  ਵਿਚ ਚਾਰ ਗੁਣਾਂ ਵਾਧਾ ਹੋਇਆ ਹੈ । ਉਹਨਾਂ ਪੰਜਾਬ ਦੇ ਲੋਕਾਂ ਨੂੰ ਇਸ ਗ¤ਲ ਲਈ ਵਧਾਈ ਦਿ¤ਤੀ ਕੇ ਭਾਰਤ ਦਾ ਸ¤ਭ ਤੋਂ ਵ¤ਡਾ ਸੂਰਜੀ ਊਰਜਾ ਪਲਾਟ ਪੰਜਾਬ ਦੇ ਖੇਤਰ ਬਿਆਸ ਵਿਚ ਲਗ ਰਿਹਾ ਹੈ । ਉਹਨਾ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਪੰਜਾਬ ਵਿਚ ਸੂਰਜੀ ਊਰਜਾ ਤੋਂ ਬਨਣ ਵਾਲੀ ਬਿਜਲੀ ਪੈਦਾ ਕਰਨ ਲਈ 1000 ਮੈਗਾਵਾਟ ਦੇ ਬਿਜਲੀ ਪਲਾਂਟ ਲਾਉਣ ਲਈ ਮਨਜੂਰੀ ਦਿ¤ਤੀ ਹੈ, ਜਿਸ ਲਈ ਜ਼ਮੀਨ ਇਕੁਆਇਰ ਕਰ ਲਈ ਗਈ ਹੈ।  ਸ.ਮਜੀਠੀਆ ਨੇ ਕਿਹਾ ਕੇ ਆਪਣੇ ਘਰਾਂ ਦੀਆ ਛ¤ਤਾ ਤੇ ਸੂਰਜੀ ਊਰਜਾ ਪਲਾਂਟ ਲਾਉਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਵ¤ਲੋਂ ਵਿਸ਼ੇਸ਼  ਸਬਸਿਡੀ  ਵੀ ਦਿ¤ਤੀ ਜਾ ਰਹੀ ਹੈ। ਇਸ ਮੌਕੇ  ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਭਾਰਤ ਉਹ ਖੁਸ਼ਕਿਸਮਤ ਦੇਸ਼ ਹੈ ਜਿਥੇ ਸੂਰਜ ਦੀ ਧੁਪ  ਸਾਰਾ  ਸਾਲ ਮੌਜੂਦ ਰਹਿੰਦੀ ਹੈ ,ਇਸ ਲਈ ਸਾਨੂੰ ਸੂਰਜੀ ਬਿਜਲੀ ਤਿਆਰ ਕਰਨ ਵ¤ਲ ਵ¤ਧ ਮੁਹਾਰਤ ਹਾਸਿਲ ਕਰਨੀ ਚਾਹੀਦੀ ਹੈ। ਬਾਦ ਵਿਚ ਪ੍ਰੈਸ  ਕਾਨਫਰੰਸ ਵਿਚ  ਸ੍ਰੀ ਨਵਜੋਤ ਸਿੰਘ ਸਿਧੂ ਵ¤ਲੋ ਅਕਾਲੀ ਦਲ ਖਿਲਾਫ਼ ਕੀਤੀ ਬਿਆਨ ਬਾਜੀ ਬਾਰੇ ਪੁ¤ਛੇ ਸੁਆਲ ਦਾ ਜਆਬ ਦੇਂਦਿਆਂ ਸ੍ਰੀ ਮਜੀਠੀਆਂ  ਨੇ ਕਿਹਾ ਕਿ ਇਹ ਮੰਦਭਾਗੀ ਗ¤ਲ ਹੈ ਕਿ ਜਿਸ ਸਿ¤ਧੂ ਨੂੰ ਤਿੰਨ ਵਾਰ  ਮੈਂਬਰ ਪਾਰਲੀਮੈਂਟ ਬਨਾਉਣ ਵਿਚ ਅਕਾਲੀ ਦਲ  ਨੇ ਵ¤ਡਾ ਯੋਗਦਾਨ ਪਾਇਆ ਹੈ ਉਹ ਅਜਿਹੀ ਬਿਆਨ ਬਾਜ਼ੀ ਕਰ ਰਿਹਾ ਹੈ  । ਉਹਨਾ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਵਿਚਕਾਰ ਨੌਂਹ ਮਾਸ ਦਾ ਰਿਸ਼ਤਾ ਹੈ, ਜੋ ਕਿਸੇ ਇਕ ਵਿਅਕਤੀ ਦੀ ਬਿਆਨ ਬਾਜ਼ੀ ਨਾਲ ਟੁ¤ਟਣ ਵਾਲਾ ਨਹੀਂ ਹੈ । ਉਹਨਾ ਕਿਹਾ ਕੇ ਅਕਾਲੀ ਦਲ ਭਾਜਪਾ ਦਾ ਸ¤ਭ ਤੋਂ ਪੁਰਾਣਾ ਸਾਥੀ ਹੈ ਤੇ ਭਵਿ¤ਖ ਵਿਚ ਵੀ ਰਹੇਗਾ, ਇਸ ਲਈ ਮੀਡੀਆ ਵਾਲਿਆਂ ਨੂੰ ਤਰਾਂ ਤਰਾਂ ਦੀਆਂ ਕਿਆਸ ਅਰਾਈਆ ਨਹੀਂ ਲਾਉਣੀਆ ਚਾਹੀਦੀਆਂ ।  ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਬੁਢਲਾਡਾ ਦੇ ਵਿਧਾਇਕ  ਚਤਿੰਨ ਸਿੰਘ ਸਮਾ?, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸ਼੍ਰੋਮਣੀ  ਅਕਾਲੀ ਦਲ ਦੇ  ਜਿਲ•ਾ  ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ , ਦਿਹਾਤੀ ਜਿਲਾ ਪ੍ਰਧਾਨ ਗੁਰਮੇਲ  ਸਿੰਘ ਫਫੜੇ ਭਾਈ ਕੇ , ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸੁਖਚੈਨ ਸਿੰਘ ਧੰਨਪੁਰਾ, ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਪ੍ਰੀਤ  ਬਣਾਵਾਲੀ , ਮਲਕੀਤ ਸਿੰਘ ਸਮਾ? ,ਜਥੇਦਾਰ ਜੋਗਾ ਸਿੰਘ , ਬਲਮ ਸਿੰਘ ਕਲੀਪੁਰ,ਸਰਕਲ ਪ੍ਰਧਾਨ ਮ¤ਘਰ ਸਿੰਘ,ਭੋਲਾ ਸਿੰਘ ਨਰਸ਼ੋਤ ਸਰਪੰਚ , ਮਹਿੰਦਰ ਸਿੰਘ ਕਾਕੂ , ਭਾਗ ਸਿੰਘ ਗਰਚਾ , ਸੁਰਿੰਦਰ ਮੰਗਲਾ  ਸੁਰਿੰਦਰ ਸਿੰਘ ਸੇਖੋਂ  , ਹੈਪੀ ਗਰਚਾ , ਮਹਿੰਦਰ ਸਿੰਘ ਸਰਪੰਚ ਸੈਦੇ ਵਾਲਾ ਸ਼ਿਆਮ ਧਲੇਵਾਂ , ਹਰਮੇਲ ਕਲੀਪੁਰ ਆਦਿ ਨੇ ਵੀ ਸੰਬੋਧਨ ਕੀਤਾ।

Send this to a friend