ਇਸਲਾਮਾਬਾਦ 15 ਅਕਤੂਬਰ (ਪੀ. ਟੀ.)- ਂਸੰਯੁਕਤ ਰਾਸ਼ਟਰ ਫੌਜੀ ਦਰਸ਼ਕਾਂ ਦੀ ਇਕ ਟੀਮ ਨੇ ਮੌਕੇ ‘ਤੇ ਸਥਿੱਤੀ ਦੀ ਜਾਣਕਾਰੀ ਲੈਣ ਲਈ ਭਾਰਤ ਨਾਲ ਲੱਗਦੀ ਕੌਮਾਂਤਰੀ ਸਰੱਹਦ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਪਾਕਿਸਤਾਨ ਅਧਿਕਾਰੀਆਂ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸੰਯੁਕਤ ਰਾਸ਼ਟਰ ਫੌਜੀ ਦਰਸ਼ਕਾਂ ਨੇ ਸੋਮਵਾਰ ਤੇ ਮੰਗਲਵਾਰ ਸਿਆਲਕੋਟ ਨੇੜੇ ਕੌਮਾਂਤਰੀ ਸਰਹੱਦ ਉਪਰ ਪੈਂਦੇ ਚਰਵਾਹ, ਚਪਰਾਰ ਤੇ ਪੁਖਲੀਅਨ ਸੈਕਟਰਾਂ ਦੇ ਖੇਤਰਾਂ ਦਾ ਦੌਰਾ ਕੀਤਾ। ਅਧਿਕਾਰੀਆਂ ਅਨੁਸਾਰ ਸੰਯੁਕਤ ਰਾਸ਼ਟਰ ਫੌਜੀ ਅਬਰਜਰਵਰ ਗਰੁੱਪ ਭਾਰਤ ਤੇ ਪਾਕਸਤਾਨ (ਯੂ.ਐਨ.ਐਮ.ਓ.ਜੀ.ਆਈ .ਪੀ) ਕੋਲ ਪਾਕਿਸਤਾਨ ਵੱਲੋਂ 9 ਅਕਤੂਬਰ ਨੂੰ ਸਰੱਹਦ ਪਾਰੋਂ ਹੁੰਦੀ ਗੋਲੀਬਾਰੀ ਵਿਰੁੱਧ ਕੀਤੀ ਸ਼ਕਾਇਤ ਤੋਂ ਬਾਅਦ
ਦਰਸ਼ਕਾਂ ਦੀ ਟੀਮ ਨੇ ਇਹ ਦੌਰਾ ਕੀਤਾ ਹੈ। ਪਾਕਿਸਤਾਨ ਨੇ ਆਪਣੀ ਸ਼ਕਾਇਤ ਵਿਚ ਬੇਨਤੀ ਕੀਤੀ ਸੀ ਕਿ ਸੰਯੁਕਤ ਰਾਸ਼ਟਰ ਟੀਮ ਸਰਹੱਦੀ ਖੇਤਰਾਂ ਦਾ ਦੌਰਾ ਕਰੇ।