May 28, 2026 8:41 pm

ਪੁਲਿਸ ਵੱਲੋਂ ਕੀਤੀ ਜਾਂਦੀ ਪ¤ਗਾਂ ਅਤੇ ਕੇਸਾਂ ਦੀ ਬੇਅਦਬੀ ਪ੍ਰਤੀ ਹਰ ਵਰਗ ਚਿੰਤਤ

Page-1_31 ਨਵਾਂਸ਼ਹਿਰ, 15 ਅਕਤੂਬਰ- ਪੰਜਾਬ ਅੰਦਰ ਆਏ ਦਿਨ ਪੁਲਿਸ ਵੱਲੋਂ ਆਪਣੇ ਹ¤ਕਾਂ ਲਈ ਜੂਝ ਰਹੇ ਹਰ ਖੇਤਰ ਨਾਲ ਸਬੰਧਤ ਵਿਅਕਤੀਆਂ ਦੀਆਂ ਪ¤ਗਾਂ, ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ, ਬ¤ਚੇ ਤੋਂ ਲੈ ਕੇ ਬੁ¤ਢੇ ਤ¤ਕ ਇਨਸਾਨ ਨੂੰ ਡਾਂਗਾਂ ਨਾਲ ਕੁ¤ਟਿਆ ਜਾ ਰਿਹਾ ਹੈ ਅਤੇ ਲੜਕੀਆਂ ਦੀਆਂ ਚੁੰਨੀਆਂ ਨੂੰ ਪੈਰਾਂ ’ਚ ਰੋਲਿਆ ਜਾ ਰਿਹਾ ਹੈ। ਮੀਡੀਆ ਰਾਹੀਂ ਜਦੋਂ ਪੁਲਿਸ ਵੱਲੋਂ ਵਰਤਾਏ ਗਏ ਕਹਿਰ ਨੂੰ ਦਰਸਾਇਆ ਜਾਂਦਾ ਹੈ ਤ੍ਯਾਂ ਹਰ ਇਨਸਾਨ ਦਾ ਦਿਲ ਪਸੀਜ ਉ¤ਠਦਾ ਹੈ। ਦੁਨੀਆ ਅੰਦਰ ਸਿ¤ਖ ਆਪਣੀ ਵ¤ਖਰੀ ਪਛਾਣ ਦ¤ਸਣ ਦਾ ਜਿ¤ਥੇ ਮਾਣ ਮਹਿਸੂਸ ਕਰਦਾ ਹੈ ਉ¤ਥੇ ਆਪਣੇ ਹੀ ਪੰਜਾਬੀ ਸੂਬੇ ਵਿੱਚ ਖਾਕੀ ਕੋਲੋਂ ਬੇਪਤ ਹੋ ਰਿਹਾ ਹੈ। ਜਦੋਂ ਇਸ ਸਬੰਧੀ ਇਸ ਪ੍ਰਤੀਨਿਧ ਨੇ ਵ¤ਖ-ਵ¤ਖ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ:-

ਜਥੇਦਾਰ ਤਰਲੋਚਨ ਸਿੰਘ ਦੁਪਾਲਪੁਰ (ਐਨ.ਆਰ.ਆਈ.)  ਇਹ ਤਸ਼¤ਦਦ-ਆਮੇਜ਼ ਵਰਤਾਰਾ ਦੇਖ ਕੇ ਸਾਨੂੰ ਯਾਦ ਆਉਂਦਾ ਹੈ ਕਿ ਪੰਜਾਬ ਦੀ ਮੌਜੂਦਾ ਹਕੂਮਤ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਹੈ। ਸਮਝ ਨਹੀਂ ਆਉਂਦੀ ਕਿ ਕੁ¤ਝ ਵਿਅਕਤੀਆਂ ਦੇ ਸਿਰਾਂ ਦੀਆਂ ਪ¤ਗਾਂ ਅਤੇ ਬੀਬੀਆਂ ਦੇ ਸਿਰਾਂ ’ਤੇ ਲਈਆਂ ਚੁੰਨੀਆਂ ਅਮਨ-ਅਮਾਨ ਲਈ ਖਤਰਾ ਕਿਵਂੇਂ ਬਣ ਜਾਂਦੀਆਂ ਹਨ? ਕਿਉਂ ਇਨ੍ਹਾਂ ਨੂੰ ਪੁਲਿਸ ਵੱਲੋਂ ਝਪਟਾਂ ਮਾਰ-ਮਾਰ ਖੋਹਿਆ ਜਾਂਦਾ ਹੈ? ਕੀ ਇਹ ਨਿਰਦਈ ਕਾਰਾ ਕਰਨ ਵਾਲੇ ਪੁਿਲਸ ਮੁਲਾਜ਼ਮ ਦਸਤਾਰਾਂ, ਚੁੰਨੀਆਂ ਦੇ ਮਹ¤ਤਵ ਨੂੰ ਨਹੀਂ ਜਾਣਦੇ?  ਹ¤ਦ ਹੋ ਗਈ ਕਿਸੇ ਵੀ ਤਰ੍ਹਾਂ ਦੀ ਜੁਆਬਦੇਹੀ ਤੋਂ ਬੇਖੌਫ ਹੋ ਕੇ ਇਹ ਧ¤ਕੇਸ਼ਾਹੀ ਰੋਜ਼ਾਨਾ ਹੀ ਕੀਤੀ ਜਾ ਰਹੀ ਹੈ।
ਪ¤ਗਾਂ-ਦਾਹੜੀਆਂ ਦੇ ਹੌਲਨਾਕ ਦ੍ਰਿਸ਼ ਦੇਖਕੇ ਸਾਨੂੰ ਵਤਨ ਦੇ ਫਿਕਰ ਦੇ ਨਾਲ ਇਹ ਚਿੰਤਾ ਵੀ ਵ¤ਢ-ਵ¤ਢ ਖਾਣ ਲਗਦੀ ਹੈ ਕਿ ਜੇ ਇਹ ਸਾਰਾ ਕੁ¤ਝ ਵਿਦੇਸ਼ੀ ਅਧਿਕਾਰੀ ਦੇਖ ਲੈਣ ਤਾਂ ਅਸੀਂ ਪਰਵਾਸੀ ਉਨ੍ਹਾਂ ਨੂੰ ਕਿਹੜੇ ਮੂੰਹ ਨਾਲ ਪ¤ਗਾਂ ਦੀ ਅਹਿਮੀਅਤ ਜਚਾ ਸਕਾਂਗੇ? ਸਥਾਨਕ ਲੋਕਾਂ ਦੀਆਂ ਪ¤ਗਾਂ ਚੁੰਨੀਆਂ ਉਤਾਰਨ ਵਾਲੀ ਹਕੂਮਤ ਪਰਵਾਸੀਆਂ ਪਾਸੋਂ ਪੂੰਜੀਨਿਵੇਸ਼ ਕਰਨ ਦੀ ਤਵ¤ਕੋਂ ਕਿਸ ਮੂੰਹ ਨਾਲ ਕਰਦੀ ਹੈ? ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਦਰਿੰਦਗੀ ਨੂੰ ਬੰਦ ਕਰਨ ਲਈ ਫੌਰੀ ਕਦਮ ਉਠਾਵੇ।
ਐਡਵੋਕੇਟ ਦਲਜੀਤ ਸਿੰਘ: ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦੀ ਦੂਸਰੀ ਵਾਰ ਸਰਕਾਰ ਬਣਨ ਨਾਲ ਬਾਦਲਾਂ ਸਮੇਤ ਅਕਾਲੀ ਜਥੇਦਾਰਾਂ ਦਾ ਹੰਕਾਰ ਸਿਰ ਚੜ•ਕੇ ਬੋਲਣ ਲ¤ਗ ਪਿਆ ਹੈ। ਹਾਕਮ ਜਮਾਤ ਦੀ ਸ਼ੈਅ ਤੇ ਪੰਜਾਬ ਪੁਲੀਸ ਵਲੋਂ ਨਿ¤ਤ ਦਿਨ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਸੂਬੇ ਅੰਦਰ ਭਾਂਵੇ ਕਿਸਾਨ, ਮਜਦੂਰ, ਵਪਾਰੀ, ਅਧਿਆਪਕ, ਮੁਲਾਜ਼ਮ, ਜਥੇਬੰਦਕ ਔਰਤਾਂ ਜਾਂ ਮਰਦ ਹਰ ਵਿਅਕਤੀ ਨੂੰ ਇਨਸਾਫ ਮੰਗਣ ਤੇ ਪੁਲੀਸ ਵਲੋਂ ਕੁ¤ਟਣਾਂ, ਪ¤ਗਾਂ ਨੂੰ ਪੈਰਾਂ ਚ ਰੋਲਣਾਂ, ਕੇਸਾਂ ਦੀ ਬੇਅਦਬੀ ਕਰਨਾ ਅਤੇ ਚੁੰਨੀਆਂ ਨੂੰ ਉਛਾਲਣਾਂ ਆਪਣੇ ਆਪ ਵਿਚ ਇਕ ਅਪਰਾਧ ਹੈ। ਮੌਜੂਦਾ ਸਰਕਾਰ ਪੁਲੀਸ ਦੀਆਂ ਮਨਮਰਜ਼ੀਆਂ ਨੂੰ ਰੋਕਣ ਦੀ ਬਜਾਏ ਹੋਰ ਹ¤ਲਾਸ਼ੇਰੀ ਦੇ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸਿ¤ਖ ਨੌਜਵਾਨਾਂ, ਔਰਤਾਂ, ਬਜ਼ੁਰਗਾਂ ਉ¤ਤੇ ਹੋ ਰਹੇ ਪੁਲੀਸ ਤਸ਼¤ਦਦ ਸਬੰਧੀ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ ਹੈ। ਦੂਸਰੇ ਪਾਸੇ ਪੂਰੇ ਉ¤ਤਰੀ ਭਾਰਤ ਵਿਚ ਪਗੜੀ ਸਨਮਾਨ ਅਤੇ ਇ¤ਜ਼ਤ ਦਾ ਪ੍ਰਤੀਕ ਹੈ। 
ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕ¤ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ: ਉਹ ਇਕ¤ਲੀ ਦਸਤਾਰ ਹੀ ਨਹੀ ਹਰ ਧਰਮ ਦੇ ਚਿੰਨ• ਪ੍ਰਤੀ ਚਿੰਤਕ ਹਨ। ਪੁਲਿਸ ਨੂੰ ਕੋਈ ਅਧਿਕਾਰ ਨਹੀ ਕਿਸੇ ਦੇ ਧਾਰਮਿਕ ਚਿੰਨ• ਨਾਲ ਖਿਲਵਾੜ ਕੀਤਾ ਜਾਵੇ। ਭਾਵੇਂ ਧਾਰਮਿਕ ਚਿੰਨ• ਕਿਸੇ ਹਿੰਦੂ ਦਾ ਹੋਵੇ ਜਾਂ ਮੁਸਲਿਮ, ਸਿ¤ਖ, ਇਸਾਈ ਸਮੇਤ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ ਦਾ ਸਤਿਕਾਰ ਕਰਨਾ ਪੁਲਿਸ ਦਾ ਮੁ¤ਖ ਫਰਜ਼ ਹੋਣਾ ਚਾਹੀਦਾ ਹੈ। ਜੋ ਮਸਲਾ ਲਾਅ ਐੰਡ ਆਰਡਰ (ਕਾਨੂੰਨੀ ਵਿਵਸਥਾ ਦੇ ਕੰਟਰੋਲ) ਦਾ ਹੈ ਉਸਨੂੰ ਪੁਲਿਸ ਨੇ ਦੇਖਣਾਂ ਹੈ ਕਿ ਕਿਵੇਂ ਕਾਬੂ ’ਚ ਰ¤ਖਿਆ ਜਾ ਸਕਦਾ ਹੈ। ਸੂਬਾ ਸਰਕਾਰ ਦੀ ਪੁਲੀਸ ਦੀਆਂ ਅਜਿਹੀਆਂ ਘਨੌਣੀਆਂ ਹਰਕਤਾਂ ਤੇ ਪੂਰੀ ਤਰਾਂ ਨਜ਼ਰ ਹੈ ਭਾਂਵੇਂ ਇਹ ਪੁਲੀਸ ਵੱਲੋਂ ਕੀਤਾ ਜਾ ਰਿਹਾ ਹੋਵੇ ਜਾਂ ਕਿਸੇ ਹੋਰ ਤਰਫੋਂ, ਕਿਸੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਇਸ ਪ੍ਰਤੀ ਹਮੇਸ਼ਾਂ ਪੁਲੀਸ ਦੀ ਜਵਾਬਦੇਹੀ ਕੀਤੀ ਜਾਂਦੀ ਹੈ। ਪੁਲਿਸ ਨੇ ਜੇ ਅਜਿਹਾ ਕਿਸੇ ਵੀ ਧਾਰਮਿਕ ਚਿੰਨ• ਦਾ ਅਨਾਦਰ ਧਿਰ ਬਣਕੇ ਕੀਤਾ ਹੈ ਤਾਂ ਉਹ ਇਸਦਾ ਵਿਰੋਧ ਕਰਦੇ ਹਨ। 
ਲੇਖਕ ਹਰਜਿੰਦਰ ਸਿੰਘ ਗੁ¤ਲਪੁਰ: ਆਏ ਦਿਨ ਹਰ ਤਬਕੇ ਨਾਲ ਸਬੰਧਤ ਸਿ¤ਖ ਕਾਰਕੁੰਨਾਂ ਦੇ ਕੇਸਾਂ ਅਤੇ ਪ¤ਗਾਂ ਦੀ ਪੰਜਾਬ ਪੁਲੀਸ ਵਲੋਂ ਹੁੰਦੀ ਬੇਅਦਬੀ ਨੂੰ ਦੇਖ ਕੇ ਮਨ ਬੇਚੈਨ ਹੋ ਜਾਂਦਾ ਹੈ। ਬੀਤੇ ਕ¤ਲ• ਤਾਂ ਪੁਲੀਸ ਵਲੋਂ ਹ¤ਦ ਹੀ ਕਰ ਦਿ¤ਤੀ ਗਈ ਜਦੋਂ ਮੋਹਾਲੀ ਵਿਖੇ ਹ¤ਕ ਮੰਗਦੇ ਅਧਿਆਪਕਾਂ ਦੀਆਂ ਪ¤ਗਾਂ ਅਤੇ ਅਧਿਆਪਕਾਵਾਂ ਦੀਆਂ ਚੁੰਨੀਆਂ ਨੂੰ ਇਸ ਕਦਰ ਰੋਲਿਆ ਗਿਆ ਜਿਸਨੂੰ ਦੇਖ ਹਰ ਵਿਅਕਤੀ ਸੋਚਣ ਲਈ ਮਜ਼ਬੂਰ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੋ ਸਮਾਂ ਪਹਿਲਾਂ ਡਾ.ਮਨਮੋਹਨ ਸਿੰਘ ਦੀ ਸਰਕਾਰ ਤੋਂ ਮੰਗ ਕਰਦੀ ਸੀ ਕਿ ਵਿਦੇਸ਼ਾਂ ਵਿਚ ਪਗੜੀ ਦੇ ਸਤਿਕਾਰ ਨੂੰ ਬਹਾਲ ਕਰਵਾਇਆ ਜਾਵੇ।
ਅ¤ਜ ਬੂਹੇ ਤੇ ਆਈ ਆਪਣੇ ਮਿ¤ਤਰਾਂ ਦੀ ਮੋਦੀ ਸਰਕਾਰ ਤੋਂ ਪੰਜਾਬ ਸਰਕਾਰ ਜਾਂ ਐਸ.ਜੀ.ਪੀ.ਸੀ ਦੇ ਕਿਸੇ ਵੀ ਪ੍ਰਤੀਨਿਧ ਨੇ ਪਗੜੀ ਦੇ ਸਤਿਕਾਰ ਦੀ ਮੰਗ ਨਹੀਂ ਕੀਤੀ ਹੈ। ਸਗੋਂ ਉਲਟ ਬਾਦਲ ਸਰਕਾਰ ਨੇ ਹਰ ਤਬਕੇ ਦੇ ਲੋਕਾਂ ਦੀਆਂ ਪ¤ਗਾਂ ਨੂੰ ਸੜਕਾਂ ਤੇ ਹੀ ਨਹੀਂ ਰੋਲਿਆ ਉਲਟ ਕੇਸਾਂ ਤੋਂ ਫੜਕੇ ਘਸੀਟਿਆ ਵੀ ਹੈ। ਪੁਲਿਸ ਦੀਆਂ ਵਧੀਕੀਆਂ ਦੇ ਕਿ¤ਸੇ ਸ਼ੈਤਾਨ ਦੀ ਆਂਤ ਵਾਂਗ ਵਧਦੇ ਜਾ ਰਹੇ ਹਨ। ਲੋਕ ਆਖਦੇ ਹਨ ਕਿ ਜੇਕਰ ਸੂਬੇ ਅੰਦਰ ਕਾਂਗਰਸ ਸਰਕਾਰ ਹੁੰਦੀ ਤਾਂ ਜੋ ਨੇਤਾ ਅ¤ਜ ਚੁ¤ਪੀ ਵ¤ਟੀ ਬੈਠੇ ਹਨ ਨੇ ਧਰਮ ਦੀ ਆੜ ਹੇਠ ਅਸਮਾਨ ਸਿਰ ’ਤੇ ਚੁ¤ਕ ਲੈਣਾ ਸੀ। 

Send this to a friend