ਪਟਿਆਲਾ, 13 ਅਕਤੂਬਰ (ਪੀ. ਟੀ.)- ਪਟਿਆਲੇ ਵਿਖੇ ਸੁਵਿਧਾ ਕੇਂਦਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਐਸ ਪੀ ਸ. ਬਲਜਿੰਦਰ ਸਿੰਘ ਢਿੱਲੋਂ ਨੇ ਆਪਣੇ ਮਾਡਲ ਟਾਉਨ ਸਥਿਤ ਘਰ ਵਿਖੇ ਖੁਦ ਨੂੰ ਗੋਲੀ ਮਾਰ ਕੇ ਅੱਜ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਣਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸੇ ਦੌਰਾਨ ਨਵੀਂ ਦਿੱਲੀ ਤੋਂ ਇੱਕ ਰਿਪੋਰਟ ਮੁਤਾਬਿਕ ਬਾਹਰੀ ਦਿ¤ਲੀ ਦੇ ਵਿਜੇ ਵਿਹਾਰ ਇਲਾਕੇ ’ਚ ਸੋਮਵਾਰ ਤੜਕੇ ਕੁ¤ਝ ਲੋਕਾਂ ਨੇ ਦਿ¤ਲੀ ਪੁਲਿਸ ਦੇ ਇ¤ਕ ਕਾਂਸਟੇਬਲ ਦੀ ਗੋਲੀ ਮਾਰ ਕੇ ਹ¤ਤਿਆ ਕਰ ਦਿ¤ਤੀ ਤੇ ਇ¤ਕ ਹੋਰ ਕਾਂਸਟੇਬਲ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿ¤ਤਾ।