ਨਵੀਂ ਦਿ¤ਲੀ, 13 ਅਕਤੂਬਰ (ਪੀ. ਟੀ.)- ਸੁਪਰੀਮ ਕੋਰਟ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਹੇਠਲੀ ਅਦਾਲਤ ਵ¤ਲੋਂ ਸੁਣਾਈ ਗਈ ਸਜ਼ਾ ਦੇ ਖ਼ਿਲਾਫ਼ ਤਾਮਿਲਨਾਡੂ ਦੀ ਸਾਬਕਾ ਮੁ¤ਖ ਮੰਤਰੀ ਜੈਲਲਿਤਾ ਦੀ ਅਰਜ਼ੀ ’ਤੇ 17 ਅਕਤੂਬਰ ਨੂੰ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਤੋਂ ਮਿਲੀ ਸਜ਼ਾ ’ਤੇ ਰੋਕ ਲਗਾਉਣ ਤੇ ਜ਼ਮਾਨਤ ਸਬੰਧੀ ਅਰਜ਼ੀ ਨੂੰ ਕਰਨਾਟਕ ਉ¤ਚ ਅਦਾਲਤ ਵ¤ਲੋਂ ਠੁਕਰਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।