May 29, 2026 1:17 am

ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਹੇਠ ਸਾਰਾ ਹਰਿਆਣਾ ਇਕੱਠਾ ਹੋਇਆ : ਸੁਖਬੀਰ ਸਿੰਘ ਬਾਦਲ

15 ਅਕਤੂਬਰ ਨੂੰ ਸੋਨੀਆ ਤੇ ਰਾਬਰਟ ਵਾਡਰਾ ਦੇ ਰਾਜ ਦਾ ਅੰਤ ਅਤੇ ਜਨਤਾ ਦੇ ਰਾਜ ਦੀ ਸ਼ੁਰੂਆਤ ਹੋਵੇਗੀ
ਪਰਨੀਤ ਕੌਰ-    ਕਾਰਜਕਾਰੀ ਸੰਪਾਦਕ
Page-1(1)_03 ਜਲੰਧਰ/ਰਤੀਆ, 12 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਹੇਠ ਹਰਿਆਣੇ ਦੇ ਸਾਰੇ ਲੋਕ ਇਕੱਠੇ ਹੋ ਗਏ ਹਨ ਅਤੇ ਉਹ 15 ਅਕਤੂਬਰ ਨੂੰ ਇੰਡੀਅਨ ਨੈਸ਼ਨਲ ਲੋਕ ਦਲ-ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਹੱਕ ’ਚ ਭੁਗਤਦਿਆਂ ਗਠਜੋੜ ਨੂੰ ਵੱਡੀ ਜਿੱਤ ਦਿਵਾਉਣਗੇ। ਅੱਜ ਇਥੇ ਆਨਾਜ ਮੰਡੀ ਵਿਖੇ ਇਨੈਲੋ ਦੇ ਉਮੀਦਵਾਰ ਪ੍ਰੋ. ਰਵਿੰਦਰ ਸਿੰਘ ਬਾਲਿਆਲ ਦੇ ਹੱਕ ’ਚ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਸ. ਬਾਦਲ ਨੇ ਕਿਹਾ ਕਿ ਚੌਟਾਲਾ ਸਾਹਿਬ ਨੂੰ ਜੇਲ੍ਹ ਭੇਜ ਕੇ ਕਾਂਗਰਸ ਨੇ ਇੱਕ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟੀਆ ਕਾਰਵਾਈ ਦੇ ਵਿਰੋਧ ’ਚ ਸਾਰੇ ਹਰਿਆਣਵੀ ਇਕੱਠੇ ਹੋ ਚੁੱਕੇ ਹਨ ਅਤੇ

ਉਨ੍ਹਾਂ ਕਾਂਗਰਸ ਪਾਰਟੀ ਅਤੇ ਇਸ ਦੇ ਆਗੂ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਦੇ ਨਾ ਭੁੱਲ ਸਕਣ ਵਾਲਾ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਆਖਰੀ ਕਿਲ੍ਹਾ ਵੀ 15 ਅਕਤੂਬਰ ਨੂੰ ਢਹਿ-ਢੇਰੀ ਹੋ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਹਰਿਆਣਾ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਹੈ ਅਤੇ ਹਰੇਕ ਜਗ੍ਹਾ ਉਨ੍ਹਾਂ ਇਨੈਲੋ ਦੇ ਹੱਕ ’ਚ ਹੀ ਹਨ੍ਹੇਰੀ ਝੁਲਦੀ ਮਹਿਸੂਸ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਹੁਣ ਤੱਕ ਕਦੇ ਵੀ ਸਰਕਾਰ ਵਿਰੁੱਧ ਲੋਕਾਂ ਅੰਦਰ ਇੰਨਾ ਗੁੱਸਾ ਨਹੀਂ ਵੇਖਿਆ ਜਿੰਨ੍ਹਾਂ ਹਰਿਆਣਾ ਦੇ ਲੋਕਾਂ ’ਚ ਹੈ। ਸ. ਬਾਦਲ ਨੇ ਕਿਹਾ ਕਿ ਉਹ ਹਰਿਆਣਾ ਦੇ ਲੋਕਾਂ ਵੱਲੋਂ ਰਾਜ ’ਚੋਂ ਸੋਨੀਆ ਗਾਂਧੀ ਅਤੇ ਰਾਬਰਟ ਵਾਡਰਾ ਦੇ ਰਾਜ ਦਾ ਅੰਤ ਕਰਕੇ ਜਨਤਾ ਰਾਜ ਸਥਾਪਤ ਕਰਨ ਦੇ ਫੈਸਲੇ ਦਾ ਸਵਾਗਤ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਇਨੈਲੋ-ਅਕਾਲੀ ਦਲ ਗਠਜੋੜ ਲਈ ਭੁਗਤਣ ਵਾਲੀ ਹਰੇਕ ਵੋਟ ਹਰਿਆਣਾ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਵੋਟ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ’ਚ ਜਿੰਨੇ ਵੀ ਵੱਡੇ ਵਿਕਾਸ ਕਾਰਜ ਅਤੇ ਸਮਾਜ ਭਲਾਈ ਦੀਆਂ ਯੋਜਨਾਵਾਂ ਸ਼ੁਰੂ ਹੋਈਆਂ ਉਹ ਸਾਰੀਆਂ ਦੀਆਂ ਸਾਰੀਆਂ ਚੌਧਰੀ ਦੇਵੀ ਲਾਲ ਅਤੇ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਹੋਈਆਂ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਸ੍ਰੀ ਹੁੱਡਾ ਨੇ 10 ਸਾਲ ਤੱਕ ਇੱਕ ਭ੍ਰਿਸ਼ਟ ਸਰਕਾਰ ਦੀ ਅਗਵਾਈ ਕੀਤੀ ਜਿਸ ਦਾ ਇਕਲੌਤਾ ਮੰਤਵ ਪੈਸੇ ਬਨਾਉਣਾ ਅਤੇ ਜ਼ਮੀਨ ਇਕਵਾਇਰ ਕਰਕੇ ਆਪਣੇ ਕੁਝ ਚਹੇਤਿਆਂ ਨੂੰ ਸੌਂਪਣਾ ਸੀ। ਇਸ ਉਪਰੰਤ ਟੋਹਾਣਾ ਵਿਖੇ ਇਨੈਲੋ ਉਮੀਦਵਾਰ ਨਿਸ਼ਾਨ ਸਿੰਘ ਕੰਬੋਜ ਦੇ ਹੱਕ ’ਚ ਭਰਵੀ ਰੈਲੀ ਨੂੰ ਸੰਬੋਧਨ ਕਰਦਿਆਂ ਨੇ ਜਕਾਰਿਆਂ ਤੇ ਨਾਹਰਿਆਂ ਦੀ ਗੂੰਝ ’ਚ ਐਲਾਨ ਕੀਤਾ ਕਿ ਇਨੈਲੋ-ਸ਼੍ਰੋਮਣੀ ਅਕਾਲੀ ਦਲ ਗਠਜੋੜ ਹਰਿਆਣਾ ਵਿਧਾਨ ਸਭਾ ਦੀਆਂ 70 ਸੀਟਾਂ ’ਤੇ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਚੌਟਾਲਾ ਸਾਹਿਬ ਲੋਕਾਂ ਦੇ ਦਿਲਾਂ ’ਚ ਵੱਸਦੇ ਹਨ ਅਤੇ ਕੋਈ ਉਨ੍ਹਾਂ ਨੂੰ ਉਥੋਂ ਦੂਰ ਨਹੀਂ ਕਰ ਸਕਦਾ।

Send this to a friend