ਲਹਿਰਾਗਾਗਾ, 12 ਅਕਤੂਬਰ (ਐਨ ਪੀ ਸਿੰਘ)- ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਜਿੱਤ ਤੇ ਚੌਟਾਲਾ ਨੂੰ ਜਿਤਾਉਣ ਦੇ ਦਗਮੜੇ ਮਾਰਨ ਵਾਲੇ ਅਕਾਲੀਆਂ ਨੂੰ ਹਰਿਆਣਾ ਦੇ ਵੋਟਰ ਮੂੰਹ ਨਹੀਂ ਲਗਾ ਰਹੇ ਕਿਉਂਕਿ ਹਰਿਆਣਾ ਦੇ ਵੋਟਰਾਂ ਨੂੰ ਪਤਾ ਹੈ ਕਿ ਜਦੋਂ ਬਾਦਲ ਅਤੇ ਉਸਦੀ ਪਾਰਟੀ ਪੰਜਾਬ ਦੇ ਪੰਜਾਬੀਆਂ ਦਾ ਭਲਾ ਨਹੀਂ ਸੋਚ ਸਕਦੀ ਤਾਂ ਹਰਿਆਣਾ ਦਾ ਕੀ ਸੰਵਾਰਣਗੇ। ਇਨ੍ਹਾਂ ਗ¤ਲਾਂ ਦਾ ਪ੍ਰਗਟਾਵਾ ਸਾਬਕਾ ਮੁ¤ਖ ਮੰਤਰੀ ਬੀਬੀ ਰਾਜਿੰਦਰ ਕੌਰ ਭ¤ਠਲ ਨੇ ਇਲਾਕੇ ਦੇ ਵੱਖ-ਵੱਖ ਪਰਿਵਾਰਾਂ ਨਾਲ ਦੁ¤ਖ ਸਾਂਝਾ ਕਰਨ ਉਪਰੰਤ ਵਿਸ਼ੇਸ ਗ¤ਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਹਰਿਆਣਾ ‘ਚ ਅਕਾਲੀ ਦਲ ਦੇ ਨਾਲ-ਨਾਲ ਚੌਟਾਲਾ ਦਾ ਬਿਸਤਰਾ ਗੋਲ ਕਰਕੇ ਹੀ ਵਾਪਿਸ ਆਉਣਗੇ। ਪੰਜਾਬ ਦੇ ਲੋਕ ਅਕਾਲੀ ਭਾਜਪਾ ਨੂੰ ਦੁਬਾਰਾ ਸ¤ਤਾ ਸੌਂਪ ਕੇ ਪਛਤਾ ਰਹੇ ਹਨ
ਤੇ ਬੇਸਬਰੀ ਨਾਲ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ‘ਚ ਹੋਈ ਏਕਤਾ ਨੇ ਅਕਾਲੀ ਖੇਮੇ ‘ਚ ਖਲਬਲੀ ਮਚਾ ਦਿ¤ਤੀ ਹੈ। ਕਾਂਗਰਸ ਵ¤ਲੋਂ ਬਲਾਕ ਪ¤ਧਰ ‘ਤੇ ਸ਼ੁਰੂ ਕੀਤੀਆਂ ਗਈਆਂ ਬੈਠਕਾਂ ਦੇ ਸਿਲਸਿਲੀਆਂ ਨੇ ਕਾਂਗਰਸੀ ਵਰਕਰਾਂ ‘ਚ ਭਾਰੀ ਉਤਸ਼ਾਹ ਪੈਦਾ ਕਰ ਦਿ¤ਤਾ ਹੈ । ਕੇਂਦਰ ਦੀ ਸਾਬਕਾ ਯੂ.ਪੀ.ਏ ਸਰਕਾਰ ਨੇ ਤਾਂ ਪੰਜਾਬ ਦੇ ਹਰ ਖੇਤਰ ‘ਚ ਦਿਲ ਖੋਲ੍ਹ ਕੇ ਮਦਦ ਕੀਤੀ ਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਭੇਦ-ਭਾਵ ਕਰ ਰਹੀ ਹੈ। ਬਾਦਲ ਦੀ ਚੁ¤ਪੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਕਿਉਂਕਿ ਅਕਾਲੀ-ਭਾਜਪਾ ਦੇ ਆਗੂ ਪੰਜਾਬ ਦੇ ਵਿਕਾਸ ਤੇ ਲੋਕਾਂ ਦੇ ਹਿ¤ਤਾਂ ਦੀ ਰਾਖੀ ਨਹੀਂ ਬਲਕਿ ਆਪਸ ‘ਚ ਇਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ ਕਰ ਰਹੇ ਹਨ।