ਵਿਸ਼ਾਖਾਪਟਨਮ ਤ¤ਟ ਨਾਲ 180 ਕਿਲੋਮੀਟਰ ਦੀ ਰਫ਼ਤਾਰ ਨਾਲ ਟਕਰਾਇਆ – 62 ਟ੍ਰੇਨਾਂ ਰੱਦ
ਹੈਦਰਾਬਾਦ/ਭੁਬਨੇਸ਼ਵਰ/ਨਵੀਂ ਦਿ¤ਲੀ, 12 ਅਕਤੂਬਰ (ਪੀ. ਟੀ. ਲਾਇਵ)- ਅ¤ਜ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀਆਂ ਤੇਜ਼ ਹਵਾਵਾਂ ਨਾਲ ਆਇਆ ਚ¤ਕਰਵਾਤੀ ਸਮੁੰਦਰੀ ਤੂਫਾਨ ‘ਹੁਦਹੁਦ‘ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤਟ ਨਾਲ ਟਕਰਾਇਆ। ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿਚ ਤੂਫਾਨ ਕਾਰਨ ਪਏ ਮੀਂਹ ਨਾਲ ਸਬੰਧਤ ਘਟਨਾਵਾਂ ‘ਚ 6 ਵਿਅਕਤੀਆਂ ਦੀ ਮੌਤ ਹੋ ਗਈ, ਦਰ¤ਖਤ ਪੁ¤ਟੇ ਗਏ ਜਾਂ ਟੁ¤ਟ ਗਏ ਅਤੇ ਬਿਜਲੀ ਦੇ ਖੰਭਿਆ ਨੂੰ ਵੀ ਭਾਰੀ ਨੁਕਸਾਨ ਪੁ¤ਜਾ ਜਿਸ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ।62 ਟ੍ਰੇਨਾਂ ਰੱਦ ਕਰਨੀਆਂ ਪਈਆਂ। ਸੂਬੇ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਮੁ¤ਖ ਸਕ¤ਤਰ ਆਈ. ਵੀ. ਆਰ. ਕ੍ਰਿਸ਼ਨਾ ਰਾਓ ਨੇ ਦ¤ਸਿਆ ਕਿ ਹੁਦਹੁਦ ਤੂਫਾਨ ਦੇ ਅਸਰ
ਕਾਰਨ ਤਿੰਨ ਮੌਤਾਂ ਹੋਈਆਂ ਹਨ। ਵਿਸ਼ਾਖਾਪਟਨਮ ਵਿਚ ਦੋ ਵਿਅਕਤੀ ਉਨ੍ਹਾਂ ਉਪਰ ਦਰ¤ਖਤ ਡਿਗਣ ਨਾਲ ਮਾਰੇ ਗਏ ਜਦਕਿ ਇਕ ਵਿਅਕਤੀ ਸ੍ਰੀਕਾਕੁਲਮ ਜਿਲ੍ਹੇ ਵਿਚ ਚਾਰਦਿਵਾਰੀ ਦੇ ਹੇਠ ਆਉਣ ਨਾਲ ਮਾਰਿਆ ਗਿਆ। ਤੂਫਾਨ ਦੇ ਪ੍ਰਭਾਵ ਨਾਲ ਦੋ ਵਿਅਕਤੀ ਦੀ ਓਡੀਸ਼ਾ ’ਚ ਮੌਤ ਹੋ ਗਈ। ਤੂਫਾਨ ਦੌਰਾਨ 195-200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚ¤ਲੀਆਂ ਜਿਸ ਨਾਲ ਦਰ¤ਖਤ ਜੜੋਂ ਪੁ¤ਟੇ ਗਏ ਅਤੇ ਬਿਜਲੀ ਦੇ ਖੰਭਿਆ ਅਤੇ ਮੋਬਾਈਲ ਟਾਵਰਾਂ ਨੂੰ ਕਾਫੀ ਨੁਕਸਾਨ ਪੁ¤ਜਾ। ਬਿਜਲੀ ਦੇ ਖੰਭੇ ਡਿਗਣ ਕਾਰਨ ਸਮੁ¤ਚੇ ਇਲਾਕੇ ਵਿਚ ਬਿਜਲੀ ਅਤੇ ਸੰਚਾਰ ਨੈਟਵਰਕ ਪ੍ਰਭਾਵਤ ਹੋਇਆ ਹੈ। ਸ੍ਰੀ ਰਾਓ ਨੇ ਦ¤ਸਿਆ ਕਿ ਵਿਸ਼ਾਖਾਪਟਨਮ, ਸ੍ਰੀਕਾਕੁਲਮ ਅਤੇ ਵਿਜ਼ੀਆਨਗਰਾਮ ਜਿਲ੍ਹਿਆਂ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਮੁ¤ਖ ਸਕ¤ਤਰ ਨੇ ਦ¤ਸਿਆ ਕਿ ਪ੍ਰਭਾਵਤ ਇਲਾਕੇ ਵਿਚ ਐਨ. ਡੀ. ਆਰ. ਐਫ. ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਹੁਦਹੁਦ ਤੂਫਾਨ ਓਡੀਸ਼ਾ ਦੇ ਤਟ ਨਾਲ ਵੀ ਟਕਰਾਇਆ ਪਰ ਉਥੇ ਇਸ ਦੀ ਰਫਤਾਰ 60-70 ਕਿਲੋਮੀਟਰ ਪ੍ਰਤੀ ਘੰਟੇ ਸੀ। ਆਂਧਰਾ ਪ੍ਰਦੇਸ਼ ਵਿਚ ਸ੍ਰੀਕਾਕੁਲਮ, ਵਿਜ਼ੀਆਨਗਰਮ, ਵਿਸ਼ਾਖਾਪਟਨਮ ਅਤੇ ਪੂਰੀ ਗੋਦਾਵਰੀ ਜਿਲ੍ਹਿਆ ‘ਚ 90013 ਵਿਅਕਤੀਆਂ ਨੂੰ ਸੁਰ¤ਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ਜਦਕਿ ਓਡੀਸ਼ਾ ਦੇ ਤਟੀ ਜਿਲ੍ਹਿਆਂ ਚੋਂ ਲਗਭਗ 68 ਹਜ਼ਾਰ ਲੋਕਾਂ ਨੂੰ ਕ¤ਢਿਆ ਗਿਆ। ਦਿ¤ਲੀ ਵਿਚ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਲਕਸ਼ਮਨ ਸਿੰਘ ਰਾਠੋਰ ਨੇ ਦ¤ਸਿਆ ਕਿ ਪਹਾੜੀ ਭੂਗੋਲਿਕ ਸਥਿਤੀ ਕਾਰਨ ਸਮੁੰਦਰੀ ਤੂਫਾਨ ਦੀ ਤੀਬਰਤਾ ਛੇਤੀ ਘਟ ਗਈ ਹੈ ਪਰ ਵਿਜ਼ਾਗ ਦੇ ਇਲਾਕੇ ਵਿਚ ਅਗਲੇ ਤਿੰਨ ਦਿਨ ਬਹੁਤ ਭਾਰੀ ਬਾਰਸ਼ ਹੋਵੇਗੀ। ਉਨ੍ਹਾਂ ਦ¤ਸਿਆ ਕਿ ਹਵਾਈ ਸੇਵਾਵਾਂ ਕਲ੍ਹ ਸਵੇਰੇ ਸ਼ੁਰੂ ਹੋ ਜਾਣਗੀਆਂ ਕਿਉਂਕਿ ਮੌਸਮ ਵਿਚ ਸੁਧਾਰ ਹੋਣ ਦੀ ਆਸ ਹੈ। ਉਨ੍ਹਾਂ ਦ¤ਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਸਮੁੰਦਰੀ ਤੂਫਾਨ ਤੋਂ ਪੈਦਾ ਹੋਈ ਸਥਿਤੀ ‘ਤੇ ਨਜ਼ਰ ਰ¤ਖ ਰਿਹਾ ਹੈ। ਸਮੁੰਦਰੀ ਤੂਫਾਨ ਕਾਰਨ ਬਿਹਾਰ,, ਛਤੀਸਗੜ੍ਹ, ਝਾਰਖੰਡ ਅਤੇ ਪੂਰਬੀ ਉ¤ਤਰ ਪ੍ਰਦੇਸ਼ ਵਿਚ ਵੀ ਬਾਰਸ਼ ਪੈਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ਦੇ ਚਾਰ ਪ੍ਰਭਾਵਤ ਜਿਲ੍ਹਿਆਂ ਦੇ 356 ਪਿੰਡਾਂ ਅਤੇ 59 ਡਵੀਜ਼ਨਾਂ ਨੂੰ ਖਤਰੇ ਦੇ ਸੰਭਾਵਤ ਖੇਤਰਾਂ ਵਜੋਂ ਪਛਾਣ ਕੀਤੀ ਗਈ ਸੀ। 300 ਤੋਂ ਵੀ ਵ¤ਧ ਰਾਹਤ ਕੈਂਪ ਖੋਲ੍ਹੇ ਗਏ ਹਨ। ਵਿਸ਼ਾਖਾਪਟਨਮ ਅਤੇ ਸ੍ਰੀਕਾਕੁਲਮ ਜਿਲ੍ਹਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਲਈ ਸੈਨਾ ਦੀਆਂ ਟੁਕੜੀਆਂ ਕਿਸ਼ਤੀਆਂ ਅਤੇ ਹੋਰ ਉਪਕਰਨਾ ਨਾਲ ਲੈਸ ਕਰਕੇ ਤਾਇਨਾਤ ਕੀਤੀਆਂ ਗਈਆਂ ਹਨ।