ਸੁਖਜੀਤ ਰੋੜਾਂ ਵਾਲੀਆ
ਸੰਪਰਕ : 91-8427573367
ਪਿੰਡ ਦੀ ਸੱਥ ਵਿੱਚ ਬੈਠੇ ਬਜ਼ੁਰਗ ਆਪਸ ‘ਚੋਂ ਗੱਲਾਂ ਕਰ ਰਹੇ ਸਨ, ਠਬਈ, ਫੌਜ਼ੀ ਬਾਣੀਏ ਦਾ ਮੁੰਡਾ ਕਿੰਨੇ ਸਾਲਾਂ ਬਾਅਦ ਘਰ ਆਇਆ ਏ। ਘਰ ਖੁਸ਼ੀਆਂ ਨਾਲ ਭਰਤਾ।ੂ ਇੰਨੇ ਨੂੰ ਇੱਕ ਮੋਟਰ-ਸਾਇਕਲ ਆ ਰੁਕਿਆ ਅਤੇ ਉਹਨਾਂ ਬਾਬੇ ਤੋਂ ਜਹਾਜ਼ ਵਾਲੀ ਕੋਠੀ ਬਾਰੇ ਪੁੱਛਿਆ। ਬਜ਼ੁਰਗ ਨੇ ਉਹਨਾਂ ਨੂੰ ਰਾਹ ਦੱਸਿਆ।
ਸੱਥ ‘ਚੋਂ ਫਿਰ ਗੱਲਾਂ ਹੋਣ ਲੱਗੀਆਂ ਹੀ ਸਨ ਕਿ ਇੱਕ ਜੀਪ ਆ ਰੁਕੀ। ਵਿੱਚੋਂ ਕਿਸੀ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਕਿਹਾ, ਠਬਾਬਾ ਜੀ ਇੱਥੇ ਜਹਾਜ਼ ਵਾਲੀ ਕੋਠੀ ਕਿੱਥੇ ਆ? ੂ
ਠਸਤਿ ਸ੍ਰੀ ਅਕਾਲ ਪੁੱਤਰ ਜੀ, ਬਈ ਤੁਸੀਂ ਸਿੱਧਾ ਗੁਰਦੁਆਰੇ ਵੱਗ ਜਾਓ। ਉੱਥੇ ਸਾਹਮਣਿਓ ਇੱਕ ਗਲ਼ੀ ਨਿਕਲਦੀ ਏ ਜੋ ਤੁਹਾਨੂੰ ਜਹਾਜ਼ ਵਾਲੀ ਕੋਠੀ ਲੈ ਜਾਵੇਗੀ।ੂ, ਬਾਬੇ ਨੇ ਮੁੰਡਿਆਂ ਨੂੰ ਰਾਹ ਦੱਸਿਆ।
ਠਅੱਛਾ ਜੀ, ਧੰਨਵਾਦੂ, ਜੀਪ ਚਲੀ ਗਈ।
ਕੁਝ ਦੇਰ ਬਾਅਦ ਇੱਕ ਕਾਰ ਆਈ ਤੇ ਉਹਨਾਂ ਵੀ ਇਸੇ ਕੋਠੀ ਬਾਰੇ ਪੁੱਛਿਆ। ਬਾਬੇ ਨੇ ਫਿਰ ਉਹਨਾਂ ਨੂੰ ਮਾਯੂਸ ਜਿਹਾ ਹੋ ਕੇ ਦੱਸ ਤਾਂ ਦਿੱਤਾ, ਪਰ ਪੁੱਛਣ ਦੀ ਹਿੰਮਤ ਨਾ ਕਰ ਸਕਿਆ। ਦੁਪਹਿਰ ਢਲੱਣ ਨੂੰ ਸੀ, ਬਜ਼ੁਰਗ ਘਰ ਨੂੰ ਚੱਲ ਪਿਆ। ਜਦੋਂ ਘਰ ਦੇ ਬੂਹੇ ‘ਚ ਪਹੁੰਚਿਆ ਕਿ ਇੱਕ ਸਕੂਟਰੀ ਵਾਲੀ ਕੁੜੀ ਨੇ ਬਾਬੇ ਨੂੰ ਪਿੱਛੋਂ ਆਵਾਜ਼ ਦੇ ਕੇ ਪੁੱਛਿਆ, ਠਬਾਪੂ ਜੀ, ਉਹ ਜਹਾਜ਼ ਵਾਲੀ ਕੋਠੀ ਕਿੱਥੇ ੲ?ੂ, ਬਜ਼ੁਰਗ ਨੇ ਉਸਨੂੰ ਪੁੱਛਿਆ, ਠਧੀਏ, ਅੱਗੇ ਵੀ ਕਈ ਲੋਕ ਅੱਜ ਉਸ ਕੋਠੀ ਬਾਰੇ ਪੁੱਛ ਗਏ। ਕੁੱਝ ਜਾਣ-ਪਛਾਣ ਵਾਲੇ । ਤੂੰ ਕੌਣ ਏ ਕਿਉਂ ਪੁੱਛ ਰਹੀ ਏ,ਧੀਏ?ੂ
ਠਬਾਪੂ ਜੀ, ਉਹ ਮੇਰੇ ਰਿਸ਼ਤੇਦਾਰ ਸਨ। ਕਿਉਂਕਿ ਮੇਰਾ ਰਿਸ਼ਤਾ ਉਸ ਘਰ ਹੋ ਰਿਹਾ ਹੈ। ਮੈਨੂੰ ਮਨਜ਼ੂਰ ਨਹੀਂ ਇਹ ਰਿਸ਼ਤਾ। ਸੁਣਿਆ ਏ ਕਿ ਮੁੰਡਾ ਬਾਹਰੋ ਆਇਆ ਹੈ, ਜੋ ਇੱਕ ਨੰਬਰ ਦਾ ਨਸ਼ੇੜੀ ਏ। ਮੈਂ ਕਿਉਂ ਕਰਾਂ ਅਜਿਹੇ ਮੁੰਡੇ ਨਾਲ ਵਿਆਹ?ੂ, ਕੁੜੀ ਨੇ ਸਕੂਟਰੀ ਖੜੀ ਕਰਦੀ ਨੇ ਕਿਹਾ।
ਕੁੱਝ ਚਿਰ ਮਗਰੋਂ ਬਾਬਾ ਕਹਿਣ ਲੱਗਿਆ, ਠਧੀਏ, ਜੋ ਤੂੰ ਸੁਣਿਆ ਏ ਉਹ ਤਾਂ ਲੋਕਾਂ ਦਾ ਸਾੜ੍ਹ ਹੈ। ਉਹ ਤਾਂ ਸਾਊ ਅਤੇ ਨਾਮਧਾਰੀ ਲੋਕ ਨੇ। ਤੂੰ ਬਿਨਾਂ ਫ਼ਿਕਰ ਕੀਤੇ ਇਸ ਰਿਸ਼ਤੇ ਲਈ ਹਾਂ ਕਰਦੇ, ਬੜਾ ਸੁੱਖ ਪਾਏਗੀੂ।
ਕੁੜੀ ਨੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਚਲੀ ਗਈ। ਉਹਦੇ ਜਾਣ ਤੋਂ ਬਾਅਦ ਬਜ਼ੁਰਗ ਸੋਚਦਾ ਹੋਇਆ ਆਪਣੇ ਘਰ ਦਾ ਬੂਹਾ ਟੱਪ ਗਿਆ, ‘ਕਿਤੇ ਮੈਂ ਕੁੱਝ ਗਲਤ ਤਾਂ ਨਹੀਂ ਕੀਤਾ’?