May 25, 2026 6:38 pm

ਜਾਪਾਨੀ ਸਟਾਈਲ ਬਗੀਚਿਆਂ ਵਿਚ ਪੱਥਰ ਦੀ ਵਰਤੋਂ

ਬਲਵਿੰਦਰ ਸਿੰਘ ਲੱਖੇਵਾਲੀ
ਜਾਪਾਨੀ ਸਟਾਈਲ ਬਗੀਚਿਆਂ ਦੇ ਜੇਕਰ ਸਭ ਤੋਂ ਅਹਿਮ ਅੰਗ ਦੀ ਗੱਲ ਕਰੀਏ ਤਾਂ ਪੱਥਰ ਦਾ ਨਾਂਅ ਮੂਹਰਲਿਆਂ ਵਿਚ ਆਉਂਦਾ ਹੈ । ਹਾਲਾਂਕਿ ਹਰ ਐਲੀਮੈਂਟਸ/ਤੱਤ ਬਗੀਚੇ ਵਿਚ ਆਪਣੀ ਖਾਸ ਅਹਿਮੀਅਤ ਰੱਖਦਾ ਹੈ, ਪੰ੍ਰਤੂ ਪੱਥਰ ਤੋਂ ਬਿਨਾਂ ਜਾਪਾਨੀ ਸਟਾਈਲ ਬਗੀਚੇ ਦੀ ਹੋਂਦ ਦੀ ਕਾਮਨਾ ਕਰਨੀ ਮੁਸ਼ਕਿਲ ਹੈ । ਪੱਥਰ ਨੂੰ ਜਾਪਾਨੀ ਸਟਾਈਲ ਬਗੀਚਿਆਂ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ? ਅਜਿਹਾ ਕਹਿਣਾ ਜਾਂ ਮੰਨਣਾ ਸੁਭਾਵਿਕ ਇਸ ਕਰਕੇ ਹੈ ਕਿਉਂਕਿ ਪੱਥਰਾਂ ਤੋਂ ਬਿਨਾਂ ਸੁੰਦਰ ਬਗੀਚੇ ਦਾ ਬਣਨਾ ਸੰਭਵ ਹੀ ਨਹੀਂ ਹੈ। ਬਹੁਤ ਪੁਰਾਤਨ ਬਗੀਚਿਆਂ ਵਿਚ ਤਾਂ ਪੱਥਰ ਬਗੀਚੇ ਬਣਨ ਤੋਂ ਪਹਿਲਾਂ ਹੀ ਮੌਜੂਦ ਹੁੰਦੇ ਸਨ ਪੰ੍ਰਤੂ ਸਮੇਂ ਦੇ ਚਲਦਿਆਂ ਜਦ ਬਗੀਚੇ ਜਨਤਕ ਅਤੇ ਧਾਰਮਿਕ ਸਥਾਨਾਂ ਤੋਂ ਪ੍ਰਾਈਵੇਟ ਘਰਾਂ ਤੱਕ ਪੁੱਜ ਗਏ ਤਾਂ ਲੋਕਾਂ ਨੇ ਵੱਖ-ਵੱਖ ਆਕਾਰ ਦੇ ਪੱਥਰਾਂ ਨੂੰ ਆਪਣੇ ਬਗੀਚਿਆਂ ਵਿਚ ਵਿਸ਼ੇਸ਼ ਤੌਰ ‘ਤੇ ਸਥਾਨ ਦੇਣਾ ਸ਼ੁਰੂ ਕੀਤਾ ।
ਤਕਨੀਕੀ ਰੂਪ ਵਿਚ ਬਣੇ ਬਗੀਚਿਆਂ ਵਿਚ ਪੱਥਰ ਦੀਆਂ ਪੰਜ ਮੁਢਲੀਆਂ ਦਿੱਖਾਂ ਜਾਂ ਆਕਾਰ ਵੇਖਣ ਨੂੰ ਮਿਲਦੇ ਸਨ, ਜਿਨ੍ਹਾਂ ਨੂੰ ਫਲੈਟ ਸਟੋਨ, ਆਰਕਿੰਗ ਸਟੋਨ, ਔਕਸ ਸਟੋਨ, ਲੋਅ ਵਰਟੀਕਲ ਸਟੋਨ ਅਤੇ ਸਟੈਚੂ ਸਟੋਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਪੰਜ ਆਕਾਰਾਂ ਦੇ ਸੁਮੇਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਗਰੁੱਪ ਬਣਾ ਕੇ ਪੇਸ਼ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪੱਥਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਹਿੱਲ ਸਟੋਨ ਦੀ ਲੜੀ ਵਿਚ ਅਜਿਹੇ ਪੱਥਰ ਆਉਂਦੇ ਹਨ ਜੋ ਆਕਾਰ ਵਿਚ ਬਹੁਤ ਹੀ ਵੱਡੇ ਹੁੰਦੇ ਹਨ ਅਤੇ ਉਨ੍ਹਾਂ ਦੀ ਦਿੱਖ ਪਹਾੜ ਨੂੰ ਦਰਸਾਉਂਦੀ ਹੈ। ਹਿੱਲ ਟਾਈਪ ਸਟੋਨ ਦੀਆਂ ਅੱਗੇ ਹੋਰ ਵੀ ਕਈ ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬਗੀਚੇ ਦੀ ਲੋੜ ਜਾਂ ਦਿੱਖ ਅਤੇ ਅਕਾਰ ਦੇ ਅਧਾਰ ’ਤੇ ਵਰਤਿਆ ਜਾਂਦਾ ਹੈ।

ਝੀਲ ਅਤੇ ਦਰਿਆ ਜਾਂ ਪਾਣੀ ਦੇ ਸੋਮੇ ਦੇ ਦਿ?ਸ਼ ਬਣਾਉਣ ਖਾਤਰ ਕਈ ਤਰ੍ਹਾਂ ਦੇ ਪੱਥਰਾਂ ਦੀ ਵਰਤੋਂ ਕੀਤੀ ਜਾਂਦੀ ਹੈ ? ਵੱਖ-ਵੱਖ ਆਕਾਰਾਂ ਦੇ ਪੱਥਰ ਪਾਣੀ ਦੇ ਸੋਮੇ ਦੇ ਕੰਢੇ ਜਾਂ ਫਿਰ ਘੱਟ ਡੂੰਘਾਈ ਵਾਲੀਆਂ ਥਾਵਾਂ ਤੇ ਵਿਚਕਾਰ ਵੀ ਪੱਥਰ ਰੱਖੇ ਜਾਂਦੇ ਹਨ ? ਖ਼ੂਬਸੂਰਤੀ ਦੇ ਨਾਲ-ਨਾਲ ਪਾਣੀ ਵਿਚ ਰੱਖੇ ਗਏ ਪੱਥਰ ਪਾਣੀ ਦੇ ਵਹਾਓ ਨੂੰ ਕੰਟਰੋਲ ਕਰਨ, ਪਾਣੀ ਨੂੰ ਰੋਕਣ ਖਾਤਿਰ, ਪਾਣੀ ਨੂੰ ਉਚਾਈ ਤੋਂ ਸੁੱਟਣ ਆਦਿ ਕੰਮਾਂ ਲਈ ਵੀ ਵਰਤੇ ਜਾਂਦੇ ਹਨ।  ਵਾਟਰ ਫਾਲ ਜਾਂ ਝਰਨੇ ਦੀ ਗੱਲ ਕਰੀਏ ਤਾਂ ਉਸ ਦੀ ਦਿੱਖ ਜਾਂ ਬਣਤਰ ਵਿਚ ਸਭ ਤੋਂ ਅਹਿਮ ਯੋਗਦਾਨ ਪੱਥਰਾਂ ਦਾ ਹੁੰਦਾ ਹੈ ? ਜਾਪਾਨੀ ਸਟਾਈਲ ਬਗੀਚਿਆਂ ਵਿਚ ਟਾਪੂ ਦੀ ਦਿੱਖ ਬੜੀ ਰੀਝ ਨਾਲ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਟਾਪੂ ਨੂੰ ਸਹੀ ਦਿੱਖ ਦੇਣ ਅਤੇ ਉਸ ਤੱਕ ਪਹੁੰਚ ਬਣਾਉਣ ਵਿਚ ਪੱਥਰ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ। ਧਾਰਮਿਕ ਪੱਖ ਤੋਂ ਵੀ ਬਗੀਚਿਆਂ ਵਿਚ ਪੱਥਰਾਂ ਦਾ ਅਹਿਮ ਰੋਲ ਹੁੰਦਾ ਹੈ। ਪੁਰਾਤਨ ਸਮਿਆਂ ਵਿਚ ਤਾਂ ਬਗੀਚਿਆਂ ਵਿਚ ਵੱਡਅਕਾਰੀ ਮੁਢਲੇ ਪੱਥਰਾਂ ਨੂੰ ਪੂਜਾ ਸਥਾਨਾਂ ਨਾਲ ਜੋੜਿਆ ਜਾਂਦਾ ਸੀ ਤੇ ਕਈ ਥਾਵਾਂ ‘ਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ। ਦਰਅਸਲ ਪੁਰਾਤਨ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਹੁੰਦੇ ਹੀ ਪੱਥਰਾਂ ਨਾਲ ਜਾਂ ਪੱਥਰਾਂ ਵਾਲੇ ਸਥਾਨਾਂ ਵਿਚ ਸਨ।
ਵਾਟਰ ਬੇਸਿਨ ਯਾਨੀ ਪੱਥਰ ਦੇ ਬਣੇ ਵੱਡੇ ਪਿਆਲਾ ਰੂਪੀ ਬਰਤਨ ਜਾਂ ਜਲ ਕੁੰਡ ਆਦਿ ਜਾਪਾਨੀ ਬਗੀਚਿਆਂ ਦਾ ਅਹਿਮ ਅੰਗ ਮੰਨੇ ਜਾਂਦੇ ਹਨ ਅਤੇ ਬਗੀਚੇ ਦੀ ਖੂਬਸੂਰਤੀ ਵਧਾਉਣ ਵਿਚ ਇਨ੍ਹਾਂ ਦੀ ਅਹਿਮੀਅਤ ਖਾਸ ਹੈ । ਇਨ੍ਹਾਂ ਦੀ ਬਣਤਰ/ਬਨਾਵਟ ਪੱਥਰਾਂ ਦੁਆਰਾ ਹੀ ਬਣਾਈ ਜਾਂਦੀ ਹੈ। ਜੇਕਰ ਪੁਰਾਤਨ ਇਤਿਹਾਸ-ਮਿਥਿਹਾਸ ਨੂੰ ਫਰੋਲਿਆ ਜਾਵੇ ਤਾਂ ਜਾਪਾਨੀ ਲੋਕਾਂ ਉੱਪਰ ਅਨੇਕਾਂ ਧਰਮਾਂ ਤੇ ਖਾਸ ਕਰ ਬੋਧੀ ਵਿਚਾਰ ਧਾਰਾ ਦਾ ਬਹੁਤ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ ਅਤੇ ਉਨ੍ਹਾਂ ਵਿਚਾਰ ਧਾਰਾਵਾਂ ਵਿਚ ਪੱਥਰਾਂ ਨੂੰ ਧਾਰਮਿਕ ਪੱਖ ਤੋਂ ਵੀ ਕਾਫ਼ੀ ਅਹਿਮੀਅਤ ਦਿੱਤੀ ਜਾਣ ਕਰਕੇ ਜਾਪਾਨੀ ਸਟਾਈਲ ਬਗੀਚਿਆਂ ਵਿਚ ਪੱਥਰ ਬਹੁਤ ਹੀ ਅਨਿੱਖੜਵੇਂ ਅੰਗ ਹਨ । ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਜੇਕਰ ਪੱਥਰਾਂ ਨੂੰ ਜਾਪਾਨੀ ਜਾਂ ਕਿਸੇ ਵੀ ਸਟਾਈਲ ਬਗੀਚੇ ਵਿਚ ਤਕਨੀਕੀ ਰੂਪ ਵਿਚ ਵਰਤਿਆ ਜਾਵੇ ਤਾਂ ਦਿ?ਸ਼ ਸੁੰਦਰ ਦੀ ਬਜਾਏ ਅਤਿ ਸੁੰਦਰ ਬਣ ਜਾਂਦਾ ਹੈ।
ਸੰਪਰਕ : 98142-39041

Send this to a friend