ਚੰਡੀਗੜ•, 10 ਅਕਤੂਬਰ (ਨਾਗਪਾਲ)– ਹਰਿਆਣਾ ਦੀ ਮੰਡੀਆਂ ਵਿਚ ਖਰੀਫ ਮੌਸਮ 2014-15 ਦੌਰਾਨ ਹੁਣ ਤਕ ਕੁਲ 8.81 ਲੱਖ ਟਨ ਝੌਨੇ ਦੀ ਆਮਦ ਹੋਈ ਹੈ । ਸਰਕਾਰੀ ਖਰੀਦ ਏਜੰਸੀਆਂ ਵੱਲੋਂ 8.01 ਲੱਖ ਟਨ ਝੌਨੇ ਦੀ ਖਰੀਦ ਕੀਤੀ ਗਈ ਹੈ। ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 78,138 ਮੀਟ੍ਰਿਕ ਟਨ ਦੀ ਖਰੀਦ ਡੀਲਰਾਂ ਤੇ ਮਿਲ ਮਾਲਕਾਂ ਵੱਲੋਂ ਕੀਤੀ ਗਈ। ਉਨ੍ਹਾਂ ਦਸਿਆ ਕਿ ਕੁਰੂਕਸ਼ੇਤਰ ਜਿਲੇ ਵਿਚ ਸੱਭ ਤੋਂ ਵੱਧ 2.63 ਲੱਖ ਟਨ ਝੌਨੇ ਦੀ ਆਮਦ ਹੋਈ, ਜਦੋਂ ਕਿ ਕਰਨਾਲ 2.54 ਲੱਖ ਟਨ ਝੌਨੇ ਦੀ ਆਮਦ ਹੋਈ ।
ਕੈਥਲ ਵਿਚ 1.29 ਲੱਖ ਮੀਟ੍ਰਿਕ ਟਨ, ਅੰਬਾਲਾ ਵਿਚ 1.19 ਲੱਖ ਮੀਟ੍ਰਿਕ ਟਨ, ਯਮੁਨਾਨਗਰ ਵਿਚ 40,936 ਲੱਖ ਮੀਟ੍ਰਿਕ ਟਨ, ਪੰਚਕੂਲਾ ਵਿਚ 32,966 ਮੀਟ੍ਰਿਕ ਟਨ, ਫਤਿਹਾਬਾਦ ਵਿਚ 19,151 ਮੀਟ੍ਰਿਕ ਟਨ, ਪਾਣੀਪਤ ਵਿਚ 5,890 ਮੀਟ੍ਰਿਕ ਟਨ, ਜੀਂਦ ਵਿਚ 5,581 ਮੀਟ੍ਰਿਕ ਟਨ, ਸਿਰਸਾ
ਵਿਚ 5,053 ਮੀਟ੍ਰਿਕ ਟਨ, ਸੋਨੀਪਤ ਵਿਚ 4,274 ਮੀਟ੍ਰਿਕ ਟਨ, ਪਲਵਲ ਵਿਚ 701 ਮੀਟ੍ਰਿਕ ਟਨ ਝੌਨੇ ਦੀ ਆਮਦ ਹੋਈ ਹੈ। ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਝੌਨੇ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ 3.73 ਲੱਖ ਮੀਟ੍ਰਿਕ ਟਨ, ਹੈਫੇਡ ਵੱਲੋਂ 2.50 ਲੱਖ ਮੀਟ੍ਰਿਕ ਟਨ, ਅਗਰੋ ਵੱਲੋਂ 1.21 ਲੱਖ ਮੀਟ੍ਰਿਕ ਟਨ, ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 56,265 ਮੀਟ੍ਰਿਕ ਟਨ ਝੌਨੇ ਦੀ ਖਰੀਦ ਕੀਤੀ ਗਈ। ਉਨ੍ਹਾਂ ਨੇ ਦਸਿਆ ਕਿ ਰਾਜ ਦੀਆਂ ਮੰਡੀਆਂ ਵਿਚ ਹੁਣ ਤਕ 3,699 ਮੀਟ੍ਰਿਕ ਟਨ ਬਾਜਰੇ ਦੀ ਆਮਦ ਹੋਈ । ਸੱਭ ਤੋਂ ਵੱਧ ਰਿਵਾੜੀ ਵਿਚ 1,866 ਮੀਟ੍ਰਿਕ ਟਨ, ਨਾਰਨੌਲ ਵਿਚ 1,115 ਟਨ, ਪਲਵਲ ਵਿਚ 634 ਮੀਟ੍ਰਿਕ ਟਨ ਅਤੇ ਭਿਵਾਨੀ ਵਿਚ 71 ਮੀਟ੍ਰਿਕ ਟਨ ਬਾਜਰੇ ਦੀ ਆਮਦ ਹੋਈ ।



