ਰਾਜੁਰਾ (ਮਹਾਰਾਸ਼ਟਰ), 10 ਅਕਤੂਬਰ (ਪੀ. ਟੀ)- ਨਰਿੰਦਰ ਮੋਦੀ ਸਰਕਾਰ ਦੁਆਰਾ ਕੀਤੇ ਗਏ ਕਾਰਜਾਂ ਦਾ ਬਿਓਰਾ ਦੇਣ ਦੀ ਕਾਂਗਰਸ ਦੀ ਮੰਗ ਦਾ ਜਵਾਬ ਦਿੰਦੇ ਹੋਏ ਭਾਜਪਾ ਨੇ ਕਿਹਾ ਕਿ ਪਾਰਟੀ ਅਜਿਹਾ ਆਉਣ ਵਾਲੀਆਂ ਚੋਣਾਂ ‘ਚ ਕਰੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ‘ਚ ਇਕ ਚੋਣ ਰੈਲੀ ‘ਚ ਕਿਹਾ ਕਿ ਸੋਨੀਆ ਜੀ ਲੋਕਾਂ ਨੇ 60 ਮਹੀਨੇ ਲਈ ਸਤਾ ਦਿੱਤੀ ਹੈ। ਜਦੋਂ ਉਹ ਅਗਲੇ ਜ਼ਿਲ੍ਹੇ ‘ਚ ਜਨਤਾ ਦੇ ਕੋਲ ਜਾਣਗੇ ਤਾਂ ਉਹ ਅਹੁਦੇ ‘ਤੇ ਰਹਿਣ ਦੌਰਾਨ ਕੀਤੇ ਗਏ ਆਪਣੇ ਕਾਰਜਾਂ ਦਾ ਲੇਖਾ ਜੋਖਾ ਨਾਲ ਲੈ ਕੇ ਜਾਣਗੇ। ਸ਼ਾਹ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਲੜਨਾ ਚਾਹੁੰਦੇ ਹਨ ਪਰ ਉਹ (ਕਾਂਗਰਸ ਤੇ ਹੋਰ ) ਨਰਿੰਦਰ ਮੋਦੀ ਖਿਲਾਫ ਲੜਨਾ ਚਾਹੁੰਦੇ ਹਨ।



