Skip to content
Independent perspectives. Global stories.
BREAKING

ਪੰਜਾਬੀ ਨਾਟਕ ’ਤੇ ਰੰਗ-ਮੰਚ ਦੀ ਜ਼ਿੰਦ ਜਾਨ : ਡਾ. ਅਜਮੇਰ ਔਲਖ

Share this story

ਹਰਮਨ ਸੂਫ਼ੀ ‘ਲਹਿਰਾ’
ਸੰਪਰਕ : 97818-08843

ਪੰਜਾਬੀ ਨਾਟਕ ਆਪਣੇ ਜਨਮ ਅਤੇ ਵਿਕਾਸ ਦੀ ਇੱਕ ਸਦੀ ਪੂਰੀ ਕਰ ਲੈਣ ਉਪਰੰਤ ਪੰਜਾਬੀ ਨਾਟਕ ਇਸ ਵੇਲੇ ਜਿਸ ਦੌਰ ਚੋਂ ਗੁਜਰ ਰਿਹਾ ਹੈ,ਭਾਵੇਂ ਉਸ ’ਤੇ ਮਾਣ ਨੀ ਕੀਤਾ ਜਾ ਸਕਦਾ ਪਰ ਤਸ਼ੱਲੀ ਜ਼ਰੂਰ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਇੰਨੇ ਘੱਟ ਸਾਧਨ ਹੁੰਦੇ ਹੋਏ ਵੀ ਪੰਜਾਬੀ ਨਾਟਕ ਨਿਰੰਤਰ ਵਿਕਾਸ ਦੀਆਂ ਲੀਹਾਂ ਤੇ ਤੁਰਿਆ ਆਇਆ ਹੈ।ਪੰਜਾਬੀ ਨਾਟਕ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਨਾਟਕਕਾਰ ਡਾ. ਅਜਮੇਰ ਔਲਖ਼ ਦਾ ਜਨਮ 19 ਅਗਸਤ ਸੰਨ 1942 ਈਸਵੀ ਨੂੰ ਪਿੰਡ ਕੁੰਭੜਵਾਲ,ਉਸ ਸਮੇਂ ਜ਼ਿਲ੍ਹਾ ਬਰਨਾਲਾ ਅੱਜ-ਕੱਲ੍ਹ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਡਾ. ਔਲਖ ਦੇ ਪਿਤਾ ਦਾ ਨਾਂ ਸ. ਕੌਰ ਸਿੰਘ ਤੇ ਮਾਤਾ ਦਾ ਨਾਂ ਸ੍ਰੀਮਤੀ ਹਰਨਾਮ ਕੌਰ ਸੀ।ਸੰਨ 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿੰਡ ਕੁੰਭੜਵਾਲ ਪੱਕੇ ਤੌਰ ਤੇ ਛੱਢ ਕੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਜ਼ਿਲ੍ਹਾ ਮਾਨਸਾ ਵਿਖੇ ਆ ਵਸਿਆ।ਇੱਕ ਛੋਟੇ ਗਰੀਬੀ ਪਰਿਵਾਰ ਵਿੱਚ ਵੱਡੇ ਹੋਏ ਡਾ. ਅਜਮੇਰ ਔਲਖ਼ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਸੰਨ 1952 ਵਿੱਚ ਕੀਤੀ।ਦਸਵੀਂ ਦੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਤੋਂ 5-6 ਕਿਲੋਮੀਟਰ ਦੂਰ ਕਸਬਾ ਭੀਖੀ ਤੋਂ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਮ.ਏ ਦੀ ਪੜ੍ਹਾਈ ਕੀਤੀ।ਡਾ. ਅਜਮੇਰ ਔਲਖ਼ 28 ਅਗਸਤ 1965 ਤੋਂ ਸੰਨ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ ਦੀ ਨੌਕਰੀ ਕੀਤੀ।ਡਾ. ਅਜਮੇਰ ਔਲਖ਼ ਪਹਿਲਾਂ ਕਵਿਤਾ,ਗੀਤ ਅਤੇ ਕਹਾਣੀਆਂ ਲਿਖਦੇ ਸਨ,ਉਨ੍ਹਾਂ ਨੇ ਦਸਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ ਵੀ ਲਿਖਿਆ ਸੀ।ਕਾਲਜ ਵਿੱਚ ਸੱਭਿਆਚਾਰਕ ਸਰਗ਼ਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਸੰਨ 1960-70 ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕ ਕਰਵਾਉਂਦਿਆਂ-ਕਰਵਾਉਂਦਿਆਂ ਨਾਟਕ ਲਿਖਣ ’ਤੇ ਕਰਵਾਉਣ ਵੱਲ੍ਹ ਹੋ ਗਿਆ।ਡਾ. ਅਜਮੇਰ ਔਲਖ ਜੀ ਦੁਆਰਾ ਰਚੇ ਮਸ਼ਹੂਰ ਨਾਟਕ:-

ਲਘੂ ’ਤੇ ਇਕਾਂਗੀ ਨਾਟਕ
ਅਰਬਦ ਨਰਬਦ ਧੁੰਦੂਕਾਰਾ – 1978 ਈਸਵੀ
ਬਗ਼ਾਨੇ ਬੋਹੜ ਦੀ ਛਾਂ – 1981 ਈਸਵੀ
ਅੰਨ੍ਹੇ ਨਿਸ਼ਾਨਚੀ – 1983 ਈਸਵੀ
ਮੇਰੇ ਚੋਣਵੇਂ ਇਕਾਂਗੀ – 1985 ਈਸਵੀ
ਗਾਨੀ – 1990 ਈਸਵੀ
ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ – 2004 ਈਸਵੀ
ਐਇੰ ਨੀ ਹੁਣ ਸਰਨਾ – 2012 ਈਸਵੀ
ਪੂਰੇ ਨਾਟਕ
ਭੱਜੀਆਂ ਬਾਹਾਂ -1987 (ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਭੱਜੀਆਂ ਬਾਹਾਂ’ ਦਾ ਨਾਟਕੀ ਰੂਪਾਂਤਰਨ ਕੀਤਾ।)
ਸੱਤ ਬਗ਼ਾਨੇ – 1988 ਈਸਵੀ
ਕੇਹਰ ਸਿੰਘ ਦੀ ਮੌਤ -1992 ਈਸਵੀ
ਇੱਕ ਸੀ ਦਰਿਆ – 1994
ਸਕਵਾਨ – 1994 ਈਸਵੀ
ਝਨਾਂ ਦੇ ਪਾਣੀ -2000 ਈਸਵੀ
ਨਿੱਕੇ ਸੂਰਜਾਂ ਦੀ ਲੜਾਈ – 2004
ਨਿਉਂ ਜੜ੍ਹ – 2008 ਈਸਵੀ ਆਦਿ।
ਡਾ. ਅਜਮੇਰ ਔਲਖ ਜੀ ਨੇ ਆਪਣੇ ਸਾਹਿਤਕ ਖ਼ੇਤਰ ਵਿੱਚ ਬਹੁਤ ਮਾਣ-ਸਨਮਾਨ ਹਾਸਿਲ ਕੀਤੇ ਜਿਵੇ:- ਭਾਰਤੀ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਆਪਣੇ ਕਰ-ਕਮਲਾਂ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਪੁਰਸਕਾਰ ਦਿੱਤਾ ਗਿਆ।ਭਾਰਤੀ ਸਾਹਿਤ ਅਕਾਦਮੀ ਨੇ 2006 ਵਿੱਚ ਇਕਾਂਗੀ ਸੰਗ੍ਰਹਿ ਠਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀੂ ਨੂੰ ਪੁਰਸਕਾਰ ਮਿਲਿਆ। ਸੰਨ 2000 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ। ਸੰਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ ਦਿੱਤਾ ਗਿਆ। ਸੋ, ਡਾ. ਅਜਮੇਰ ਔਲਖ ਸੱਚਮੁੱਚ ਪੰਜਾਬੀ ਨਾਟਕ ਤੇ ਰੰਗ-ਮੰਚ ਦੀ ਜ਼ਿੰਦ ਜਾਨ ਹਨ।

WRITTEN BY