ਬੰਗਲੌਰ, 22 ਸਤੰਬਰ (ਪੀ.ਟੀ.)-ਭਾਰਤ ਦੇ ਮੰਗਲ ਮਿਸ਼ਨ ਨੂੰ ਇਕ ਹੋਰ ਅਹਿਮ ਪੜਾਅ ਪਾਰ ਕਰ ਲਿਆ ਹੈ। ਮੰਗਲਯਾਨ ਦੇ ਮੁਖ ਇੰਜਣ ਦਾ ਟੈਸਟ ਫਾਇਰ ਕਾਮਯਾਬ ਰਿਹਾ ਹੈ। 9 ਮਹੀਨਿਆਂ ਤੋਂ ਬੰਦ ਇਸ ਇੰਜਣ ਨੂੰ 4 ਸੈਕਿੰਡ ਦੇ ਲਈ ਚਾਲੂ ਕੀਤਾ ਗਿਆ ਹੈ, ਜਿਸ ਨਾਲ ਇਸ ਗੱਲ ਦੀ ਤਸਦੀਕ ਹੋ ਗਈ ਹੈ ਇਹ ਠੀਕ ਕੰਮ ਕਰ ਰਿਹਾ ਹੈ। ਬਸ 2 ਦਿਨ ਹੋਰ ਅਤੇ ਜੇਕਰ ਸਭ ਕੁਝ ਠੀਕ ਰਿਹਾ ਤੰ ਬੁੱਧਵਾਰ ਨੂੰ ਮੰਗਲ ਦੇ ਘੇਰੇ ਵਿੱਚ ਪਹੁੰਚ ਜਾਵੇਗਾ। ਨਾਲ ਹੀ ਜੇਕਰ ਇਹ ਮਿਸ਼ਨ ਕਾਮਯਾਬ ਰਹਿੰਦਾ ਹੈ ਤਾਂ ਭਾਰਤ ਪਹਿਲੀ ਹੀ ਕੋਸ਼ਿਸ਼ ਵਿੱਚ ਮੰਗਲ ਉੱਤੇ ਪਹੁਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ।
ਹੁਣ ਮੰਗਲ ਦੂਰ ਨਹੀਂ



