Skip to content
Independent perspectives. Global stories.
BREAKING

ਠਾਕਰੇ ਨੇ ਸੀਟਾਂ ਦੀ ਵੰਡ ਲਈ ਨਵੀਂ ਤਜਵੀਜ਼ ਦਿੱਤੀ

Share this story

Page-1_21 ਨਵੀਂ ਦਿੱਲੀ , 21 ਸਤੰਬਰ (ਪੀ.ਟੀ.)-ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਨੇ ਅੱਜ ਆਪਣੀ ਸਹਿਯੋਗੀ ਭਾਜਪਾ ਨੂੰ ਸੀਟਾਂ ਦੀ ਵੰਡ ਲਈ ਆਖ਼ਰੀ ਪ੍ਰਸਤਾਵ ਦਿੱਤਾ ਜਿਸ ਦੇ ਤਹਿਤ ਸ਼ਿਵ ਸੈਨਾ ਨੂੰ 151 ਸੀਟਾਂ, ਭਾਜਪਾ ਨੂੰ 119 ਸੀਟਾਂ ਜਾਂਦੀਆਂ ਹਨ ਅਤੇ ਹੋਰ ਸਹਿਯੋਗੀ ਦਲਾਂ ਨੂੰ 18 ਸੀਟਾਂ। ਉਧਵ ਠਾਕਰੇ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਦਿਵਾਇਆ ਕਿ ਮਰਹੂਮ ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਉਨ੍ਹਾਂ ਦਾ ਸਮਰਥਨ ਕੀਤਾ ਸੀ। ਸ਼ਿਵ ਸੈਨਾ ਦੀ ਇਸ ਤਜਵੀਜ਼ ‘ਤੇ ਭਾਜਪਾ ਨੇ ਕਿਹਾ ਹੈ ਕਿ ਇਸ ‘ਚ ਕੁਝ ਨਵਾਂ ਨਹੀਂ ਹੈ ਅਤੇ ਇਸ ਨੂੰ ਮੀਡੀਆ ਰਾਹੀਂ ਨਹੀਂ ਬਲਕਿ ਵਿਚਾਰ ਵਟਾਂਦਰੇ ਨਾਲ ਸੁਲਝਾਉਣ ਨੂੰ ਕਿਹਾ।ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਸ ਤਜਵੀਜ ਨੂੰ ਠੁਕਰਾ ਦਿੱਤਾ ਹੈ। ਭਾਜਪਾ ਆਗੂ ਇਸ ਮਾਮਲੇ ਨੂੰ ਅੱਗੇ ਗੱਲ ਬਾਤ ਰਾਹੀਂ ਨਿਪਟਾਉਣਾ ਚਾਹੁੰਦੇ ਹਨ।

WRITTEN BY