Skip to content
Independent perspectives. Global stories.
BREAKING

ਇਸ਼ਕ ’ਚ ਅੰਨੀ ਔਰਤ ਨੇ ਜਿਉਂਦੇ ਪਤੀ ਨੂੰ ਨਹਿਰ ਵਿੱਚ ਸੁੱਟਿਆ

Share this story

18 ਦਿਨ ਬਾਅਦ ਲਾਸ਼ ਨਾ ਮਿਲਣ ’ਤੇ ਅੰਤਿਮ ਰਸਮਾ ਲਈ ਮਾਂ-ਬਾਪ ਨੇ ਰਖਾਇਆ ਪਾਠ

Page-1_24 ਬਾਘਾ ਪੁਰਾਣਾ 21ਸਤੰਬਰ (ਭੁਪਿੰਦਰ ਬਰਾੜ)-ਕੋਈ ਔਰਤ ਇਸ਼ਕ ਵਿੱਚ ਅੰਨੀ ਹੋ ਕਿ ਇਸ ਕਦਰ ਵੀ ਗਿਰ ਸਕਦੀ ਹੈ ਕਿ ਪ੍ਰੇਮੀ ਨਾਲ ਮਿਲ ਕੇ ਉਹ ਆਪਣੇ ਪਤੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ,ਬੇਹੋਸ਼ੀ ਦੀ ਹਾਲਤ ਵਿੱਚ ਨਹਿਰ ਵਿੱਚ ਧੱਕਾ ਦੇ ਕੇ ਮਾਰ ਦੇਵੇ ਅਤੇ ਫਿਰ ਬੇਫਿਕਰ ਹੋ ਕੇ ਪ੍ਰੇਮੀ ਨਾਲ ਘੁੰਮਦੀ ਰਹੇ।ਜੀ ਹਾਂ ਇਸ ਤਰ੍ਹਾਂ ਦੀ ਹੀ ਦਰਦਨਾਕ ਘਟਨਾ ਵਾਪਰੀ ਹੈ ਨਜਦੀਕੀ ਪਿੰਡ ਭਲੂਰ ਦੇ ਬਿਜਲੀ ਮਕੈਨਿਕ ਗੁਰਸੇਵਕ ਸਿੰਘ ਪੁੱਤਰ ਜੋਗਿੰਦਰ ਸਿੰਘ ਪੁੱਤਰ ਬਾਬੂ ਸਿੰਘ ਨਾਲ। ਜਿਸ ਦੀ ਪਤਨੀ ਰਮਨਦੀਪ ਕੌਰ ਨੇ ਉਸ ਨਾਲ ਇਸ ਕਦਰ ਧੋਖਾ ਕੀਤਾ ਕਿ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ। ਉਕਤ ਘਟਨਾ ਬਾਰੇ ਪਿੰਡ ਭਲੂਰ ਦੇ ਸਰਪੰਚ ਬੋਹੜ ਸਿੰਘ ਢਿੱਲੋਂ ਨੇ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਸਮੇ ਉਨ੍ਹਾਂ ਦੇ ਗ੍ਰਹਿ ਵਿਖੇ ਪੱਤਰਕਾਰਾਂ

ਨਾਲ ਗੱਲ ਕਰਦੇ ਹੋਏ ਦੱਸਿਆ ਕਿ ਗੁਰਸੇਵਕ ਸਿੰਘ ਮਾ-ਬਾਪ ਦਾ ਇਕਲੌਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ।ਪਰ ਉਸ ਦੀ ਪਤਨੀ  ਆਨੇ ਬਹਾਨੇ ਘਰ ਵਿੱਚ ਲੜਾਈ ਝਗੜਾ ਰੱਖਦੀ ਸੀ ਜਿਸ ਦੇ ਕਾਰਣ ਉਹ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲੱਗ ਗਿਆ।ਪਰ ਪਿਛਲੇ 3-4 ਮਹਨਿਆਂ ਤੋਂ ਗੁਰਸੇਵਕ ਸਿੰਘ ਆਪਣੀ ਪਤਨੀ ਦੇ ਕਹਿਣ ਤੇ ਕੋਟਕਪੂਰਾ ਵਿਖੇ ਕਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ ਅਤੇ ਉਸ ਨੇ ਮੋਟਰਾ ਆਦਿ ਬੰਨਣ ਦਾ ਕੰਮਕਾਰ ਵੀ ਕੋਟਕਪੂਰਾ ਵਿਖੇ ਹੀ ਸ਼ੁਰੂ ਕਰ ਦਿੱਤਾ। ਰਮਨਦੀਪ ਕੌਰ ਦੀ ਜਾਨ ਪਹਿਚਾਣ ਪਹਿਲਾਂ ਤੌਂ ਹੀ ਖਾਰੇ ਪਿੰਡ ਦੇ ਨੌਜਵਾਨ ਨਵਜੀਤ ਸਿੰਘ ਨਾਲ ਸੀ। (ਜੋ ਕਿ ਕੁਝ ਮਹੀਨੇ ਪਹਿਲਾ ਹੀ ਵਿਦੇਸ਼ ਤੋਂ ਵਾਪਸ ਪਰਤਿਆ ਹੈ) ਉਸ ਦਾ ਰਮਨਦੀਪ ਕੋਲ ਆਉਣਾ ਜਾਣਾ ਸ਼ੁਰੂ ਹੋ ਗਿਆ। ਉਸ ਨੇ ਰਮਨਦੀਪ ਨੂੰ ਵਿਦੇਸ਼ ਦੇ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੱਤੇ। ਦੋਹਾਂ ਦੇ ਗਲਤ ਸਬੰਧਾਂ ਦਾ ਪਤਾ ਲੱਗਣ ਤੇ ਗੁਰਸੇਵਕ ਨੇ ਇਸ ਗੱਲ ਦਾ ਵਿਰੋਧ ਸ਼ੁਰੂ ਕਰ ਦਿੱਤਾ।ਦੋਨੋਂ ਗੁਰਸੇਵਕ ਨੂੰ ਆਪਣੇ ਇਸ਼ਕ ਦਾ ਰੋੜਾ ਸਮਝ ਰਾਸਤੇ ਤੋਂ ਹਟਾਉਣ ਦੀਆਂ ਸਕੀਮਾਂ ਬਣਾਉਣ ਲੱਗੇ। ਅਖੀਰ 2 ਸਤੰਬਰ ਨੂੰ ਰਮਨਦੀਪ ਨੇ ਖੁਦ ਉਸ ਨੂੰ ਸਰਾਬ ਪਿਲਾਈ ਅਤੇ ਲੱਸੀ ਵਿੱਚ ਨੀਦ ਦੀਆਂ ਗੋਲੀਆਂ ਦੇ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਦੋਹਾ ਨੇ ਬੇਹੋਸ਼ੀ ਦੀ ਹਾਲਤ ਵਿੱਚ ਹੀ ਗੁਰਸੇਵਕ ਨੂੰ ਮੋਟਰਸਾਈਕਲ ਤੇ ਲੈ ਜਾ ਕੇ ਬਹੁਤ ਬੇਰਹਿਮੀ ਨਾਲ ਨਹਿਰ ਵਿੱਚ ਸੁੱਟ ਕੇ ਖਤਮ ਕਰ ਦਿੱਤਾ। ਬੇਸ਼ੱਕ ਪੁਲਿਸ ਨੇ ਦੋਨੋਂ ਮੁਜਰਮਾਂ ਨੂੰ ਫੜ ਲਿਆ ਹੈ ਅਤੇ ਦੋਨਾਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।ਪਰ ਅੱਜ 18 ਦਿਨ ਬੀਤ ਜਾਣ ਤੇ ਅਜੇ ਤੱਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪ੍ਰਾਪਤ ਨਹੀ ਹੋ ਸਕੀ।ਭਾਵੇ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ।  ਉਨ੍ਹਾਂ ਦੇ ਕਮਾਊ ਪੁੱਤਰ ਦੀ ਮੌਤ ਹੋ ਚੁੱਕੀ ਹੈ ਫਿਰ ਵੀ ਭਰੇ ਹੋਏ ਮਨ ਨਾਲ ਉਨ੍ਹਾਂ ਨੇ ਆਪਣੇ ਘਰ (ਪੁੱਤਰ ਦੇ ਅੰਤਿਮ ਸੰਸਕਾਰ ਤੋਂ ਬਿਨਾ ਹੀ) ਪੁੱਤਰ ਦੀ ਅੰਤਿਮ ਅਰਦਾਸ ਕਰਨ ਵਾਸਤੇ ਸ਼੍ਰੀ ਸਹਿਜ ਪਾਠ ਸਾਹਿਬ ਦਾ ਪਾਠ ਪ੍ਰਕਾਸ਼ ਕਰਵਾ ਦਿੱਤਾ ਹੈ।ਗੁਰਸੇਵਕ ਦੇ ਮਾਪਿਆਂ ਅਤੇ ਭੈਣਾਂ ਨੂੰ ਅੱਜ ਵੀ ਲੱਗਦਾ ਹੈ ਕਿ ਉਨ੍ਹਾਂ ਦੇ ਵੀਰ ਨਾਲ ਵਾਪਰੀ ਘਟਨਾ ਗਲਤ ਹੋਵੇ ਪਰ ਹੋਣੀ ਤਾਂ ਹੋਣੀ ਹੁੰਦੀ ਹੈ ਇਸ ਨੂੰ ਟਾਲਿਆ ਨਹੀ ਜਾ ਸਕਦਾ। ਇਸ  ਮੌਕੇ ਤੇ ਇਕੱਤਰ ਗੁਰਸੇਵਕ ਦੇ ਮਾਤਾ -ਪਿਤਾ,ਨਜਦੀਕੀ ਰਿਸ਼ਤੇਦਾਰਾਂ ਅਤੇ ਸਰਪੰਚ ਬੋਹੜ ਸਿੰਘ ਢਿੱਲੋਂ ਨੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਗੁਰਸੇਵਕ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਤਾਂ ਜੋ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ।

WRITTEN BY