Skip to content
Independent perspectives. Global stories.
BREAKING

ਭਾਰਤ ਸਰਕਾਰ ਨੇ ‘ਸ਼ਹੀਦ’ ਸ਼ਬਦ ਨੂੰ ਪ੍ਰੀਭਾਸ਼ਿਤ ਨਹੀਂ ਕੀਤਾ : ਗ੍ਰਹਿ ਮੰਤਰਾਲਾ

Share this story

ਨਵੀਂ ਦਿੱਲੀ, 21 ਸਤੰਬਰ (ਪੀ.ਟੀ.)-ਫੌਜ ਅਤੇ ਅਰਧ ਸੈਨਿਕ ਬਲਾਂ ਦੇ ਜੁਵਾਨਾਂ ਨੂੰ ਮੁਆਵਜਾ ਅਤੇ ਸਨਮਾਨ ਪ੍ਰਦਾਨ ਕਰਨ ਵਿੱਚ ਕਿਸੇ ਤਰਾਂ ਦੇ ਭੇਦ ਭਾਵ ਕੀਤੇ ਜਾਣ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਕਿਤੇ ਵੀ ਸ਼ਹੀਦ ਸ਼ਬਦ ਨੂੰ ਪ੍ਰੀਭਾਸ਼ਿਤ ਨਹੀਂ ਕੀਤਾ ਗਿਆ। ਸੂਚਨਾ ਦੇ ਅਧਿਕਾਰ (ਆਰ ਟੀ ਏ) ਦੇ ਤਹਿਤ ਗ੍ਰਹਿ ਮੰਤਰਾਲੇ ਦੇ ਪੁਨਰ ਵਾਸ ਅਤੇ ਕਲਿਆਣ ਡਾਇਰੈਕਟੋਰੇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਦੁਆਰਾ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰੱਖਿਆ ਫੌਰਸਾਂ ਵਿੱਚ ਦੋਹਰਾ ਮਿਆਰ ਨਹੀਂ ਅਪਣਾਇਆ ਜਾਂਦਾ ਨਾ ਹੀ ਕੋਈ ਫਰਕ ਕੀਤਾ ਜਾਂਦਾ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰੱਖਿਆ ਫੌਰਸਾਂ ਦੀਆਂ ਸੇਵਾ ਸ਼ਰਤਾਂ ਵੱਖ-ਵੱਖ ਨਿਯਮਾਂ ਅਤੇ ਆਰਡੀਨੈਸ ਤਹਿਤ ਪ੍ਰੀਭਾਸ਼ਿਤ ਹੁੰਦੀਆਂ ਹਨ। ਦਿੱਲੀ ਦੇ ਇਕ ਆਰ ਟੀ ਆਈ ਕਾਰਕੁਨ ਗੁਪਾਲ ਪ੍ਰਸ਼ਾਦ ਨੇ ਗ੍ਰਹਿ ਮੰਤਰਾਲੇ ਤੋਂ ਪੁਛਿਆ ਸੀ ਕਿ ਇਕ ਕਾਰਜ ਵਿੱਚ ਲੱਗੇ ਫੌਜ ਅਤੇ ਪ੍ਰੈਰਾਮਿਲਟਰੀ ਫੌਰਸਾਂ ਦੇ ਜੁਵਾਨਾਂ ਦੀ ਜਾਨ ਜਾਣ ਦੀ ਸਥਿਤੀ ਵਿੱਚ ਕੀ ਫੌਜ ਦਾ ਜੁਵਾਨ ਸ਼ਹੀਦ ਕਹਿਲਾਉਣ ਦਾ ਹੱਕਦਾਰ ਹੈ ਜੋ ਕਿ ਪ੍ਰੈਰਾਮਿਲਟਰੀ ਫੌਰਸਾਂ ਦੇ ਜੁਵਾਨ ਸਿਰਫ ਮ੍ਰਿਤਕ ਇਲਾਨੇ ਜਾਂਦੇ ਹਨ।

WRITTEN BY