Skip to content
Independent perspectives. Global stories.
BREAKING

ਅਮਰੀਕਾ ਪਾਕਿ ਨੂੰ 160 ਵਿਸ਼ੇਸ਼ ਸੈਨਿਕ ਵਾਹਨ ਵੇਚੇਗਾ

Share this story

ਵਾਸ਼ਿੰਗਟਨ, 20 ਸਤੰਬਰ (ਪੀ.ਟੀ.)-ਉੱਤਰੀ ਵਜ਼ੀਰਸਤਾਨ ਦੀ ਕਬਾਇਲੀ ਪੱਟੀ ‘ਚ ਪਾਕਿਸਤਾਨ ਵੱਲੋਂ ਤਾਲਿਬਾਨ ਅੱਤਵਾਦੀਆਂ ਖ਼ਿਲਾਫ਼ ਪਿਛਲੇ ਤਿੰਨ ਮਹੀਨਿਆਂ ਤੋਂ ਕੀਤੀ ਜਾ ਰਹੀ ਸੈਨਿਕ ਕਾਰਵਾਈ ‘ਚ ਉਸ ਦੀ ਸਮਰੱਥਾ ‘ਚ ਵਾਧਾ ਕਰਨ ਲਈ ਅਮਰੀਕਾ ਨੇ ਉਸ ਨੂੰ 160 ਵਿਸ਼ੇਸ਼ ਸੈਨਿਕ ਵਾਹਨ ਵੇਚਣ ਦਾ ਐਲਾਨ ਕੀਤਾ ਹੈ। ਇਹ ਸੌਦਾ 18 ਕਰੋੜ ਡਾਲਰ ਦਾ ਹੋਵੇਗਾ। ਇਸ ਸੌਦੇ ‘ਚ ਹਿੱਸੇ ਪੁਰਜ਼ੇ ਤੇ ਪੁਰਜ਼ਿਆਂ ਦੀ ਮੁਰੰਮਤ, ਸਹਾਇਤਾ, ਸਾਜੋ ਸਮਾਨ ਦਾ ਟੈੱਸਟ, ਦਸਤਾਵੇਜ਼ ਤੇ ਮੁਲਾਜ਼ਮਾਂ ਦੀ ਸਿਖਲਾਈ ਸ਼ਾਮਿਲ ਹੈ। ਬਾਰੂਦੀ ਸੁਰੰਗਾਂ ਤੋਂ ਬਚਾਉਣ ਵਜੋਂ ਜਾਣੇ ਜਾਂਦੇ ਇਨ੍ਹਾਂ ਵਾਹਨਾਂ (ਮਿਨੀ ਰਿਜ਼ਿਸਟੈਂਟ ਐਂਬੁਸ਼ ਪ੍ਰੋਟੈਕਟਿਡ) ਦੀ ਅਫ਼ਗਾਨਿਸਤਾਨ ‘ਚ ਪਹਿਲਾਂ ਹੀ ਵੱਡੇ ਪੱਧਰ ‘ਤੇ ਵਰਤੋਂ ਹੋ ਰਹੀ ਹੈ।

WRITTEN BY