Skip to content
Independent perspectives. Global stories.
BREAKING

ਮੋਦੀ ਕਰਨਗੇ ਦੀਨਦਿਆਲ ਉਪਾਧਯ ਦੇ ਸੁਪਨਿਆਂ ਨੂੰ ਪੂਰਾ : ਤਰੁਣ ਚੁਗ”

Share this story

ਚੰਡੀਗੜ, 20 ਸਤੰਬਰ (ਪੀ.ਟੀ.)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਸ਼੍ਰੀ ਤਰੁਣ ਚੁਗ ਨੇ ਪ੍ਰੈਸ ਨੁੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ 25 ਸਤੰਬਰ ਨੁੰ ਸ਼੍ਰੀ ਦੀਨਦਿਆਲ ਉਪਾਧਯ ਦੇ ਜਨਮ ਦਿਵਸ ਨੂੰ ਅੰਨਤਉਦੇਯ ਦਿਵਸ ਦੇ ਰੂਪ ਵਿੱਚ ਮਨਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸ਼੍ਰੀ ਦੀਨਦਿਆਲ ਉਪਾਧਯ ਜੀ ਸਾਡੇ ਲਈ ਪ੍ਰੇਰਨਾ ਸਰੋਤ ਹਨ ਅਤੇ ਸ਼੍ਰੀ ਦੀਨਦਿਆਲ ਜੀ ਦੇ ਜਨਮ ਦਿਨ ਨੁੰ ਅੰਨਤਉਦੇਯ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਬਹੁਤ ਹੀ ਸਰਾਹਨੀਯ ਹੈ। ਸ਼੍ਰੀ ਚੁਗ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁਖ ਟੀਚਾ ਜਨਤਾ ਨਾਲ ਸੰਪਰਕ ਨੁੰ ਤੇਜ ਕਰਨਾ ਹੈ।ਜਿਸ ਨਾਲ ਸਮਾਜ ਵਿੱਚ ਆਖਰੀ ਲਾਈਨ ਵਿੱਚ ਖੜੇ ਵਿਅਕਤੀ ਨੁੰ ਮਜਬੂਤ ਕੀਤਾ ਜਾ ਸਕੇ।ਸ਼੍ਰੀ ਚੁਗ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ 100 ਦਿਨਾ ਦੇ ਰਾਜ ਵਿੱਚ ਉਹਨਾ ਵੱਲੋ ਪ੍ਰਾਪਤ ਕੀਤਿਆ ਗਈਆ ਉਲੇਖਨੀਅ ਪ੍ਰਾਪਤੀਆ ਨੁੰ ਵਿਆਪਕ ਪੱਧਰ

ਤੇ ਹਰ ਇਕ ਵਿਅਕਤੀ ਤੱਕ ਪਹੁੰਚਾਨਾ ਅਤੇ ਆਮ ਜਨਤਾ ਨੁੰ ਇਸ ਨਾਲ ਮਿਲਨ ਵਾਲੇ ਫਾਇਦੇ ਤੋ ਜਾਨੂ ਕਰਵਾਉਣਾ ਹੈ।ਸ਼੍ਰੀ ਚੁਗ ਨੇ ਕਿਹਾ ਕਿ ਸਰਕਾਰ ਦੀਆ ਪ੍ਰਾਪਤੀਆ ਜਿਹਨਾ ਨਾਲ ਹਰ ਇਕ ਵਿਅਕਤੀ ਨੂੰ ਲਾਭ ਮਿਲੇਗਾ ਅਤੇ ਦੇਸ਼ ਦੀ ਆਰਥਿਕ ਸਥਿਤੀ ਨੁੰ ਫਿਰ ਤੋ ਪਟਰੀ ਤੇ ਲਿਆਇਆ ਜਾਵੇਗਾ, ਜਿਸ ਵਿੱਚ ਜਨਧਨ ਘੋਜਨਾ ਦਾ ਸ਼ੁਭਾਰੰਭ ਕਰਨਾ ਜਿਸ ਨਾਲ ਹੁਣ ਤੱਕ ਬੈਂਕਾ ਵਿੱਚ 3 ਕਰੋੜ ਤੋ ਵੀ ਜਿਆਦਾ ਖਾਤੇ ਖੁੱਲ ਚੁੱਕੇ ਹਨ। ਜਿਸ ਵਿੱਚ ਹਰੇਕ ਵਿਅਕਤੀ ਨੂੰ ਇੱਕ ਲੱਖ ਦਾ ਬੀਮਾ ਅਤੇ ਪੰਜ ਹਜਾਰ ਰੁਪਏ ਦੀ ਕ੍ਰੇਡਿਟ ਰਾਸ਼ਿ ਦਿੱਤੀ ਜਾਵੇਗੀ ਜਿਸ ਨਾਲ ਪੱਕਾ ਆਮ ਆਦਮੀ ਨੂੰ ਲਾਭ ਮਿਲੇਗਾ।ਸ਼੍ਰੀ ਚੁਗ ਨੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਵੱਲੋ ਸਾਰੇ ਸਰਕਾਰੀ ਅਫਸਰਾ ਨੂੰ ਸਖਤ ਹਿਦਾਇਤਾ ਦਿੱਤਿਆ ਗਈਆ ਹਨ ਤਾਕਿ ਆਧਾਰਭੂਤ ਢਾਂਚਾ ਮਜਬੂਤ ਹੋਵੇ ਅਤੇ ਸਰਕਾਰੀ ਅਫਸਰ ਜਨਸੇਵਾ ਦੇ ਕੰਮਾ ਵਾਸਤੇ ਚੁਸਤ-ਦੁਰੂਸਤ ਰਹਿਣ। ਉਹਨਾ ਨੇ ਕਿਹਾ ਕਿ ਸ਼੍ਰੀ ਮੋਦੀ ਜੀ ਵੱਲੋ ਕਾਨੂੰਨ ਵਿਅਵਅਥਾਂ ਨੂੰ ਸੁਧਾਰਨ ਲਈ ਨਵੇ ਕਾਨੂੰਨਾ ਦੀਆ ਨਿਉਕਤਿਆ ਕੀਤਿਆ ਗਈਆ ਹਨ ਅਤੇ ਨਾਉਪਣੋਗੀ ਪੁਰਾਣੇ ਕਾਨੂੰਨ ਜਿਹਨਾ ਦਾ ਕੋਈ ਫਾਇਦਾ ਨਹੀ ਸੀ ਉਹਨਾ ਨੂੰ ਖਤਮ ਕੀਤਾ ਗਿਆ ਹੈ।ਸ਼੍ਰੀ ਚੁਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋ ਆਉਣ ਵਾਲੀ ਮਿਤੀ 2 ਅਕਤੂਬਰ ਨੂੰ ਸਾਡੇ ਰਾਸ਼ਟਰੀ ਪਿੱਤਾ ਮਹਾਤਮਾ ਗਾਂਧੀ ਜੀ ਅਤੇ ਦੇਸ਼ ਦੇ ਦੂਜੇ ਪ੍ਰਧਾਨਮੰਤਰੀ ਸਵਰਗੀਯ ਲਾਲ ਬਹਾਦੂਰ ਸ਼ਾਸਤਰੀ ਜੀ ਦੀ ਜਿਅੰਤੀ ਹੈ।ਇਸਦੇ ਨਾਲ ਹੀ 11 ਅਕਤੂਬਰ ਨੂੰ ਲੋਕਨਾਇਕ ਸ਼੍ਰੀ ਜੈਪ੍ਰਕਾਸ਼ ਨਰਾਇਨ ਜੀ ਦੀ ਜਿਅੰਤੀ ਹੈ। ਇਹਨਾ ਤਿੰਨਾ ਮਹਾਨੁਭਾਵੋ ਦੀਆ ਯਾਦ ਵਿੱਚ ਜਨਸਵੱਛਤਾ ਪ੍ਰੋਗਰਾਮ ਕਰਨ ਦੀ ਯੋਜਨਾ ਕੀਤੀ ਗਈ ਹੈ।ਸ਼੍ਰੀ ਚੁਗ ਨੇ ਕਿਹਾ ਕਿ ਦੀਨਦਿਆਲ ਉਪਾਧਯ ਜੀ ਦੇ ਜਨ-ਜਨ ਤੱਕ ਪਾਰਟੀ ਨੀਤਿਆ ਨਾਲ ਜਾਗਰੂਕਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਜਪਾ ਪੱਤਰਿਕਾ ਕਮਲ ਸੁਨੇਹਾ ਦੇ ਨਾਲ ਗਲੀ-ਗਲੀ ਅਤੇ ਬੂਥ ਪੱਧਰ ਤੇ ਵਰਕਰਾ ਨੂੰ ਜਾਗਰੁਕ ਕਰਨ ਦੇ ਅਭਿਆਨ ਨੂੰ ਪੱਕਾ ਕੀਤਾ ਜਾਵੇਗਾ।

WRITTEN BY