ਚੰਡੀਗੜ੍ਹ, 24 ਜੁਲਾਈ (ਵਿਸ਼ਵ ਵਾਰਤਾ) : ਘੱਟ ਗਿਣਤੀਆਂ ਦੇ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਘੱਟ ਗਿਣਤੀ ਭਾਈਚਾਰਿਆਂ ਜਿਵੇਂ ਕਿ ਸਿੱਖ, ਮੁਸਲਿਮ, ਈਸਾਈ, ਬੋਧੀ ਤੇ ਪਾਰੀ ਸਮੂਦਾਇਆਂ ਨਾਲ ਸਬੰਧਤ ਵਿਦਿਆਰਥੀਆਂ ਲਈ ਮੈਰਿਟ ਕਮ ਮੀਨਜ਼ ਵਜ਼ੀਫਿਆਂ ਦੀ ਸਕੀਮ ਤਹਿਤ ਸਾਲ 2013-14 ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਪੱਧਰ ਤੇ ਤਕਨੀਕੀ ਜਾਂ ਪੇਸ਼ੇਵਰ ਕੋਰਸ ਕਰਨ ਵਾਲੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀ ਇਸ ਵਜ਼ੀਫ਼ਾ ਸਕੀਮ ਦਾ ਲਾਭ ਉਠਾ ਸਕਦੇ ਹਨ। ਇਹ ਵਜ਼ੀਫ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਜਿਨਾਂ੍ਹ ਪਿਛਲੀ ਅੰਤਿਮ ਪ੍ਰੀਖਿਆ ਵਿੱਚ 50 ਫੀਸਦ ਤੋਂ ਵੱਧ ਅੰਕ ਜਾਂ ਇਸ ਦੇ ਬਰਾਬਰ ਗ੍ਰੇਡ ਹਾਸਿਲ ਕੀਤਾ ਹੋਵੇ। ਲਾਭਪਾਤਰੀ ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ 2 ਲੱਖ 50 ਹਜ਼ਾਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਵਿਦਿਆਰਥੀ ਕੋਈ ਹੋਰ ਵਜ਼ੀਫਾ ਨਾ ਲੈ ਰਿਹਾ ਹੋਵੇ। ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਯੋਗ ਵਿਦਿਆਰਥੀ www.momascholarship.gov.in ਵੈਬਸਾਈਟ ਉਤੇ ਆਨ ਲਾਈਨ ਬਿਨੈ ਕਰ ਸਕਦੇ ਹਨ। ਹੋਰ ਵੇਰਵਿਆਂ ਲਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀ ਵੈਬਸਾਈਟ www.minorityaffairs.in ‘ਤੇ ਦੇਖੀ ਜਾ ਸਕਦੀ ਹੈ। ਨਵੇਂ ਬਿਨੈਕਾਰਾਂ ਲਈ ਅਰਜ਼ੀਆਂ ਦੀ ਆਖ਼ਰੀ ਮਿਤੀ 30 ਸਤੰਬਰ, 2013 ਤੇ ਨਵੀਨੀਕਰਨ ਬਿਨੈਕਾਰਾਂ ਲਈ ਆਖ਼ਰੀ ਮਿਤੀ 31 ਦਸੰਬਰ, 2013 ਨਿਸ਼ਚਿਤ ਕੀਤੀ ਗਈ ਹੈ।
ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ ਵਜ਼ੀਫਿਆਂ ਵਾਸਤੇ ਅਰਜ਼ੀਆਂ ਦੀ ਮੰਗ



