ਤਪਾ ਮੰਡੀ, 19 ਸਤੰਬਰ (ਇੰਦਰਜੀਤ ਤਪਾ)- ਸੰਤ ਬਾਬਾ ਲੌਂਗਪੁਰੀ ਡੇਰਾ ਪੱਖੋ ਕਲਾਂ ਦੇ ਚੌਥੇ ਗੱਦੀ ਨਸ਼ੀਨ ਤੇ ਸੰਤ ਬਾਬਾ ਬਚਨ ਪੁਰੀ ਜੀ ਸਵਰਗ ਸਿਧਾਰ ਗਏ ਹਨ। ਅੱਜ ਹਜ਼ਾਰਾਂ ਸੰਗਤਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਪਿੰਡ ਦੀ ਪ੍ਰਕਰਮਾ ਕਰਵਾਉਣ ਉਪਰੰਤ ਸਮਾਧੀ ਦਿੱਤੀ ਗਈ। ਇਸ ਮੌੇਕੇ ਸੰਤ ਬਲਬੀਰ ਸਿੰਘ ਘੁੰਨਸ, ਸ. ਰਵਿੰਦਰਜੀਤ ਸਿੰਘ ਬਿੰਦੀ, ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਬਾਬਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।