ਏਡਿਨਬਰਗ, 19 ਸਤੰਬਰ (ਪੀ. ਟੀ.)- ਸਕਾਟਲੈਂਡ ਨੇ ਇਤਿਹਾਸਕ ਰਾਏਸ਼ੁਮਾਰੀ ‘ਚ ਆਜ਼ਾਦੀ ਦੇ ਖਿਲਾਫ ਵੋਟ ਦਿੱਤਾ ਹੈ। ਹੁਣ ਤੱਕ ਮਿਲੇ ਨਤੀਜਿਆਂ ‘ਚ ਕਰੀਬ 60 ਫ਼ੀਸਦੀ ਨਹੀਂ ਅਤੇ 40 ਫ਼ੀਸਦੀ ਹਾਂ ਪੱਖ ‘ਚ ਵੋਟ ਹੋਏ। ਇਨ੍ਹਾਂ ਨਤੀਜਿਆਂ ਨਾਲ ਇਹ ਸਾਫ਼ ਹੋ ਗਿਆ ਹੈ ਕਿ ਸਕਾਟਲੈਂਡ ਹੁਣ ਬਰਤਾਨੀਆ ਤੋਂ ਅਲੱਗ ਨਹੀਂ ਹੋਵੇਗਾ ਅਤੇ ਆਜ਼ਾਦ ਮੁਲਕ ਨਹੀਂ ਬਣੇਗਾ। ਰਾਏਸ਼ੁਮਾਰੀ ‘ਚ ਬਰਤਾਨੀਆ ਦੇ ਪੱਖ ‘ਚ ਫ਼ੈਸਲਾਕੁਨ ਬੜ੍ਹਤ ਹਾਸਲ ਹੋਈ ਹੈ। ਨਤੀਜਿਆਂ ਅਨੁਸਾਰ ਸਕਾਟਲੈਂਡ ਦੇ 22 ਰਾਜ ਅਲੱਗ ਹੋਣ ਦੇ ਪੱਖ ‘ਚ ਨਹੀਂ ਹਨ। ਅਜੇ ਤੱਕ 32 ਵਿਚੋਂ 26 ਰਾਜਾਂ ਦਾ ਨਤੀਜਾ ਆਇਆ ਹੈ। ਗੌਰਤਲਬ ਹੈ ਕਿ ਸਕਾਟਲੈਂਡ ਦੀ ਆਜ਼ਾਦੀ ‘ਤੇ ਵੀਰਵਾਰ ਨੂੰ ਰਾਏਸ਼ੁਮਾਰੀ ਕਰਵਾਈ ਗਈ ਸੀ।