ਚੰਡੀਗੜ੍ਹ: 19 ਸਤੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਪੁਲਿਸ ਸ਼ਿਕਾਇਤ ਅਥਾਰਟੀ ਅਤੇ ਡਵੀਜ਼ਨਲ ਪੱਧਰੀ ਪੁਲਿਸ ਸ਼ਿਕਾਇਤ ਅਥਾਰਟੀਆਂ ਦੇ ਗਠਨ ਲਈ ਅਧਿਸੂਚਨਾ ਜਾਰੀ ਕਰ ਦਿਤੀ ਗਈ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਵਿੱਚ ਇੱਕ ਚੇਅਰਪਰਸਨ ਤੋਂ ਇਲਾਵਾ ਦੋ ਮੈਂਬਰ ਸ਼ਾਮਿਲ ਹੋਣਗੇ। ਅਥਾਰਟੀ ’ਚ ਚੇਅਰਪਰਸਨ ਰਾਜ ਸਰਕਾਰ ਦੇ ਮੁੱਖ ਸਕੱਤਰ ਜਾਂ ਭਾਰਤ ਸਰਕਾਰ ਦੇ ਸਕੱਤਰ ਪੱਧਰ ਦਾ ਸਿਵਲ ਸੇਵਾਵਾਂ ਅਧਿਕਾਰੀ ਜਾਂ ਰਾਜ ਦੇ ਡੀ.ਜੀ.ਪੀ. ਪੱਧਰ ਦਾ ਸੇਵਾ ਮੁਕਤ ਅਧਿਕਾਰੀ ਹੋਵੇਗਾ। ਅਥਾਰਟੀ ਦੇ ਦੋ ਮੈ‘ਬਰ ਰਾਜ ਸਰਕਾਰ ਦੇ ਪ੍ਰਮੁੱਖ ਸਕੱਤਰ ਜਾਂ ਰਾਜ ਪੁਲਿਸ ਦੇ ਵਧੀਕ ਡੀ.ਜੀ.ਪੀ ਪੱਧਰ ਦੇ ਸੇਵਾਮੁਕਤ ਅਧਿਕਾਰੀਆਂ ਜਾਂ ਪੰਜਾਬ ਨਾਲ ਸਬੰਧਿਤ ਸਿੱਖਿਆ ਜਗਤ, ਸਮਾਜ ਸੇਵਾ, ਜਨਤਕ ਮਾਮਲਿਆਂ ਜਾਂ ਕਾਨੂੰਨ ਨਾਲ ਸਬੰਧਤ ਉਘੀਆਂ ਸਖਸ਼ੀਅਤਾਂ ਵਿਚੋ‘ ਹੋਣਗੇ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਚੇਅਰਪਰਸਨ ਮਹਿਲਾ ਨਾ
ਹੋਣ ਦੀ ਸੂਰਤ ਵਿਚ ਇਕ ਮਹਿਲਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਡਵੀਜ਼ਨਲ ਪੁਲਿਸ ਸ਼ਿਕਾਇਤ ਅਥਾਰਟੀਆਂ ਵਿਚ ਚੇਅਰਪਰਸਨ ਰਾਜ ਸਰਕਾਰ ਦਾ ਸਕੱਤਰ ਪੱਧਰ ਦਾ ਸੇਵਾ ਮੁਕਤ ਸਿਵਲ ਸੇਵਾਵਾਂ ਅਧਿਕਾਰੀ ਜਾਂ ਰਾਜ ਸਰਕਾਰ ਦਾ ਡੀ.ਆਈ ਜੀ ਪੱਧਰ ਦਾ ਸੇਵਾ ਮੁਕਤ ਪੁਲਿਸ ਅਧਿਕਾਰੀ ਹੋਵੇਗਾ। ਇਸ ਅਥਾਰਟੀ ਦੇ ਦੋ ਮੈ‘ਬਰ ਰਾਜ ਸਰਕਾਰ ਦੇ ਐਸ.ਐਸ.ਪੀ ਪੱਧਰ ਦੇ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਜਾ ਸਿੱਖਿਆ ਜਗਤ, ਸਮਾਜ ਸੇਵਾ, ਜਨਤਕ ਮਾਮਲਿਆਂ ਜਾਂ ਕਾਨੂੰਨ ਨਾਲ ਸਬੰਧਤ ਉਘੀਆਂ ਸਖਸ਼ੀਅਤਾਂ ਵਿਚੋ‘ ਲਏ ਜਾਣਗੇ। ਬੁਲਾਰੇ ਨੇ ਸਪਸ਼ਟ ਕੀਤਾ ਕਿ ਇਸ ਅਥਾਰਟੀ ਵਿਚ ਕਿਸੇ ਮਹਿਲਾ ਦੇ ਚੇਅਰਪਰਸਨ ਨਾ ਹੋਣ ਦੀ ਸੂਰਤ ਵਿਚ ਇਕ ਮੈ‘ਬਰ ਮਹਿਲਾ ਹੋਣੀ ਲਾਜ਼ਮੀ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਪਰੋਕਤ ਅਥਾਰਟੀਆਂ ਦੇ ਚੇਅਰਪਰਸਨ ਜਾਂ ਮੈ‘ਬਰਾਂ ਦੀ ਨਿਯੁਕਤੀ ਉਹਨਾਂ ਵਲੋ‘ ਦਫਤਰ ਵਿਚ ਆਉਣ ਦੇ ਦਿਨ ਤੋ‘ ਤਿੰਨ ਸਾਲਾਂ ਲਈ ਹੋਵੇਗੀ ਜੋ ਇਸ ਅਰਸੇ ਜਾਂ ਉਹਨਾਂ ਦੀ 70 ਸਾਲ ਦੀ ਉਮਰ ਜੋ ਵੀ ਪਹਿਲਾਂ ਹੋਈ, ਤੱਕ ਜਾਰੀ ਰਹੇਗੀ।