ਭਾਰਤੀ ਮੁਸਲਮਾਨਾਂ ਦੀ ਦੇਸ਼ ਭਗਤੀ ’ਤੇ ਸਵਾਲ ਨਹੀਂ ਉਠਾਏ ਜਾ ਸਕਦੇ
ਨਵੀਂ ਦਿੱਲੀ, 19 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਹੈ ਕਿ ਭਾਰਤੀ ਮੁਸਲਮਾਨਾਂ ਦੀ ਦੇਸ਼ ਭਗਤੀ ’ਤੇ ਸਵਾਲ ਨਹੀਂ ਉਠਾਏ ਜਾ ਸਕਦੇ ਕਿਉਂਕਿ ਭਾਰਤੀ ਮੁਸਲਮਾਨ ਦੇਸ਼ ਲਈ ਜਿਊਂਦਾ ਹੈ ਅਤੇ ਦੇਸ਼ ਲਈ ਮਰੇਗਾ। ਅਲ ਕਾਇਦਾ ਦੁਆਰਾ ਹਾਲ ਹੀ ‘ਚ ਵੀਡੀਓ ਜਾਰੀ ਕਰਕੇ ਭਾਰਤ ‘ਚ ਆਪਣੀਆਂ ਬ੍ਰਾਂਚਾ ਬਣਾਉਣ ਅਤੇ ਭਾਰਤੀ ਮੁਸਲਮਾਨਾਂ ਦੀ ਮਦਦ ਕਰਨ ਦੇ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਦੀ ਦੇਸ਼ ਭਗਤੀ ‘ਤੇ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਚਿੰਨ੍ਹ ਲਗਾਉਣਾ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਲਕਾਇਦਾ ਦੇ ਬਹਿਕਾਵੇ ‘ਚ ਭਾਰਤ ਦਾ ਮੁਸਲਮਾਨ ਨਹੀਂ ਆਵੇਗਾ। ਮੋਦੀ ਨੇ ਕਿਹਾ ਕਿ ਅਲਕਾਇਦਾ ਵਹਿਮ ‘ਚ ਹੈ ਕਿ ਭਾਰਤੀ ਮੁਸਲਮਾਨ ਉਸ ਦਾ ਸਾਥ
ਦੇਣਗੇ। ਉਹ ਕਦੀ ਵੀ ਭਾਰਤ ਦਾ ਬੁਰਾ ਨਹੀਂ ਚਾਹੁਣਗੇ। ਅੱਤਵਾਦੀ ਸੰਗਠਨ ਅਲਕਾਇਦਾ ਦੇ ਬਾਰੇ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ’ਚ ਮਨੁੱਖਤਾ ਨੂੰ ਬਚਾਉਣਾ ਚਾਹੀਦਾ ਹੈ। ਮਨੁੱਖਤਾ ਨੂੰ ਮੰਨਣ ਵਾਲਿਆਂ ਨੂੰ ਮਿਲਕੇ ਅੱਗੇ ਆਉਣਾ ਚਾਹੀਦਾ ਹੈ। ਇਹ ਮਨੁੱਖਤਾ ਦੇ ਖਿਲਾਫ ਸੰਕਟ ਹੈ ਨਾ ਕਿ ਕਿਸੇ ਦੇਸ਼ ਜਾਂ ਨਸਲ ਦੇ ਖਿਲਾਫ। ਇਸ ਲਈ ਸਾਨੂੰ ਇਸ ਨੂੰ ਮਨੁੱਖਤਾ ਅਤੇ ਅਣਮਨੁੱਖੀ ਲੜਾਈ ਦੇ ਰੂਪ ‘ਚ ਦੇਖਣਾ ਚਾਹੀਦਾ ਹੈ।



