June 20, 2026 5:57 pm

ਇਸਤਰੀ ਅਕਾਲੀ ਦਲ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਅਤੇ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰ ਦੇਵਾਂਗੀ : ਬੀਬੀ ਜਗੀਰ ਕੌਰ

Page-1_12 ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਦਵਿੰਦਰਪਾਲ ਸਿੰਘ ਅੰਕੁਸ਼)- ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਬਣਾਏ ਜੱਥੇਬੰਧਕ ਢਾਂਚੇ ਚ’ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਇਆਂ ਗਿਆ ਹੈ , ਨੇ ਅੱਜ ਸ਼ੁਕਰਾਨੇ ਵੱਜੋਂ ਤਖਤ ਸ੍ਰੀ ਕੇਸਗੜ• ਸਾਹਿਬ ਵਿਖੇ ਮੱਥਾ ਟੇਕਿਆਂ ਅਤੇ ਕੁਝ ਸਮਾਂ ਗੁਰਬਾਣੀ ਕੀਰਤਨ ਦਾ ਅਨੰਦ ਵੀ ਮਾਣਿਆ , ਜਿੱਥੇ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ ਨੇ ਉਨ•ਾਂ ਨੂੰ ਗੁਰੁ ਘਰ ਦੀ ਬਖਸ਼ਿਸ਼ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ । ਇਸ ਮੋਕੇ ਬੀਬੀ ਜਗੀਰ ਕੋਰ ਨੇ ਆਪਣੀ ਇਸ ਅਹਿਮ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ , ਉ¤ਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਖਬੀਰ

ਸਿੰਘ ਬਾਦਲ ਅਤੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਅਤੇ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ । ਇਸ ਮੋਕੇ ਹਲਕਾ ਰੂਪਨਗਰ ਦੇ ਵਿਧਾਇਕ ਅਤੇ ਪੰਜਾਬ ਦੇ ਸਿੱਖਿਆਂ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਬੀਬੀ ਜਗੀਰ ਕੋਰ ਨੂੰ ਇੱਥੇ ਆਉਣ ਤੇ ਜੀ ਆਇਆਂ ਕਿਹਾ ਅਤੇ ਮਿਲੀ ਇਸ ਅਹਿਮ ਜਿੰਮੇਵਾਰੀ ਲਈ ਵਧਾਈ ਵੀ ਦਿੱਤੀ । ਇਸ ਮੋਕੇ ਤੇ ਜੱਥੇਦਾਰ ਗਿਆਨੀ ਮੱਲ ਸਿੰਘ , ਵਧੀਕ ਸਕੱਤਰ ਜਗੀਰ ਸਿੰਘ , ਮੈਨੇਜਰ ਸੁਖਵਿੰਦਰ ਸਿੰਘ , ਸ਼੍ਰੋਮਣੀ ਅਕਾਲੀ ਦਲ ਦੇ ਜਿਲ•ਾਂ ਦਿਹਾਤੀ ਪ੍ਰਧਾਨ ਜੱਥੇਦਾਰ ਮੋਹਨ ਸਿੰਘ ਢਾਹੇਂ ,  ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਥੇਦਾਰ ਸੰਤੋਖ ਸਿੰਘ , ਜੱਥੇਦਾਰ ਰਾਮ ਸਿੰਘ , ਹਰਜੀਤ ਸਿੰਘ ਅਚਿੰਤ , ਸੂਚਨਾ ਅਫਸਰ ਹਰਦੇਵ ਸਿੰਘ , ਅਮਨਦੀਪ ਸਿੰਘ , ਬੀਬੀ ਮਨਜੀਤ ਕੋਰ , ਡੀ ਐਸ ਪੀ ਸੰਤ ਸਿੰਘ ਧਾਲੀਵਾਲ , ਥਾਨਾ ਮੁਖੀ ਗੁਰਮੁੱਖ ਸਿੰਘ , ਸੰਦੀਪ ਸਿੰਘ ਕਲੋਤਾਂ , ਰਣਜੀਤ ਸਿੰਘ ਗੁੱਡਵਿਲ ਤੋਂ ਇਲਾਵਾ ਵੱਡੀ ਗਿਣਤੀ ਚ’ ਆਗੂ ਅਤੇ ਵਰਕਰ ਹਾਜਿਰ ਸਨ। ‘

Send this to a friend