ਧਨੌਲਾ, 18 ਸਤੰਬਰ (ਸਰਾਜ ਘਨੌਰ/ ਸੰਕਰ ਬਾਸ਼ਲ)- ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਜਿਲ•ਾ ਪ੍ਰਧਾਨ ਵਜੌਂ ਸੌਂਪੀ ਗਈ ਜੁਮੇਵਾਰੀ ਜਿਲ•ਾਂ ਬਰਨਾਲਾ ਦੀਆਂ ਤਿੰਨੇ ਵਿਧਾਨ ਸਭਾਈ ਸੀਟਾਂ ਤੇ ਸਾਨਦਾਰ ਜਿੱਤ ਪ੍ਰਾਪਤ ਕਰਨਾ ਮੇਰੇ ਲਈ ਸਖ਼ਤ ਚੁਨੌਤੀ ਹੈ, ਜਿਸ ਦੀ ਸਫਲਤਾ ਲਈ ਟਕਸਾਲੀ , ਯੂਥ ਆਗੂਆਂ ਅਤੇ ਤੁਹਾਡੇ ਲੋਕਾਂ ਦੇ ਭਰਵੇਂ ਸਹਿਯੋਗ ਦੀ ਜਰੂਰਤ ਹੈ। ਇਹ ਪ੍ਰਗਟਾਵਾ ਜਿਲ•ਾਂ ਪ੍ਰਧਾਨ ਜਥੇ: ਪਰਮਜੀਤ ਸਿੰਘ ਖਾਲਸਾ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਭਾਈ ਮੱਖਣ ਸਿੰਘ ਧਨੌਲਾ ਵਰਿੰਦਰ ਸਿੰਘ ਲੱਕੀ ਸਰਕਲ ਪ੍ਰਧਾਨ ਧਨੌਲਾ,
ਪਰਦੀਪ ਸਿੰਘ ਬੱਬੂ ਸਰਕਲ ਪ੍ਰਧਾਨ ਵੱਲੋਂ ਰੱਖੇ ਗਏ ਵਿਸ਼ਾਲ ਸਨਮਾਨ ਸਮਾਰੋਹ ਦੋਰਾਂਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਉਨ•ਾਂ ਦਾਅਵੇ ਨਾਲ ਕਿਹਾ ਕਿ ਜੋ ਜੁਮੇਵਾਰੀ ਮੈਨੂੰ ਤੁਹਾਡੇ ਸਹਿਯੋਗ ਸਦਕਾ ਦਿੱਤੀ ਗਈ ਹੈ ਉਸ ਨੂੰ ਮੈਂ ਪੂਰੀ ਤਹਿ ਦਿਲੋਂ ਤਨਦੇਹੀ ਨਾਲ ਨਿਭਾਵਾਂਗਾ। ਖਾਲਸਾ ਨੇ ਕਿਹਾ ਕਿ ਪੰਥਦੀ ਸਵਾ ਕਰਨ ਦਾ ਜਜ਼ਬਾ ਕੁਟ-ਕੁਟ ਕੇ ਮੇਰੇ ਵਿੱਚ ਮੁੱਢ ਤੋਂ ਹੀ ਭਰਿਆ ਹੋਇਆ ਹੈ, ਦੁਨੀਆ ਦੀ ਕੋਈ ਵੀ ਤਾਕਤ ਮੇਰੇ ਆਸ਼ੇ ਤੋਂ ਮੇਨੂੰ ਹਿਲਾ ਨਹੀ ਸਕੇਗੀ। ਉਨ•ਾਂ ਦੱਸਿਆ ਕਿ ਪਾਰਟੀ ਨੂੰ ਜਥੇਬੰਦਕ ਕਰਨ ਲਈ ਮੈਨੂੰ ਹਾਈ ਕਮਾਂਡ ਵੱਲੋਂ ਇੱਕ ਮਹੀਨੇ ਦਾ ਸਮਾ ਦਿੱਤਾ ਗਿਆ ਸੀ ਜਿਸ ਨੂੰ ਮੈਂ ਹੁਣ ਤੁਹਾਡੇ ਸਹਿਯੋਗ ਨਾਲ ਦਸ ਦਿਨਾਂ ਵਿੱਚ ਸਪੂਰਨ ਕਰ ਲਵਾਗਾ।
ਖਾਲਸਾ ਨੇ ਆਪਣੇ ਜੀਵਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਨ•ਾਂ ਨੇ ਖਾਲਸਾ ਪੰਥ ਦੀ ਚੜ•ਦੀ ਕਲ•ਾ ਲਈ ਅਨੇਕਾਂ ਵਾਰ ਜੇਲਾਂ ਕੱਟੀਆਂ, ਤਸੀਹੇ ਝੱਲੇ ਪ੍ਰਤੂੰ ਸ੍ਰੀ ਅਕਾਲ ਪੁਰਖ ਸਾਹਿਬ ਨੇ ਤੁਹਾਡੇ ਲੋਕਾਂ ਦੀ ਹੋਰ ਵਧੇਰੇ ਸੇਵਾ ਕਰਨ ਹਿੱਤ ਹੱਥ ਦੇ ਕੇ ਰੱਖਿਆ ਹੈ। ਉਨ•ਾਂ ਸੰਗਤ ਦੇ ਭਰਵੇਂ ਇਕੱਠ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਕੰਮ ਪਾਰਟੀ ਵਰਕਰਾਂ ਵੱਲੋਂ ਕੀਤੀ ਗਈ ਸਿਫ਼ਾਰਸ਼ ਤਹਿਤ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਇਸ ਮੌਕੇ ਸਰਕਲ ਧਨੌਲਾ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾ, ਅਨੇਕਾਂ ਜਥੇਬੰਦੀਆਂ ਵੱਲੋਂ ਸ੍ਰੀ ਖਾਲਸਾ ਨੂੰ ੳਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਜਥੇ: ਸੁਖਵੰਤ ਸਿੰਘ ਧਨੌਲਾ, ਜਥੇ: ਜਰਨੈਲ ਸਿੰਘ ਭੋਤਨਾ, ਗੁਰਨਾਮ ਸਿੰਘ ਮਾਨ ਭੈਣੀ ਮਹਿਰਾਜ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਜੀਵਨ ਕੁਮਾਰ ਬਾਸ਼ਲ, ਗਊਸਾਂਲਾ ਧਨੌਲਾ ਦੇ ਪ੍ਰਧਾਨ ਰਜਨੀਸ਼ ਬਾਸ਼ਲ, ਪਰਮਿੰਦਰ ਸਿੰਘ ਖੁਰਮੀਂ, ਸੁਖਚਰਨ ਸਿੰਘ ਜਵੰਦਾ, ਇਕਬਾਲ ਸਿੰਘ ਲੱਕੀ ਬਡਬਰ, ਸਾਬਕਾ ਪ੍ਰਧਾਨ ਹਰਨਾਮ ਸਿੰਘ ਸਿੱਧੂ, ਸਰਪੰਚ ਰਾਜਿੰਦਰ ਸਿੰਘ ਰਾਜੂ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ, ਸਰਪੰਚ ਬਲਜਿੰਦਰ ਸਿੰਘ ਭੱਠਲਾ, ਸਰਪੰਚ ਗੁਰਜੀਤ ਸਿੰਘ ਅਤਰਗੜ•, ਮੈਂਬਰ ਜਿਲ•ਾਂ ਪ੍ਰੀਸ਼ਦ ਗੁਰਦੀਪ ਸਿੰਘ ਜਵੰਦਾ, ਜਥੇ: ਸੰਗਾਰਾ ਸਿੰਘ ਰਾਜੀਆ, ਪਰਮਜੀਤ ਸਿੰਘ ਔਲਖ, ਜਥੇ ਦਿਆ ਸਿੰਘ, ਸਾਧੂ ਸਿੰਘ ਗਰੇਵਾਲ, ਸਰਪੰਚ ਜੋਗਿੰਦਰ ਸਿੰਘ ਝੱਬਰ, ਅਮਰੀਕ ਸਿੰਘ ਸੋਹਲ, ਮਿੱਠੂ ਸਿੰਘ ਗਿੱਲ, ਜਥੇ: ਭੋਲਾ ਸਿੰਘ ਰਾਜਗੜ•, ਜਥੇ: ਸਰਬਜੀਤ ਸਿੰਘ ਜੋਗਾ, ਪਿਜੌਰ ਸਿੰਘ ਚਹਿਲ, ਜਸਵੀਰ ਸਿੰਘ ਸਾਹੋਕੇ, ਬਲਾਕ ਸਮੰਤੀ ਮੈਬਰ ਸੁਖਵਿੰਦਰ ਬਡਬਰ, ਦਰਸ਼ਨ ਸਿੰਘ ਜੋਧਪੁਰੀਆ ਰਾਜੀਆ, ਬਲਾਕ ਸੰਮਤੀ ਮੈਬਰ ਆਦਿਕ ਉਚੇਚੇ ਤੌਰ ਤੇ ਸ਼ਾਮਲ ਸਨ। ਇਸ ਮੌਕੇ ਖ਼ਸੀ ਮੌਕੇ ਲੱਡੂ ਵੰਡੇ ਗਏ।