June 20, 2026 1:34 pm

ਆਪਣੇ 64ਵੇਂ ਜਨਮ ਦਿਨ ’ਤੇ ਪ੍ਰਧਾਨ ਮੰਤਰੀ ਨੇ ਆਪਣੀ ਮਾਂ ਤੋਂ ਲਿਆ ਆਸ਼ੀਰਵਾਦ

Page-1_25 ਗਾਂਧੀ ਨਗਰ, 17 ਸਤੰਬਰ (ਪੀ. ਟੀ.)- ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਅ¤ਜ 64 ਸਾਲ ਦੇ ਹੋ ਗਏ ਹਨ। ਜਨਮ ਦਿਨ ਤੋਂ ਇਕ ਦਿਨ ਪਹਿਲਾ ਮੋਦੀ ਗੁਜਰਾਤ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਲਈ ਘਰ ਪਹੁੰਚੇ। ਨਰਿੰਦਰ ਮੋਦੀ ਦੀ ਮਾਤਾ ਨੇ ਮੋਦੀ ਨੂੰ ਜਨਮ ਦਿਨ ਦੇ ਮੌਕੇ ‘ਤੇ ਪੰਜ ਹਜ਼ਾਰ ਦਾ ਉਪਹਾਰ ਦਿ¤ਤਾ ਹੈ, ਜੋ ਹੜ੍ਹ ਪੀੜਤਾਂ ਦੀ ਮਦਦ ਲਈ ਦਿ¤ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾ ਹੀ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਜਨਮ ਦਿਨ ਨਾ ਮਨਾਇਆ ਜਾਵੇ, ਬਲਕਿ ਜੰਮੂ-ਕਸ਼ਮੀਰ ‘ਚ ਆਏ ਹੜ੍ਹ ਤੋਂ ਬੇਹਾਲ ਲੋਕਾਂ ਦੀ ਮਦਦ ਕੀਤੀ ਜਾਵੇ। ਇਹੀ ਨਹੀਂ ਅ¤ਜ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ 3 ਦਿਨਾਂ ਲਈ ਭਾਰਤ ਦੌਰੇ

‘ਤੇ ਆ ਰਹੇ ਹਨ। ਦੁਪਹਿਰ ਢਾਈ ਵਜੇ ਦੇ ਲਗਭਗ ਉਹ ਸਿ¤ਧੇ ਅਹਿਮਦਾਬਾਦ ਪਹੁੰਚਣਗੇ। ਉਥੇ ਮੋਦੀ ਅਤੇ ਚਿਨਫਿੰਗ ਦੀ ਮੁਲਾਕਾਤ ਹੋਵੇਗੀ। ਅਹਿਮਦਾਬਾਦ ‘ਚ ਚੀਨੀ ਰਾਸ਼ਟਰਪਤੀ ਦੇ ਸਵਾਗਤ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ ਕੀਤੀਆਂ ਗਈਆਂ ਹਨ।

Send this to a friend